ਰੂਪਨਗਰ (ਕੈਲਾਸ਼)— ਅੱਜ ਤੜਕੇ ਲਗਭਗ 4 ਵਜੇ ਚੱਲੀ ਤੇਜ਼ ਹਨੇਰੀ ਅਤੇ ਪਏ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਦੇਖੀ ਗਈ। ਇਸ ਤੋਂ ਇਲਾਵਾ ਪਹਿਲਾਂ ਦੀ ਤਰ੍ਹਾਂ ਮਿਨੀ ਬਾਈਪਾਸ ਦਾ ਰਾਸਤਾ ਜੋ ਰੇਲਵੇ ਦੀ ਪੁਲੀ ਹੇਠੋਂ ਲੰਘਦਾ ਹੈ, ਦੇ ਅੰਦਰ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣਿਆ। ਗਿਆਨੀ ਜੈਲ ਸਿੰਘ ਨਗਰ ਦੀਆਂ ਸੜਕਾਂ 'ਤੇ ਖੜ੍ਹੇ ਬਰਸਾਤੀ ਪਾਣੀ ਦੀ ਨਿਕਾਸੀ ਮੀਂਹ ਰੁਕਣ ਤੋਂ ਕਰੀਬ 4 ਘੰਟੇ ਬਾਅਦ ਵੀ ਨਗਰ ਕੌਂਸਲ ਦੀ ਟੀਮ ਵਲੋਂ ਬਲਾਕ ਹੋਈ ਡ੍ਰੇਨ ਨੂੰ ਖੋਲ੍ਹਿਆ ਗਿਆ। ਜਿਸ ਤੋਂ ਬਾਅਦ ਪਾਣੀ ਦੀ ਨਿਕਾਸੀ ਸ਼ੁਰੂ ਹੋਈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਚੱਲੀ ਹਨੇਰੀ ਅਤੇ ਮੀਂਹ ਕਾਰਨ ਭਾਵੇਂ ਤਾਪਮਾਨ 'ਚ ਭਾਰੀ ਗਿਰਾਵਟ ਆਈ ਪਰ ਥਾਂ-ਥਾਂ 'ਤੇ ਮੀਂਹ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਪ੍ਰਭਾਵਿਤ ਹੋ ਗਿਆ। ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਜਿੱਥੇ ਘਰਾਂ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਉਥੇ ਹੀ ਕੁਝ ਲੋਕਾਂ ਨੂੰ ਘਰਾਂ 'ਚੋਂ ਪਾਣੀ ਕੱਢਦੇ ਹੋਏ ਵੀ ਦੇਖਿਆ ਗਿਆ। ਸ਼ਹਿਰ ਦੀ ਪਬਲਿਕ ਕਲੌਨੀ, ਗਾਂਧੀ ਸਕੂਲ ਮਾਰਗ, ਸਰਹੰਦ ਨਹਿਰ, ਨਵਾਂ ਬੱਸ ਅੱਡਾ, ਗਿਆਨੀ ਜੈਲ ਸਿੰਘ ਨਗਰ ਆਦਿ ਖੇਤਰਾਂ 'ਚ ਪਾਣੀ ਦੀ ਨਿਕਾਸੀ ਬੁਰੀ ਤਰਾਂ ਪ੍ਰਭਾਵਿਤ ਹੋਈ।

ਮਿਨੀ ਬਾਈਪਾਸ ਜੋ ਕਿ ਹਰ ਬਰਸਾਤ ਦੇ ਮੌਸਮ 'ਚ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ ਅੱਜ ਵੀ ਉਕਤ ਥਾਂ 'ਤੇ ਪਾਣੀ ਰੁਕਣ ਕਾਰਨ ਦੋਵੇਂ ਪਾਸੇ ਦਾ ਸੰਪਰਕ ਆਪਸ 'ਚ ਕਾਫੀ ਦੇਰ ਟੁੱਟਿਆ ਰਿਹਾ ਅਤੇ ਲੋਕਾਂ ਨੂੰ ਸ਼ਹਿਰ 'ਚ ਆਉਣ ਲਈ ਲੰਬਾ ਸਫਰ ਕਰਕੇ ਪੁੱਜਣਾ ਪਿਆ। ਸਰਹੰਦ ਨਹਿਰ ਵਾਲੀ ਸੜਕ ਅਤੇ ਵੀ ਪਾਣੀ ਰੁਕਣ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਵੇਖੀ ਗਈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਅਤੇ ਖੁੱਡਿਆਂ 'ਚ ਪਾਣੀ ਖੜ੍ਹਾ ਹੋਣ ਕਾਰਨ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਸਥਾਨਕ ਰੇਲਵੇ ਸਟੇਸ਼ਨ ਦੇ ਅੱਗੇ ਵੀ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਕਰੰਟ ਲੱਗਣ ਨਾਲ 17 ਸਾਲਾ ਲੜਕੇ ਦੀ ਮੌਤ
NEXT STORY