ਮੋਗਾ,(ਆਜ਼ਾਦ): ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਫੜੇ ਗਏ ਛਿੰਦਰ ਸਿੰਘ ਉਰਫ ਛਿੰਦਾ ਨਿਵਾਸੀ ਪਿੰਡ ਹਬੀਬ ਵਾਲਾ (ਫਿਰੋਜ਼ਪੁਰ) ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਪਾਕਿਸਤਾਨ ਬਾਰਡਰ ਨੇੜੇ 4 ਕਿਲੋ ਹੈਰੋਇਨ, ਇਕ 30 ਬੋਰ ਪਿਸਤੌਲ ਤੇ 3 ਕਾਰਤੂਸ ਬਰਾਮਦ ਕੀਤੇ ਗਏ। ਇਸ ਤਰ੍ਹਾਂ ਕਥਿਤ ਸਮੱਗਲਰ ਤੋਂ ਹੁਣ ਤੱਕ ਸਾਡੇ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸਟਰੀ ਬਾਜ਼ਾਰ 'ਚ ਕੀਮਤ 22-23 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਅੱਜ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਦੇ ਨਿਰਦੇਸ਼ 'ਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਲਈ ਐੱਸ. ਪੀ. (ਆਈ) ਹਰਿੰਦਰਪਾਲ ਤੇ ਡੀ. ਐੱਸ. ਪੀ. (ਆਈ) ਜੰਗਜੀਤ ਸਿੰਘ ਦੀ ਅਗਵਾਈ 'ਚ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਡੀ. ਐੱਸ. ਪੀ (ਆਈ) ਜੰਗਜੀਤ ਸਿੰਘ ਨੇ ਦੱਸਿਆ ਕਿ ਬੀਤੀ 26 ਨਵੰਬਰ ਨੂੰ ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਮੋਟਰਸਾਈਕਲ ਸਵਾਰ ਛਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ ਨਿਵਾਸੀ ਪਿੰਡ ਹਬੀਬਵਾਲਾ (ਫਿਰੋਜ਼ਪੁਰ) ਨੂੰ ਮੁੱਖ ਚੌਕ ਤੋਂ ਕਾਬੂ ਕੀਤਾ, ਜਿਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੇ ਖਿਲਾਫ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕਰਨ ਦੇ ਬਾਅਦ 27 ਨਵੰਬਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ 'ਤੇ ਇਸ ਦੀ ਅਗਲੇਰੀ ਜਾਂਚ ਸੀ. ਆਈ. ਏ. ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੂੰ ਸੌਂਪੀ ਗਈ ਸੀ। ਪੁੱਛਗਿੱਛ ਦੌਰਾਨ ਛਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਾਕਿਸਤਾਨੀ ਸਮੱਗਲਰ ਡੋਗਰ ਨਾਲ ਸਬੰਧ ਹਨ ਅਤੇ ਉਹ ਇੰਟਰਨੈੱਟ ਰਾਹੀਂ ਉਸ ਨਾਲ ਗੱਲਬਾਤ ਕਰਦਾ ਰਹਿੰਦਾ ਹੈ ਅਤੇ ਉਸ ਨੇ ਇੰਟਰਨੈੱਟ ਦੇ ਰਾਹੀਂ ਗੱਲਬਾਤ ਕਰ ਕੇ ਭਾਰਤ ਵਾਲੀ ਸਾਈਡ ਦੀ ਬੀ. ਓ. ਪੀ.-ਈ. ਟੀ.-ਮੱਲ ਗੇਟ ਨੰਬਰ 195/ਐੱਮ. ਥਾਣਾ ਮਮਦੋਟ ਦੇ ਅਧੀਨ ਪੈਂਦੇ ਇਲਾਕੇ ਸਰਹੱਦ 'ਤੇ ਲੱਗੀਆਂ ਤਾਰਾਂ ਦੇ ਅੱਗੇ ਉਥੋਂ ਬੋਤਲਾਂ ਵਿਚ ਭਰ ਕੇ ਹੈਰੋਇਨ ਅਤੇ 1 ਪਿਸਤੌਲ 30 ਬੋਰ, 3 ਜ਼ਿੰਦਾ ਕਾਰਤੂਸ, ਖੇਤ ਵਿਚ ਦਬਾ ਕੇ ਰੱਖੇ ਹੋਏ ਹਨ, ਜਿਸ 'ਤੇ ਅਸੀਂ ਉਸਦੀ ਨਿਸ਼ਾਨੇਦਹੀ 'ਤੇ ਬੀ. ਐੱਸ. ਐੱਫ ਦੇ ਨਾਲ ਸਾਂਝੇ ਆਪ੍ਰੇਸ਼ਨ ਦੇ ਦੌਰਾਨ ਉਥੋਂ 4 ਕਿੱਲੋ ਹੈਰੋਇਨ, 1 ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਰੌਂਦ ਬਰਾਮਦ ਕੀਤੇ। ਉਕਤ ਹੈਰੋਇਨ ਬੋਤਲਾਂ ਅਤੇ ਪੈਕਟਾਂ ਵਿਚ ਛੁਪਾਈ ਹੋਈ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਦੇਸ਼ ਦੀ ਸੰਸਦ 'ਚ ਵੀ ਗੂੰਜਿਆ ਪੰਜਾਬ ਦੇ ਵਿੱਤੀ ਸੰਕਟ ਦਾ ਮੁੱਦਾ
NEXT STORY