ਹੁਸ਼ਿਆਰਪੁਰ,(ਅਮਰਿੰਦਰ/ਰਾਕੇਸ਼): ਡਾਇਰੈਕਟਰ ਜਨਰਲ ਆਫ ਪੁਲਸ ਦਿਨਕਰ ਗੁਪਤਾ, ਡਿਪਟੀ ਇੰਸਪੈਕਟਰ ਜਨਰਲ ਜਲੰਧਰ ਰੇਂਜ ਰਣਵੀਰ ਸਿੰਘ ਖਟੜਾ, ਜ਼ਿਲਾ ਪੁਲਸ ਪ੍ਰਮੁੱਖ ਨਵਜੋਤ ਸਿੰਘ ਮਾਹਲ, ਐੱਸ. ਪੀ. ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ, ਡੀ. ਐੱਸ. ਪੀ. ਰਾਕੇਸ਼ ਕੁਮਾਰ ਤੇ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਦੀ ਅਗਵਾਈ ਵਿਚ ਸੀ.ਆਈ.ਏ. ਸਟਾਫ ਨੇ ਚੈਕਿੰਗ ਦੌਰਾਨ 2 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ। ਸਮੱਗਲਰਾਂ ਦੇ ਕਬਜ਼ੇ 'ਚੋਂ 2 ਕਿੱਲੋ 100 ਗ੍ਰਾਮ ਹੈਰੋਇਨ, 15 ਲੱਖ ਰੁਪਏ, ਇਕ ਇਲੈਕਟ੍ਰਾਨਿਕ ਕੰਡਾ ਅਤੇ ਬਿਨਾਂ ਕਾਗਜ਼ਾਤ ਇਕ ਆਈ-20 ਕਾਰ ਬਰਾਮਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 11 ਅਕਤੂਬਰ ਨੂੰ ਸਬ ਇੰਸਪੈਕਟਰ ਸੁਰਜੀਤ ਸਿੰਘ ਸੀ.ਆਈ.ਏ. ਸਟਾਫ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਅੱਡਾ ਬੱਸੀ ਨੌ 'ਤੇ ਮੌਜੂਦ ਸਨ। ਇਸ ਦੌਰਾਨ ਇਕ ਕਾਰ ਆਈ-20 ਨੰਬਰ ਪੀ. ਬੀ.-08 ਈ.ਪੀ.-4925 ਸਫੈਦ ਰੰਗ ਵਿਚ ਸਵਾਰ ਦੋ ਵਿਅਕਤੀ ਲੱਕੀ ਪੁੱਤਰ ਬਲਵੀਰ ਨਿਵਾਸੀ ਪਿੰਡ ਗੰਨਾ ਥਾਣਾ ਫਿਲੌਰ ਜ਼ਿਲਾ ਜਲੰਧਰ ਅਤੇ ਗੁਰਮੁਖ ਸਿੰਘ ਉਰਫ ਗਗੂ ਪੁੱਤਰ ਤਰਸੇਮ ਸਿੰਘ ਨਿਵਾਸੀ ਦਸੂਹਾ ਨੂੰ ਕਾਬੂ ਕੀਤਾ। ਤਲਾਸ਼ੀ ਲੈਣ 'ਤੇ ਉਨ੍ਹਾਂ ਪਾਸੋਂ 2 ਕਿੱਲੋ 100 ਗ੍ਰਾਮ ਹੈਰੋਇਨ ਅਤੇ 15 ਲੱਖ ਰੁਪਏ ਭਾਰਤੀ ਕਰੰਸੀ ਅਤੇ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਇਆ। ਜਿਸ 'ਤੇ ਉਨ੍ਹਾਂ ਖਿਲਾਫ ਥਾਣਾ ਹਰਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਕੌਮਾਂਤਰੀ ਬਾਲੜੀ ਦਿਵਸ : 202 ਨਵਜੰਮੀਆਂ ਬੱਚੀਆਂ ਦੇ ਘਰਾਂ ਬਾਹਰ ਲੱਗਣਗੀਆਂ ਨਾਮ ਵਾਲੀਆਂ ਪਲੇਟਾਂ
NEXT STORY