ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਨਗਰ ਥਾਣਾ ਦੀ ਪੁਲਸ ਨੇ ਹੈਰੋਇਨ ਦੀ ਹੋਮ ਡਿਲੀਵਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ, ਜਿਸ ਤੋਂ 45 ਲੱਖ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਨੌਜਵਾਨ ਦੀ ਪਛਾਣ ਅਮਿਤ ਵਜੋਂ ਹੋਈ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਨੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਥਾਣਾ ਪ੍ਰਭਾਰੀ ਫਾਜ਼ਿਲਕਾ ਨਵਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਿਤ ਨਾਂ ਦਾ ਨੌਜਵਾਨ ਹੈਰੋਇਨ ਵੇਚਣ ਦਾ ਕਾਰੋਬਾਰ ਕਰਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਕਾਰਵਾਈ ਕਰਦੇ ਹੋਏ ਅਮਿਤ ਨੂੰ ਪੁਲਸ ਨੇ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ’ਤੋਂ ਕਾਬੂ ਕਰ ਲਿਆ, ਜਿਸ ਤੋਂ 45 ਲੱਖ ਰੁਪਏ ਦੇ ਕਰੀਬ ਦੀ ਹੈਰੋਇਨ ਬਰਾਮਦ ਕੀਤੀ ਗਈ।
ਭਗਵੰਤ ਮਾਨ ਵਲੋਂ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ 'ਤੇ ਮੈਡਮ ਸਿੱਧੂ ਦਾ ਵੱਡਾ ਬਿਆਨ
NEXT STORY