ਅੰਮ੍ਰਿਤਸਰ (ਨੀਰਜ)- ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਸਖ਼ਤੀ ਦੇ ਚਲਦੇ ਜਿਥੇ ਆਏ ਦਿਨ ਨਸ਼ਾ ਸਮੱਗਲਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹੈ ਅਤੇ ਗੈਂਗਸਟਰਾਂ ਦੇ ਐਨਕਾਊਂਟਰ ਵੀ ਕੀਤੇ ਜਾ ਰਹੇ ਹਨ ਤਾਂ ਉਥੇ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਸਰਕਾਰ ਦੇ ਸਾਂਝੇ ਯਤਨਾਂ ਨਾਲ ਪਾਕਿਸਤਾਨ ’ਚੋਂ ਹੈਰੋਇਨ ਦੀ ਆਮਦ ਘੱਟ ਜ਼ਰੂਰ ਹੋਈ ਪਰ ਰੁਕੀ ਨਹੀਂ ਹੈ। ਆਏ ਦਿਨ ਪਾਕਿਸਤਾਨ ਤੋਂ ਸਟੇ ਅੰਮ੍ਰਿਤਸਰ ਦੇ 153 ਕਿਲੋਮੀਟਰ ਲੰਬੇ ਬਾਰਡਰ ’ਤੇ ਉਨ੍ਹਾਂ ਬਦਨਾਮ ਪਿੰਡਾਂ ’ਚ ਹੈਰੋਇਨ ਅਤੇ ਹਥਿਆਰਾਂ ਦੀ ਡ੍ਰੋਨਜ਼ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ ਜਿਸ ’ਚ ਆਏ ਦਿਨ ਡ੍ਰੋਨ ਮੂਵਮੈਂਟ ਹੋ ਰਹੀ ਹੈ ਅਤੇ ਭਾਰੀ ਮਾਤਰਾ ’ਚ ਰਿਕਵਰੀ ਵੀ ਹੋ ਰਹੀ ਹੈ। ਦੂਜੇ ਪਾਸੇ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਸ਼ਾ ਮੁਕਤੀ ਯਾਤਰਾਵਾਂ ਸਾਰੇ ਵਿਧਾਨ ਸਭਾ ਹਲਕਿਆਂ ’ਚ ਜਾਰੀ ਹੈ।
ਭਾਰੀ ਗਿਣਤੀ ’ਚ ਲੋਕ ਇਨ੍ਹਾਂ ਯਾਤਰਾਵਾਂ ’ਚ ਸ਼ਾਮਲ ਵੀ ਹੋ ਰਹੇ ਹਨ ਪਰ ਨਸ਼ਾ ਸਮੱਗਲਰਾਂ ਦੀ ਪੁਲਸ ਤੇ ਹੋਰ ਏਜੰਸੀਆਂ ਨੂੰ ਸੂਚਨਾ ਦੇਣ ਤੋਂ ਕਤਰਾ ਰਹੇ ਹਨ ਕਿਉਂਕਿ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਸਿਰਫ ਨਸ਼ਾ ਹੀ ਨਹੀਂ ਮੰਗਵਾ ਰਹੇ ਹਨ। ਸਗੋਂ ਪਾਕਿਸਤਾਨ ਤੋਂ ਅਤਿ -ਆਧੁਨਿਕ ਹਥਿਆਰ ਜਿਸ ’ਚ ਗਲਾਕ ਪਿਸਤੌਲ ਤੇ ਹੋਰ ਹਥਿਆਰਾਂ ਦੀ ਵੀ ਖੇਪ ਹਾਸਲ ਕਰ ਰਹੇ ਹਨ । ਇਨ੍ਹਾਂ ਹਥਿਆਰਾਂ ਦੀ ਵਰਤੋਂ ਟਾਰਗੇਟ ਕਿਲਿੰਗ ਲਈ ਵਰਤਿਆ ਜਾਏਗਾ ਅਜਿਹੇ ’ਚ ਕੋਈ ਵੀ ਵਿਅਕਤੀ ਨਸ਼ਾ ਸਮੱਗਲਰਾਂ ਦੀ ਸੂਚਨਾ ਦੇਣ ਤੋਂ ਪਹਿਲੇ ਹਜ਼ਾਰ ਵਾਰ ਸੋਚਦਾ ਹੈ। ਦੂਜੇ ਪਾਸੇ ਕੁਝ ਕਾਲੀ ਭੇੜਾਂ ਜੋ ਖਾਕੀ ਪਹਿਨ ਕੇ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਕੀਤੇ ਹੋਏ ਹੈ ਉਨ੍ਹਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ
ਵਿਲੇਜ ਡਿਫੈਂਸ ਕਮੇਟੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ
ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਾਰੇ ਸਰਹੱਦੀ ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਪਰ ਇਨ੍ਹਾਂ ਕਮੇਟੀਆਂ ਨੂੰ ਹੋਰ ਵੱਧ ਮਜ਼ਬੂਤ ਕਰਨ ਦੀ ਲੋੜ ਹੈ। ਇਸ ਦੇ ਬਾਰੇ ’ਚ ਖੁਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਬੋਲ ਚੁੱਕੇ ਹਨ ਅਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਵੀ ਹੁਕਮ ਦਿੱਤੇ ਗਏ ਹਨ ਕਿ ਵਿਲੇਜ ਡਿਫੈਂਸ ਕਮੇਟੀਆਂ ਨੂੰ ਮਜ਼ਬੂਤ ਬਣਾਉਣ ’ਚ ਫੋਕਸ ਕੀਤਾ ਜਾਵੇ।
ਕਣਕ ਦੀ ਫਸਲ ਕੱਟਣ ਤੋਂ ਬਾਅਦ ਖੁੱਲ੍ਹੇ ਮੈਦਾਨਾਂ ’ਚ ਵੀ ਹੋ ਰਹੀ ਡਰੋਨ ਮੂਵਮੈਂਟ
ਪੂਰਬ ’ਚ ਅੱਠ ਤੋਂ ਦਸ ਸਾਲ ਪਹਿਲੇ ਜਦੋਂ ਬਾਰਡਰ ਫੈਂਸਿੰਗ ਦੇ ਦੋਵੇਂ ਪਾਸੇ ਕਣਕ ਅਤੇ ਝੋਨੇ ਦੀ ਫਸਲ ਖੜ੍ਹੀ ਰਹਿੰਦੀ ਸੀ ਤਾਂ ਸਮੱਗਲਰਾਂ ਵੱਲੋਂ ਆਪਣੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਜਾਂਦਾ ਸੀ ਇਨ੍ਹੀਂ ਦਿਨੀਂ ’ਚ ਖੜ੍ਹੀ ਫਸਲ ਦੀ ਆੜ ਲੈ ਕੇ ਹੈਰੋਇਨ ਅਤੇ ਹਥਿਆਰਾਂ ਨੂੰ ਇਧਰ-ਓਧਰ ਕਰਨ ਦਾ ਕੰਮ ਕਰਦੇ ਸਨ ਪਰ ਹੁਣ ਡਰੋਨ ਦਾ ਯੁਗ ਆਉਣ ਕਾਰਨ ਜਦੋਂ ਕਣਕ ਦੀ ਫਸਲ ਕੱਟ ਵੀ ਚੁੱਕੀ ਹੈ ਅਤੇ ਹੁਣ ਤਕ ਝੋਨੇ ਦੀ ਬਿਜਾਈ ਨਹੀਂ ਹੋਈ ਹੈ ਮੈਦਾਨ ਖਾਲੀ ਹੈ ਪਰ ਫਿਰ ਵੀ ਹੈਰੋਇਨ ਦੇ ਪੈਕੇਟ ਡਰੋਨ ਤੋਂ ਸੁੱਟੇ ਜਾ ਰਹੇ ਹੈ। ਭਾਰਤੀ ਸਰਹੱਦ ’ਚ ਸਰਗਰਮ ਸਮੱਗਲਰ ਪਾਕਿਸਤਾਨੀ ਸਮੱਗਲਰਾਂ ਨੂੰ ਆਪਣੀ ਲੋਕੇਸ਼ਨ ਭੇਜ ਦਿੰਦੇ ਹਨ ਅਤੇ ਡਰੋਨ ਲੋਕੇਸ਼ਨ ’ਤੇ ਪੈਕੇਟ ਡੇਗ ਕੇ ਵਾਪਸ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅਕਾਲੀ ਕੌਂਸਲਰ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਐਨਕਾਊਂਟਰ
ਐਂਟੀ ਡਰੋਨ ਸਿਸਟਮ ਮਜ਼ਬੂਤ ਕਰਨ ਦੀ ਲੋੜ
ਭਾਰਤ-ਪਾਕਿਸਤਾਨ ਬਾਰਡਰ ’ਤੇ ਕੇਂਦਰ ਸਰਕਾਰ ਵੱਲੋਂ ਏ. ਡੀ. ਐੱਸ. (ਐਂਟੀ ਡ੍ਰੋਨ ਸਿਸਟਮ) ਲਗਾਏ ਗਏ ਹਨ ਅਤੇ ਹੁਣੇ ਜਿਹੇ ਪੰਜਾਬ ਸਰਕਾਰ ਵੱਲੋਂ ਵੀ ਇਕ ਐਂਟੀ ਡਰੋਨ ਸਿਸਟਮ ਲਾਇਆ ਗਿਆਹੈ ਪਰ ਇਹ ਸਿਸਟਮ ਓਨਾ ਕਾਰਗਰ ਸਾਬਤ ਨਹੀਂ ਹੋ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਸਰਹੱਦੀ ਪਿੰਡ ’ਚ ਜਾਂ ਤਾਂ ਹੈਰੋਇਨ ਦੇ ਪੈਕੇਟ ਫੜੇ ਜਾਂਦੇ ਹਨ ਜਾਂ ਫਿਰ ਖੇਤਾਂ ’ਚ ਲਾਵਾਰਿਸ ਹਾਲਤ ’ਚ ਡ੍ਰੋਨ ਪਏ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ- ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਹੈਰੋਇਨ ਸਮੱਗਲਿੰਗ ਵਿਚ ਨਵੇਂ ਚਿਹਰਿਆਂ ਦੀ ਐਂਟਰੀ
ਰਵਾਇਤ ਢੰਗ ਨਾਲ ਜਦੋਂ ਹੈਰੋਇਨ, ਹਥਿਆਰਾਂ ਤੇ ਸੋਨੇ ਦੀ ਸਮੱਗਲਿੰਗ ਹੁੰਦੀ ਸੀ ਤਾਂ ਉਸ ਸਮੇਂ ਉਹ ਸਮੱਗਲਰ ਸਰਗਰਮ ਹੁੰਦੇ ਸਨ ਜੋ ਪੇਸ਼ੇਵਰ ਸਮੱਗਲਰ ਸਨ ਅਜਿਹੇ ਕਈ ਨਾਂ ਸੁਰੱਖਿਆ ਏਜੰਸੀਆਂ ਦੀ ਲਿਸਟ ਵਿਚ ਸ਼ਾਮਲ ਹੈ ਜੋ ਵਾਰ-ਵਾਰ ਸਮੱਗਲਿੰਗ ਕਰਦੇ ਫੜੇ ਜਾਂਦੇ ਸਨ ਪਰ ਹੁਣ ਡਰੋਨ ਦਾ ਯੁੱਗ ਆਉਣ ਦੇ ਕਾਰਨ ਕੁਝ ਅਜਿਹੇ ਚਿਹਰੇ ਦੀ ਵੀ ਇਸ ਕਾਲੇ ਕਾਰੋਬਾਰ ’ਚ ਐਂਟਰੀ ਹੋ ਚੁੱਕੀ ਹੈ ਜੋ ਬਿਲਕੁਲ ਨਵੇਂ ਹਨ ਹੁਣੇ ਜਿਹੇ ਸਿਟੀ ਪੁਲਸ ਵੱਲੋਂ ਜਿਸ ਨੌਜਵਾਨ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਉਹ 200 ਕਿਲੋ ਹੈਰੋਇਨ ਦੀ ਖੇਪ ਕੱਢ ਚੁੱਕਾ ਸੀ ਅਤੇ ਇਸ ਕਾਲੇ ਕਾਰੋਬਾਰ ’ਚ ਬਿਲਕੁਲ ਨਵਾਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਨੇ ਚੌਂਕਾਂ 'ਚ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ
NEXT STORY