ਪਠਾਨਕੋਟ : 3 ਅਗਸਤ ਨੂੰ ਰਣਜੀਤ ਸਾਗਰ ਡੈਮ ’ਚ ਹਾਦਸਾਗ੍ਰਸਤ ਹੋਏ ਭਾਰਤੀ ਫ਼ੌਜ ਦੇ ਹੈਲੀਕਾਪਟਰ ਦੇ ਦੋ ਲਾਪਤਾ ਪਾਇਲਟਾਂ ’ਚੋਂ ਇਕ ਪਾਇਲਟ ਦੀ ਲਾਸ਼ ਅੱਜ 13 ਦਿਨਾਂ ਬਾਅਦ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਪਾਇਲਟ ਦੀ ਭਾਲ ਅਜੇ ਵੀ ਜਾਰੀ ਹੈ। ਖੋਜੀ ਟੀਮ ਦਾ ਆਖਣਾ ਹੈ ਕਿ ਦੂਜੇ ਪਾਇਲਟ ਦੀ ਭਾਲ ਜਾਰੀ ਹੈ, ਜਿਸ ਨੂੰ ਜਲਦੀ ਹੀ ਬਰਾਮਦ ਕਰ ਲਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਰਣਜੀਤ ਸਾਗਰ ਡੈਮ ’ਚੋਂ ਕੱਢੀ ਗਈ ਲਾਸ਼ ਲੈਫਟੀਨੈਂਟ ਕਰਨਲ ਏ. ਐੱਸ. ਬਾਠ ਦੀ ਹੈ। ਖੋਜੀ ਟੀਮ ਮੁਤਾਬਕ ਬਾਠ ਦੀ ਲਾਸ਼ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਸਪਾਸ ਦੂਜੇ ਪਾਇਲਟ ਨੂੰ ਵੀ ਲੱਭਿਆ ਪਰ ਉਹ ਨਹੀਂ ਦਿਸੇ। ਹੋ ਸਕਦਾ ਹੈ ਕਿ ਪਾਣੀ ਦੇ ਵਹਾਅ ਕਾਰਨ ਉਹ ਕਿਤੇ ਦੂਰ ਚਲੇ ਗਏ ਹੋਣ। ਤਲਾਸ਼ ਜਾਰੀ ਹੈ, ਜਲਦ ਹੀ ਦੂਸਰੇ ਪਾਇਲਟ ਦੀ ਲਾਸ਼ ਵੀ ਲੱਭ ਲਈ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਤੋਂ ਪੰਜਾਬ ਅੰਦਰ ਦਾਖ਼ਲ ਹੋਣਾ ਹੋਇਆ ਔਖ਼ਾ, ਇਨ੍ਹਾਂ ਸ਼ਰਤਾਂ ਤੋਂ ਬਿਨਾਂ ਨਹੀਂ ਮਿਲੇਗੀ ਐਂਟਰੀ
ਇਥੇ ਹੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਫ਼ੌਜ ਦਾ ਧਰੂਵ ਏ. ਐੱਲ. ਐੱਚ. ਮਾਰਕ-4 ਹੈਲੀਕਾਪਟਰ 3 ਅਗਸਤ ਨੂੰ ਸਵੇਰੇ 10.50 ਵਜੇ ਹਾਦਸਾਗ੍ਰਸਤ ਹੋ ਕੇ ਰਣਜੀਤ ਸਾਗਰ ਡੈਮ ’ਚ ਜਾ ਡਿੱਗਾ ਸੀ। ਇਸ ਹੈਲੀਕਾਪਟਰ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਇਸ ਵਿਚ ਲੈਫਟੀਨੈਂਟ ਕਰਨਲ ਏ. ਐੱਸ. ਬਾਠ ਅਤੇ ਉਨ੍ਹਾਂ ਦੀ ਸਹਿਯੋਗੀ ਅਧਿਕਾਰੀ ਜੈਅੰਤ ਜੋਸ਼ੀ ਸਵਾਰ ਸਨ। ਹਾਦਸਾ ਹੋਣ ਤੋਂ ਬਾਅਦ ਹੀ ਵੱਖ-ਵੱਖ ਟੀਮਾਂ ਵਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਜ 13 ਦਿਨਾਂ ਇਕ ਪਾਇਲਟ ਦੀ ਲਾਸ਼ ਨੂੰ ਡੈਮ ’ਚੋਂ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੁਵੈਤ ’ਚ ਵਾਪਰੇ ਹਾਦਸੇ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਗੁਰਮੁੱਖ ਸਿੰਘ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰਾਜਸਥਾਨ ਰੋਡਵੇਜ਼ ਦੀ ਬੱਸ ਨੇ ਬਜ਼ੁਰਗ ਨੂੰ ਮਾਰੀ ਟੱਕਰ, ਮੌਤ
NEXT STORY