ਪਠਾਨਕੋਟ, (ਸ਼ਾਰਦਾ)- ਅੱਜ ਐੱਸ. ਟੀ. ਐੱਫ. ਟੀਮ ਨੂੰ ਇਕ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਐੱਸ. ਟੀ. ਐੱਫ. ਦੀਆਂ ਦੋ ਟੀਮਾਂ ਨੇ ਵੱਖ-ਵੱਖ ਸਥਾਨਾਂ ’ਤੇ ਨਾਕੇਬੰਦੀ ਕਰ ਕੇ ਇਕ ਕਾਰ (ਨੰ. ਪੀ ਬੀ 06 ਏ ਐੱਫ 1653) ਨੂੰ ਕਾਬੂ ਕਰ ਕੇ 2 ਵਿਅਕਤੀਅਾਂ ਤੋਂ ਤਲਾਸ਼ੀ ਦੌਰਾਨ 70 ਗ੍ਰਾਮ ਹੈਰੋਇਨ ਅਤੇ 550 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕੀਤੀਆਂ। ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਯੁਵੇਦ ਅਹਿਮਦ ਪੁੱਤਰ ਅਬਦੁਲ ਰਿਜ਼ਾਲ ਅਤੇ ਇਮਤਿਆਜ਼ ਅਹਿਮਦ ਮੀਰ ਦੋਵੇਂ ਵਾਸੀ ਜੰਮੂ-ਕਸ਼ਮੀਰ ਵਜੋਂ ਹੋਈ। ®ਜਦਕਿ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਕਾਬੂ ਕਰ ਕੇ 6 ਗ੍ਰਾਮ ਹੈਰੋਇਨ ਅਤੇ 200 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕੀਤੀਆਂ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਵਿਜੇ ਕੁਮਾਰ ਉਰਫ਼ ਜਾਰੂ ਵਾਸੀ ਪਿੰਡ ਛੰਨੀ ਬੇਲੀ (ਹਿ.ਪ੍ਰ.) ਵਜੋਂ ਹੋਈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮਾਂ ਦੇ ਫਡ਼ੇ ਜਾਣ ਨਾਲ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਨਿਗਮ ਟੀਮ ਨੇ ਢਾਂਗੂ ਰੋਡ ’ਤੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ
NEXT STORY