ਫਿਰੋਜ਼ਪੁਰ (ਪਰਮਜੀਤ ਸੋਢੀ) : ਇੱਥੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਰਹੱਦੀ ਪਿੰਡ ਜੱਲੋ ਕੇ ਦੇ ਖੇਤਾਂ ਵਿਚ ਹੈਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ ਹੈ। ਜਿਸ ਦਾ ਵਜ਼ਨ 582 ਗ੍ਰਾਮ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੇ ਦੌਰਾਨੇ ਗਸ਼ਤ ਸੀ ਤਾਂ ਜਦ ਉਹ ਹੈੱਡ ਹੁਸੈਨੀਵਾਲਾ ਪੁੱਜੀ ਤਾਂ ਬੀ. ਐੱਸ. ਐੱਫ. ਦੀ ਪਾਰਟੀ ਮਿਲੀ।
ਉਨ੍ਹਾਂ ਨੇ ਦੱਸਿਆ ਕਿ ਜੱਲੋਕੇ ਪਿੰਡ ਦੇ ਖੇਤਾਂ ਵਿਚ ਕੋਈ ਨਸ਼ੀਲੀ ਵਸਤੂ ਪਈ ਹੈ, ਜਿਸ ’ਤੇ ਜਾ ਕੇ ਵੇਖਿਆ ਤਾਂ ਹੈਰੋਇਨ ਦਾ ਪੈਕੇਟ ਪਿਆ ਸੀ, ਜੋ ਕਿਸੇ ਨੇ ਪਾਕਿਸਤਾਨੀ ਸਮੱਗਲਰਾਂ ਰਾਹੀਂ ਮੰਗਵਾਇਆ ਸੀ। ਜਿਸ ਦਾ ਵਜ਼ਨ ਕਰਨ ’ਤੇ 582 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਧੀਕੀਆਂ ਨਾਲ ਅਕਾਲੀਆਂ ਦੇ ਮਨੋਬਲ ਡੋਲਣ ਵਾਲੇ ਨਹੀਂ : ਸੁਖਬੀਰ ਬਾਦਲ
NEXT STORY