ਝਬਾਲ (ਨਰਿੰਦਰ) : ਥਾਣਾ ਝਬਾਲ ਪੁਲਸ ਨੇ ਇਕ ਇਲਾਕੇ ਵਿਚ ਸਰਗਰਮ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਗਿਰੋਹ ਵੱਲੋਂ ਚੋਰੀ ਕੀਤੇ 20 ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਭਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਪਾਲ ਨੇ ਪੁਲਸ ਪਾਰਟੀ ਸਮੇਤ ਪੰਜਵੜ ਮੋੜ ’ਤੇ ਨਾਕਾ ਲਗਾਇਆ ਸੀ ਕਿ ਦੋ ਨੌਜਵਾਨ ਇਕ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਨੂੰ ਰੋਕ ਕੇ ਜਦੋਂ ਮੋਟਰਸਾਈਕਲ ਦੇ ਕਾਗਜ਼ ਮੰਗੇ ਤਾਂ ਉਹ ਮੋਟਰਸਾਈਕਲ ਦਾ ਕੋਈ ਵੀ ਕਾਗਜ਼ ਦਿਖਾ ਨਹੀਂ ਸਕੇ। ਪੁੱਛਗਿੱਛ ਕਰਨ ’ਤੇ ਦੋਵਾਂ ਦੀ ਸ਼ਨਾਖਤ ਚਮਕੌਰ ਸਿੰਘ ਪੁੱਤਰ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਝਬਾਲ ਹੋਈ।
ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਨੇ ਚੋਰੀ ਕੀਤਾ ਹੈ। ਹੋਰ ਪੁੱਛਗਿੱਛ ਕਰਨ ’ਤੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਇਕ ਬੁਲੇਟ ਮੋਟਰਸਾਈਕਲ, 2 ਪਲੈਟੀਨਾ ਸਮੇਤ 20 ਮੋਟਰਸਾਈਕਲ ਬਰਾਮਦ ਕਰਵਾਏ। ਉਨ੍ਹਾਂ ਨੇ ਮੰਨਿਆ ਕਿ ਸਾਡਾ ਮੋਟਰਸਾਈਕਲ ਚੋਰੀ ਗਿਰੋਹ ਹੈ, ਜਿਸ ਵਿਚ ਵਿਸ਼ਾਲ ਪੁੱਤਰ ਨਿਸ਼ਾਨ ਸਿੰਘ, ਲਵਪਾਲ ਸਿੰਘ, ਕਾਕਾ ਸੋਰੀ ਅਤੇ ਅਕਾਸ਼ ਪੁੱਤਰ ਹਰਪਾਲ ਸਿੰਘ ਵਾਸੀ ਝਬਾਲ ਵੀ ਸ਼ਾਮਲ ਹਨ। ਪੁਲਸ ਦੇ ਰੇਡ ਕਰਨ ਤੇ ਘਰਾਂ ਤੋਂ ਫ਼ਰਾਰ ਹੋ ਚੁੱਕੇ ਹਨ ਜਿਨ੍ਹਾਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਥਾਣਾ ਮੁਖੀ ਅਨੁਸਾਰ ਉਪਰੋਕਤ ਫੜੇ ਗਏ ਮੋਟਰਸਾਈਕਲ ਚੋਰਾਂ ਦਾ ਮਾਣਯੋਗ ਅਦਾਲਤ ਵਿਚੋਂ ਰਿਮਾਂਡ ’ਤੇ ਲਿਆ ਕੇ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਹੋਰ ਵੀ ਬਰਾਮਦਗੀਆ ਹੋ ਸਕਦੀਆਂ ਹਨ। ਵਰਨਣਯੋਗ ਹੈ ਕਿ ਝਬਾਲ ਇਲਾਕੇ ਵਿਚ ਇਨ੍ਹਾਂ ਮੋਟਰਸਾਈਕਲ ਚੋਰਾਂ ਨੇ ਕਾਫੀ ਸਮੇਂ ਤੋਂ ਦਹਿਸ਼ਤ ਪਾਈ ਹੋਈ ਸੀ।
ਨਾਜਾਇਜ਼ ਸਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਕਤਲ ਕੀਤੀ ਪਤਨੀ
NEXT STORY