ਚੰਡੀਗੜ੍ਹ (ਸੁਸ਼ੀਲ) : ਬੁੜੈਲ ਤੋਂ ਘਰ ਜਾ ਰਹੇ ਬਜ਼ੁਰਗ ਨੂੰ ਰਾਜਸਥਾਨ ਰੋਡਵੇਜ਼ ਦੀ ਬੱਸ ਨੇ ਸੈਕਟਰ-20 ਗੁਰਦੁਆਰਾ ਚੌਕ ’ਚ ਟੱਕਰ ਮਾਰ ਦਿੱਤੀ। ਜ਼ਖ਼ਮੀ ਬਜ਼ੁਰਗ ਨੂੰ ਪੁਲਸ ਨੇ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਬਜ਼ੁਰਗ ਨੇ ਦਮ ਤੋੜ ਦਿੱਤਾ। ਉਸਦੀ ਪਛਾਣ ਮੋਹਾਲੀ ਨਿਵਾਸੀ ਸਤਪਾਲ ਵਜੋਂ ਹੋਈ। ਉੱਥੇ ਹੀ ਹਾਦਸੇ ਤੋਂ ਬਾਅਦ ਮੁਲਜ਼ਮ ਚਾਲਕ ਫਰਾਰ ਹੋ ਗਿਆ। ਸੈਕਟਰ-34 ਥਾਣਾ ਪੁਲਸ ਨੇ ਮ੍ਰਿਤਕ ਦੇ ਬੇਟੇ ਰਘੁਬੀਰ ਸਿੰਘ ਦੀ ਸ਼ਿਕਾਇਤ ’ਤੇ ਬੱਸ (ਆਰ. ਜੇ. 14 ਪੀ. ਈ. 4497) ਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਨੰਬਰ ਦੀ ਮਦਦ ਨਾਲ ਚਾਲਕ ਦੀ ਭਾਲ ਕਰ ਰਹੀ ਹੈ। ਮੋਹਾਲੀ ਨਿਵਾਸੀ ਰਘੁਬੀਰ ਨੇ ਪੁਲਸ ਨੂੰ ਦੱਸਿਆ ਕਿ 6 ਅਗਸਤ ਨੂੰ ਉਸ ਦੇ ਪਿਤਾ ਸਤਪਾਲ ਸਿੰਘ ਕਿਸੇ ਕੰਮ ਗਏ ਸਨ।
ਇਹ ਵੀ ਪੜ੍ਹੋ : ਵਿਆਹ ’ਚ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਵਿਆਹੁਤਾ ਨੂੰ ਕਰਦੇ ਸਨ ਪ੍ਰੇਸ਼ਾਨ
ਜਦੋਂ ਉਹ ਬੁੜੈਲ ਤੋਂ ਘਰ ਵਾਪਸ ਆ ਰਹੇ ਸਨ ਤਾਂ ਰਾਜਸਥਾਨ ਰੋਡਵੇਜ਼ ਦੀ ਬੱਸ ਦਾ ਚਾਲਕ ਸੈਕਟਰ-20 ਗੁਰਦੁਆਰਾ ਚੌਕ ’ਚ ਉਨ੍ਹਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੈਕਿੰਗ ਕਰਨ ਗਏ ਏ. ਐੱਸ. ਆਈ ’ਤੇ ਚੜ੍ਹਾਈ ਕਾਰ, ਟੁੱਟੀ ਲੱਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਫ਼ਗਾਨਿਸਤਾਨ ਦੇ ਹਾਲਾਤ ਤੋਂ ਘਬਰਾਏ PAU 'ਚ ਪੜ੍ਹਨ ਵਾਲੇ ਅਫ਼ਗਾਨੀ ਵਿਦਿਆਰਥੀ, ਬਿਆਨ ਕੀਤਾ ਦਿਲ ਦਾ ਡਰ
NEXT STORY