ਜਲੰਧਰ/ਆਰ. ਐੱਸ. ਪੁਰਾ (ਜੁਗਿੰਦਰ ਸੰਧੂ) - ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦਾ ਸੰਤਾਪ ਪਿਛਲੇ ਕਈ ਦਹਾਕਿਆਂ ਤੋਂ ਜੰਮੂ-ਕਸ਼ਮੀਰ ਦੇ ਬੇਦੋਸ਼ੇ ਨਾਗਰਿਕ ਹੰਢਾ ਰਹੇ ਹਨ। ਇਸ ਤੋਂ ਇਲਾਵਾ ਬਿਨਾਂ ਕਿਸੇ ਕਾਰਨ ਸਰਹੱਦ ਪਾਰੋਂ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਜਾਂਦੀ ਫਾਇਰਿੰਗ ਨੇ ਵੀ ਇਸ ਸੂਬੇ ਦੇ ਸ਼ਹਿਰੀਆਂ ਦੇ ਪਿੰਡੇ 'ਤੇ ਅਣਗਿਣਤ ਜ਼ਖ਼ਮ ਲਾਏ ਹਨ। ਸਾਡੀਆਂ ਸਰਕਾਰਾਂ ਇਨ੍ਹਾਂ ਦੁਖੀ ਅਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣ ਵਿਚ ਉਹ ਭੂਮਿਕਾ ਨਹੀਂ ਨਿਭਾਅ ਸਕੀਆਂ, ਜਿਸ ਤਰ੍ਹਾਂ ਦੀ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਸੀ। ਅਜਿਹੀ ਸਥਿਤੀ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਨੇ ਇਨ੍ਹਾਂ ਲੋਕਾਂ ਦਾ ਦਰਦ ਪਛਾਣਿਆ ਅਤੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਲਈ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ, ਜਿਹੜੀ ਹੁਣ ਤਕ ਜਾਰੀ ਹੈ। ਇਸ ਮੁਹਿੰਮ ਅਧੀਨ 466ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਖੇਤਰ ਦੇ ਪਿੰਡੀ ਕੈਂਪ ਨਾਮੀ ਪਿੰਡ 'ਚ ਵੰਡੀ ਗਈ। ਇਸ ਮੌਕੇ ਲਾਇਨਜ਼ ਕਲੱਬ ਬਿਸ਼ਨਾਹ ਦੇ ਪ੍ਰਧਾਨ ਸ਼੍ਰੀ ਕੁਲਦੀਪ ਗੁਪਤਾ ਉਰਫ ਕਾਲੇ ਸ਼ਾਹ ਦੀ ਦੇਖ-ਰੇਖ ਹੇਠ 300 ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ। ਇਸ ਵਾਰ ਦੀ ਰਾਹਤ ਸਮੱਗਰੀ ਜਲੰਧਰ ਦੇ ਸਮਾਜ ਸੇਵੀ ਸ. ਇਕਬਾਲ ਸਿੰਘ ਅਰਨੇਜਾ ਅਤੇ ਅਮਨ ਪਲਾਜ਼ਾ ਹੋਟਲ ਦੇ ਮਾਲਕ ਸ. ਅਮਰਜੀਤ ਸਿੰਘ ਧਮੀਜਾ ਵਲੋਂ ਭਿਜਵਾਈ ਗਈ ਸੀ। ਇਹ ਸਮੱਗਰੀ ਭਿਜਵਾਉਣ 'ਚ ਕਰਨਜੋਤ ਸਿੰਘ ਅਰਨੇਜਾ, ਅਮਨਜੋਤ ਸਿੰਘ ਧਮੀਜਾ ਅਤੇ ਸ਼੍ਰੀ ਰਵੀ ਕੁਮਾਰ ਐੱਸ. ਡੀ. ਓ. ਨੇ ਵੀ ਆਪਣਾ ਵਡਮੁੱਲਾ ਸਹਿਯੋਗ ਪਾਇਆ।
ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਜਲੰਧਰ ਤੋਂ ਜੰਮੂ-ਕਸ਼ਮੀਰ ਦੇ ਉਪ-ਮੁੱਖ ਮੰਤਰੀ ਡਾ. ਨਿਰਮਲ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਸੰਸਦ ਮੈਂਬਰ ਨੇ ਰਵਾਨਾ ਕੀਤਾ। ਇਸ ਮੌਕੇ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ, ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਪੀਕਰ ਰਾਣਾ ਕੇ. ਪੀ. ਸਿੰਘ, ਹਿਮਾਚਲ ਦੇ ਭਾਜਪਾ ਨੇਤਾ ਅਤੇ ਸੰਸਦ ਮੈਂਬਰ ਸ਼੍ਰੀ ਸ਼ਾਂਤਾ ਕੁਮਾਰ, ਵਿਧਾਇਕ ਰਾਣਾ ਗੁਰਮੀਤ ਸੋਢੀ, ਪੰਜਾਬ ਦੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ, ਭਾਜਪਾ ਦੇ ਐੱਮ. ਪੀ. ਸ਼੍ਰੀ ਸ਼ਵੇਤ ਮਲਿਕ, ਅੰਮ੍ਰਿਤਸਰ ਦੇ ਮੇਅਰ ਸ਼੍ਰੀ ਕਰਮਜੀਤ ਸਿੰਘ ਰਿੰਟੂ, ਹਰਿਆਣਾ ਦੇ ਮੰਤਰੀ ਨਾਇਬ ਸਿੰਘ, ਜਲੰਧਰ ਸ਼ਹਿਰੀ ਦੇ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸ ਟਰੱਕ ਦੀਆਂ ਰਜਾਈਆਂ ਵੰਡਣ ਲਈ ਪੀੜਤ ਖੇਤਰਾਂ ਵਿਚ ਜਾਣ ਵਾਲੀ ਟੀਮ ਦੀ ਅਗਵਾਈ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿਲ ਨੇ ਕੀਤੀ। ਇਸ ਟੀਮ 'ਚ ਇਕਬਾਲ ਅਰਨੇਜਾ, ਅਮਰਜੀਤ ਧਮੀਜਾ, ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਅਤੇ ਲੁਧਿਆਣਾ ਦੇ ਸ. ਹਰਦਿਆਲ ਸਿੰਘ ਅਮਨ ਵੀ ਸ਼ਾਮਲ ਸਨ। ਪਿੰਡੀ ਕੈਂਪ 'ਚ ਸਮੱਗਰੀ ਵੰਡਣ ਮੌਕੇ ਬਿਸ਼ਨਾਹ ਦੇ ਸ਼੍ਰੀ ਰੁਪੇਸ਼ ਮਹਾਜਨ, ਵਿਜੇ ਕੁਮਾਰ ਸ਼ਰਮਾ, ਡਿੰਪਲ ਸ਼ਰਮਾ, ਸੁਸ਼ਾਂਤ ਗੁਪਤਾ, ਤਰੁਣ ਮਹਾਜਨ, ਅਨਿਲ ਕੁਮਾਰ, ਵਿਕਾਸ ਕੁਮਾਰ ਅਤੇ ਦੀਪੂ ਵੀ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਪਿੰਡੀ ਕੈਂਪ ਤੋਂ ਇਲਾਵਾ ਪਿੰਡੀ ਕੁਦਵਾਲ, ਚੰਗੀਆ, ਕਠਾਰ ਅਤੇ ਜੱਬੋਵਾਲ ਆਦਿ ਪਿੰਡਾਂ ਨਾਲ ਸਬੰਧਤ ਸਨ।
ਜਗਦੀਸ਼ ਦੀ ਹੱਤਿਆ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
NEXT STORY