ਲੁਧਿਆਣਾ (ਅਨਿਲ) : ਸਥਾਨਕ ਕਸਬਾ ਲਾਡੋਵਾਲ ਦੇ ਮੁੱਖ ਚੌਂਕ 'ਚ ਬੱਜਰੀ-ਸੀਮੈਂਟ ਨਾਲ ਭਰੇ ਟਰੱਕ ਦੇ ਖ਼ਰਾਬ ਹੋਣ ਕਾਰਨ ਨੈਸ਼ਨਲ ਹਾਈਵੇਅ 'ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਇਸ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਇਹ ਵੀ ਪੜ੍ਹੋ : ਪੰਜਾਬ 'ਚ ਝੋਨੇ ਦੀ ਲਿਫ਼ਟਿੰਗ ਨੇ ਫੜ੍ਹੀ ਰਫ਼ਤਾਰ, ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ
ਨੈਸ਼ਨਲ ਹਾਈਵੇਅ 'ਤੇ 2 ਘੰਟਿਆਂ ਤੱਕ ਵਾਹਨ ਰੇਂਗ-ਰੇਂਗ ਕੇ ਚੱਲਣ ਲਈ ਮਜਬੂਰ ਹੋ ਗਏ। ਟ੍ਰੈਫਿਕ ਜਾਮ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਟ੍ਰੈਫਿਕ ਵਿਭਾਗ ਦੇ ਸਬ ਇੰਸਪੈਕਟਰ ਰਵੀ ਕੁਮਾਰ, ਥਾਣਾ ਲਾਡੋਵਾਲ ਦੇ ਥਾਣੇਦਾਰ ਕੇਵਲ ਕ੍ਰਿਸ਼ਨ ਦੀ ਟੀਮ ਮੌਕੇ 'ਤੇ ਪਹੁੰਚੀ।
ਇਹ ਵੀ ਪੜ੍ਹੋ : ਹਾਈਵੇਅ ਜਾਮ ਕਰਨ ਵਾਲੇ ਕਿਸਾਨਾਂ ਨੂੰ CM ਮਾਨ ਦੀ ਨਸੀਹਤ!
ਉਨ੍ਹਾਂ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਖ਼ਰਾਬ ਹੋਏ ਟਰੱਕ ਨੂੰ ਦੂਜੇ ਟਰੱਕ ਨਾਲ ਟੋਚਨ ਕਰਕੇ ਉੱਥੋਂ ਦੂਜੀ ਥਾਂ 'ਤੇ ਭੇਜਿਆ ਅਤੇ ਇਸ ਤੋਂ ਬਾਅਦ ਟ੍ਰੈਫਿਕ ਜਾਮ ਖੁੱਲ੍ਹਿਆ ਅਤੇ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਝੋਨੇ ਦੀ ਖ਼ਰੀਦ ਨਾ ਹੋਣ 'ਤੇ MP ਡਾ. ਅਮਰ ਸਿੰਘ ਦਾ ਵੱਡਾ ਬਿਆਨ
NEXT STORY