ਲੋਹੀਆਂ ਖਾਸ, (ਮਨਜੀਤ)- ਸਥਾਨਕ ਥਾਣੇ ਦੀ ਪੁਲਸ ਨੇ 2 ਵੱਖ-ਵੱਖ ਮਾਮਲਿਆਂ 'ਚ 15 ਗ੍ਰਾਮ ਹੈਰੋਇਨ ਸਣੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਸੁਰਿੰਦਰ ਕੁਮਾਰ ਐੱਸ. ਐੱਚ. ਓ. ਥਾਣਾ ਲੋਹੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਏ. ਐੱਸ. ਆਈ. ਵੱਲੋਂ ਪੁਲਸ ਪਾਰਟੀ ਨਾਲ ਪਿੰਡ ਯੱਕੋਪੁਰ ਕਲਾਂ ਤੋਂ ਬਿੱਟੂ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਇਸਮਾਈਲਪੁਰ ਨੂੰ 5 ਗ੍ਰਾਮ ਹੈਰੋਇਨ ਅਤੇ ਏ. ਐੱਸ ਆਈ. ਗੁਰਦੇਵ ਸਿੰਘ ਵੱਲੋਂ ਪੁਲਸ ਪਾਰਟੀ ਨਾਲ ਫੁੱਲ ਚੌਕ 'ਤੋਂ ਗੁਰਮੀਤ ਸਿੰਘ ਉਰਫ ਪਿੰਦਰ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਚੱਕ ਪਿਪਲੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਚਾਦਰ ਗੈਂਗ ਸ਼ਹਿਰ 'ਚ ਦੁਬਾਰਾ ਸਰਗਰਮ
NEXT STORY