ਫ਼ਿਰੋਜ਼ਪੁਰ (ਕੁਮਾਰ) : ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਪੁਲਸ ਨੇ ਨਸ਼ਾ ਵਿਰੋਧੀ ਮੁਹਿੰਮ ਚਲਾਉਂਦੇ ਹੋਏ ਏ.ਐੱਸ.ਆਈ ਹਰਦੇਵ ਸਿੰਘ ਦੀ ਅਗਵਾਈ ਹੇਠ ਇਕ ਕਥਿਤ ਤਸਕਰ ਨੂੰ 3 ਲੱਖ ਰੁਪਏ ਦੀ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਐੱਸ.ਪੀ ਇਨਵੈਸਟੀਗੇਸ਼ਨ, ਡੀ.ਐੱਸ.ਪੀ ਇਨਵੈਸਟੀਗੇਸ਼ਨ ਅਤੇ ਐੱਸ.ਐੱਚ.ਓ. ਇੰਸਪੈਕਟਰ ਜਗਦੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਆਈ ਹਰਦੇਵ ਸਿੰਘ ਦੀ ਅਗਵਾਈ ਹੇਠਾਂ ਪੁਲਸ ਪਾਰਟੀ ਵੱਲੋਂ ਸ਼ਹੀਦ ਊਧਮ. ਸਿੰਘ ਚੌਕ ਫਿਰੋਜ਼ਪੁਰ ਸ਼ਹਿਰ 'ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- ਮੋਟਰਸਾਈਕਲ ਲਈ ਕੀਤਾ ਦੋਸਤ ਦਾ ਕਤਲ, ਮੁੱਖ ਮੁਲਜ਼ਮ ਦੋ ਨਾਬਾਲਗ ਸਾਥੀਆਂ ਸਣੇ ਗ੍ਰਿਫ਼ਤਾਰ
ਪੁਲਸ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਗੁਰਜੰਟ ਸਿੰਘ ਉਰਫ ਗੁਰੀ ਵਾਸੀ ਪਿੰਡ ਮੁਠੀਆਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਔਡੀ ਕਾਰ ਨੰਬਰ ਡੀ.ਐੱਲ.9 ਸੀ.ਐਕਸ.. 'ਤੇ ਸਵਾਰ ਹੋ ਕੇ ਹੈਰੋਇਨ ਵੇਚਣ ਲਈ ਹੀ ਆਇਆ ਹੋਇਆ ਸੀ । ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਵੱਲੋਂ ਬਾਬਾ ਨਾਮਦੇਵ ਚੌਂਕ ਦੇ ਏਰੀਏ 'ਚ ਪੂਰੀ ਤਰ੍ਹਾਂ ਨਾਕਾਬੰਦੀ ਕੀਤੀ ਹੋਈ ਸੀ ਅਤੇ ਜਦੋਂ ਕਾਰ 'ਤੇ ਆ ਰਹੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 300 ਗ੍ਰਾਮ ਹੈਰੋਇਨ, 3 ਲੱਖ ਰੁਪਏ ( ਡਰੱਗ ਮਨੀ), ਬਰਾਮਦ ਕੀਤੇ ਗਏ 2 ਮੋਬਾਈਲ ਫੋਨ ਰੀਅਲ ਮੀ ਅਤੇ ਇਕ ਹੋਰ ਆਈਫੋਨ 12 ਪ੍ਰੋ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਵਿਚ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਸ਼ੇ ਨਾਲ ਮਰੇ ਮੁੰਡੇ ਦਾ ਮਾਮਲਾ ਗਰਮਾਇਆ, ਸਿਵਲ ਵਰਦੀ 'ਚ ਆਏ ਮੁਲਾਜ਼ਮਾਂ ਨੇ ਮਾਂ ਤੋਂ ਕੋਰੇ ਕਾਗਜ਼ 'ਤੇ ਲਗਵਾਏ ਅੰਗੂਠੇ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਪੂਰਥਲਾ ਤੋਂ ਵੱਡੀ ਖ਼ਬਰ, PTU ਦੇ ਹੋਸਟਲ ’ਚ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਮੌਤ
NEXT STORY