ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬੀ. ਐਸ. ਐਫ. ਨੇ ਢਾਈ ਕਿਲੋ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਕੀਮਤ ਕਰੀਬ ਸਾਢੇ 12 ਕਰੋੜ ਰੁਪਏ ਹੈ।
ਮਿਲੀ ਜਾਣਕਾਰੀ ਅਨੁਸਾਰ ਬੀ. ਐਸ. ਐਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿ ਤਸਕਰ ਦੋਵਾਂ ਤੇਲੂ ਮੱਲ ਦੇ ਰਸਤੇ ਹੈਰੋਇਨ ਭੇਜਣ ਦੀ ਤਾਕ ਵਿਚ ਹਨ ਅਤੇ ਅੱਜ ਸਵੇਰੇ ਜਦ ਬੀ. ਐਸ. ਐਫ. ਨੇ ਇਸ ਏਰੀਆ ਵਿਚ ਸਰਚ ਅਪ੍ਰੇਸ਼ਨ ਚਲਾਇਆ ਤਾਂ ਉਥੇ ਬੀ. ਐਸ. ਐਫ. ਦੇ ਜਵਾਨਾਂ ਨੂੰ ਹੈਰੋਇਨ ਬਰਾਮਦ ਹੋਈ। ਬੀ. ਐਸ. ਐਫ. ਵੱਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਦੀ ਡਿਲੀਵਰੀ ਭੇਜਣ ਵਾਲੇ ਪਾਕਿ ਸਮੱਗਲਰ ਕਿਹੜੇ ਹਨ ਅਤੇ ਇਹ ਡਿਲੀਵਰੀ ਭਾਰਤ ਵਿਚ ਕਿਹੜੇ ਸਮੱਗਲਰਾਂ ਨੇ ਲੈਣੀ ਸੀ।
ਕਰਜ਼ਾ ਲਾਹੁਣ ਲਈ ਫੈਕਟਰੀ ਮਾਲਕ ਬਣਿਆ ਸ਼ਰਾਬ ਸਮੱਗਲਰ
NEXT STORY