ਮੋਹਾਲੀ, (ਰਾਣਾ)- ਇਕ ਪਾਸੇ ਜਿਥੇ ਪੰਜਾਬ ਸਰਕਾਰ ਵਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ, ਉਸ ਵਿਚ ਮੁਲਜ਼ਮਾਂ ਦੇ ਨਾਲ-ਨਾਲ ਚੰਡੀਗਡ਼੍ਹ ਪੁਲਸ ਦੇ ਕਾਂਸਟੇਬਲ ਸਮੇਤ ਹੋਮਗਾਰਡ ਦੇ ਜਵਾਨ ਵੀ ਫਡ਼ੇ ਜਾ ਰਹੇ ਹਨ। ਇਸ ਨਾਲ ਅਜੇ ਤਕ ਚੰਡੀਗਡ਼੍ਹ ਪੁਲਸ ਵਿਭਾਗ ਨੇ ਕੋਈ ਸਬਕ ਨਹੀਂ ਲਿਆ ਅਤੇ ਨਾ ਹੀ ਆਪਣੇ ਵਿਭਾਗ ਵਿਚ ਨਸ਼ੇ ਤੋਂ ਅਾਜ਼ਾਦ ਕਰਨ ਲਈ ਪੁਲਸ ਦੇ ਜਵਾਨਾਂ ਦਾ ਕੋਈ ਚੈੱਕਅਪ ਕਰਵਾਉਣ ਸਬੰਧੀ ਕੋਈ ਫਰਮਾਨ ਜਾਰੀ ਕੀਤਾ ਹੈ।
ਅਜੇ ਤਕ ਚੰਡੀਗਡ਼੍ਹ ਪੁਲਸ ਨੇ ਨਹੀਂ ਚੁੱਕਿਆ ਕੋਈ ਠੋਸ ਕਦਮ
ਜਾਣਕਾਰੀ ਅਨੁਸਾਰ ਚੰਡੀਗਡ਼੍ਹ ਪੁਲਸ ਵਿਭਾਗ ਦੇ ਕਾਂਸਟੇਬਲ ਤੋਂ ਲੈ ਕੇ ਹੋਮਗਾਰਡ ਨਸ਼ੇ ਦੀ ਸਮੱਗਲਿੰਗ ਕਰਦੇ ਹੋਏ ਫਡ਼ੇ ਜਾ ਰਹੇ ਹਨ ਪਰ ਪੁਲਸ ਵਿਭਾਗ ਵੱਲੋਂ ਹੁਣ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ ਤਾਂ ਕਿ ਪਤੀ ਲਗ ਸਕੇ ਕਿ ਇਨ੍ਹਾਂ ਦੇ ਇਲਾਵਾ ਅਤੇ ਕਿੰਨੇ ਮੁਲਾਜ਼ਮ ਨਸ਼ਾ ਸਮੱਗਲਿੰਗ ਕਰ ਰਹੇ ਹਨ ਜਾਂ ਫਿਰ ਨਸ਼ਾ ਲੈ ਰਹੇ ਹੈ।
ਪੰਜਾਬ ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਉਥੇ ਹੀ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ, ਜਿਸ ਕਾਰਨ ਰੋਜ਼ਾਨਾ ਨਸ਼ੇ ਦੇ ਸਮੱਗਲਰ ਦਬੋਚੇ ਜਾ ਰਹੇ ਹਨ। ਨਾਲ ਹੀ ਸਭ ਤੋਂ ਵੱਡਾ ਫੈਸਲਾ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਅਫਸਰਾਂ ਦੇ ਡੋਪ ਟੈਸਟ ਕਰਵਾਉਣ ਦਾ, ਜਿਸ ਦੇ ਨਾਲ ਸਭ ਕਲੀਅਰ ਹੋ ਜਾਵੇਗਾ ਕਿ ਕੌਣ ਨਸ਼ਾ ਕਰਦਾ ਹੈ ਅਤੇ ਕੌਣ ਨਹੀਂ।
ਕਰੋਡ਼ਪਤੀ ਨਸ਼ੇ ਦੀ ਭੈਡ਼ੀ ਆਦਤ ਨੇ ਬਣਾਏ ਸਪਲਾਇਰ
ਐੱਸ. ਟੀ. ਐੱਫ. ਵਲੋਂ ਫਡ਼ੇ ਗਏ ਚੰਡੀਗਡ਼੍ਹ ਪੁਲਸ ਦੇ ਮੁਲਾਜ਼ਮ ਸਮੇਤ ਹੋਮਗਾਰਡ ਵਿਚ ਜ਼ਿਆਦਾਤਾਰ ਕਰੋਡ਼ਪਤੀ ਸ਼ਾਮਲ ਹਨ, ਜਦੋਂਕਿ ਉਹ ਡਿਊਟੀ ’ਤੇ ਵੀ ਲਗਜਰੀ ਕਾਰਾਂ ਵਿਚ ਜਾਂਦੇ ਸਨ ਪਰ ਨਸ਼ੇ ਦੀ ਭੈਡ਼ੀ ਆਦਤ ਅਜਿਹੀ ਲੱਗੀ ਕਿ ਨਸ਼ਾ ਲੈਣ ਦੇ ਨਾਲ ਉਹ ਸਪਲਾਈ ਵੀ ਕਰਨ ਲੱਗੇ।
ਇਹ ਫਡ਼ੇ ਗਏ ਚੰਡੀਗਡ਼੍ਹ ਪੁਲਸ ਦੇ ਮੁਲਾਜ਼ਮ
ਐੱਸ. ਈ. ਐੱਫ. ਨੇ ਹੈਰੋਇਨ ਸਮੱਗਲਿੰਗ ਦੇ ਇਲਜ਼ਾਮ ਵਿਚ ਚੰਡੀਗਡ਼੍ਹ ਦੇ ਹੋਮਗਾਰਡ ਅਜੈ ਅਤੇ ਪੀ. ਜੀ. ਆਈ. ਦੀ ਐਮਰਜੈਂਸੀ ਵਿਚ ਸਥਿਤ ਮੈਡੀਕਲ ਸਟੋਰ ਦੇ ਮੁਲਾਜ਼ਮ ਨੂੰ ਕਾਬੂ ਕੀਤਾ ਸੀ। ਮੁਲਜ਼ਮਾਂ ਕੋਲੋਂ 60 ਗਰਾਮ ਹੈਰੋਇਨ ਬਰਾਮਦ ਹੋਈ। ਐੱਸ. ਟੀ. ਐੱਫ. ਨੇ ਚੰਡੀਗਡ਼੍ਹ ਤਾਇਨਾਤ ਹੋਮਗਾਰਡ ਧਰਮਪਾਲ ਨੂੰ ਉਸ ਦੇ ਦੋ ਹੋਰ ਸਾਥੀਆਂ ਸਮੇਤ 60 ਗਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਸੀ।
ਚੰਡੀਗਡ਼੍ਹ ਦਾ ਹੋਮਗਾਰਡ ਗਗਨ ਵੀ ਐੱਸ. ਟੀ. ਐੱਫ. ਨੇ ਦਬੋਚਿਆ
ਐੱਸ. ਟੀ. ਐੱਫ. ਨੇ ਇਕ ਚੰਡੀਗਡ਼੍ਹ ਪੁਲਸ ਦੇ ਜਵਾਨ ਸਮੇਤ 4 ਲੋਕਾਂ ਨੂੰ 204 ਕਿਲੋਗ੍ਰਾਮ ਭੁੱਕੀ ਅਤੇ 1.18 ਲੱਖ ਰੁਪਏ ਸਮੇਤ ਗ੍ਰਿਫਤਾਰ ਕੀਤਾ ਸੀ। ਜਾਂਚ ਕਰਨ ’ਤੇ ਪਤਾ ਲੱਗਾ ਸੀ ਕਿ ਉਥੇ ਹੀ ਨਸ਼ਾ ਸਮੱਗਲਿੰਗ ਦਾ ਮਾਸਟਰ ਮਾਈਂਡ ਚੰਡੀਗਡ਼੍ਹ ਪੁਲਸ ਦਾ ਜਵਾਨ ਵਿਕਰਮ ਸਿੰਘ ਯਾਦਵ ਸੀ।
ਨਸ਼ੇ ਦੀ ਆਦਤ ਨੇ ਚੰਡੀਗਡ਼੍ਹ ਪੁਲਸ ਦੇ ਕਾਂਸਟੇਬਲ ਨੂੰ ਸਨੈਚਰ ਬਣਾ ਦਿੱਤਾ, ਜਿਸ ਕਾਰਨ ਉਹ ਸੈਕਟਰ-22 ਅਰੋਮਾ ਲਾਈਟ ਪੁਆਇੰਟ ’ਤੇ ਇਕ ਮਹਿਲਾ ਦੀ ਗੋਲਡ ਚੇਨ ਸਨੈਚ ਕਰਕੇ ਫਰਾਰ ਹੋਣ ਲੱਗਾ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਂਸਟੇਬਲ ਦੀ ਪਹਿਚਾਣ ਹਰਸ਼ਦੀਪ ਦੇ ਰੂਪ ਵਿਚ ਹੋਈ ਸੀ।
ਕੰਪਨੀ ’ਚ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਾਰੀ ਠੱਗੀ, ਤਿੰਨਾਂ ਖਿਲਾਫ ਮਾਮਲਾ ਦਰਜ
NEXT STORY