ਜਲੰਧਰ (ਗੁਲਸ਼ਨ) : ਜੰਮੂ-ਕਸ਼ਮੀਰ 'ਚ ਧਾਰਾ-370 ਹਟਾਉਣ ਅਤੇ 15 ਅਗਸਤ ਦੇ ਮੱਦੇਨਜ਼ਰ ਸਾਰੇ ਦੇਸ਼ 'ਚ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਪੁਲਸ ਵਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ 'ਤੇ ਚੈਕਿੰਗ ਕਰਨ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਕਾਂ 'ਤੇ ਵੀ ਨਾਕਾਬੰਦੀ ਕੀਤੀ ਜਾ ਰਹੀ ਹੈ। ਓਧਰ ਸਿਟੀ ਰੇਲਵੇ ਸਟੇਸ਼ਨ 'ਤੇ ਰਾਤ ਦੇ ਸਮੇਂ ਸੁਰੱਖਿਆ ਨੂੰ ਲੈ ਕੇ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ ਹੈ।
ਵੀਰਵਾਰ ਦੇਰ ਰਾਤ ਰੇਲਵੇ ਸਟੇਸ਼ਨ ਦਾ ਬਾਹਰੀ ਹਿੱਸਾ ਪੂਰੀ ਤਰ੍ਹ੍ਹਾਂ ਹਨ੍ਹੇਰੇ 'ਚ ਡੁੱਬਿਆ ਹੋਇਆ ਸੀ। ਰੇਲਵੇ ਸਟੇਸ਼ਨ ਤੋਂ ਰੇਲਵੇ ਕਾਲੋਨੀ ਵਲ ਜਾਣ ਵਾਲੀ ਸੜਕ 'ਤੇ ਵੀ ਲਾਈਟ ਬੰਦ ਹੋਣ ਕਾਰਨ ਹਨੇਰਾ ਛਾਇਆ ਰਿਹਾ। ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੇ ਨਾਲ-ਨਾਲ ਸਰਕੂਲੇਟਿੰਗ ਏਰੀਆ, ਟੈਕਸੀ ਸਟੈਂਡ, ਕਾਰ ਪਾਰਕਿੰਗ ਅਤੇ ਏ. ਟੀ. ਐੱਮ. ਦੇ ਨਜ਼ਦੀਕ ਐਂਟਰੀ ਗੇਟ 'ਤੇ ਵੀ ਹਨ੍ਹੇਰਾ ਛਾਇਆ ਹੋਇਆ ਸੀ। ਏ. ਟੀ. ਐੱਮ. ਦੇ ਅੰਦਰ ਅਤੇ ਬਾਹਰ ਵੀ ਬੱਤੀ ਗੁੱਲ ਸੀ। ਰਾਤ ਨੂੰ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦੇ ਯਾਤਰੀ ਵੀ ਸਟੇਸ਼ਨ ਦੇ ਬਾਹਰ ਆ ਕੇ ਕਾਫੀ ਡਰੇ ਹੋਏ ਸਨ। ਹਨ੍ਹੇਰੇ ਕਾਰਨ ਉਨ੍ਹਾਂ ਨੂੰ ਆਪਣੇ ਵਾਹਨਾਂ ਤੱਕ ਵੀ ਪਹੁੰਚਣ 'ਚ ਕਾਫੀ ਦਿੱਕਤ ਆਈ। ਲੋਕਾਂ ਨੇ ਰੇਲਵੇ ਪ੍ਰਸ਼ਾਸਨ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਸਟੇਸ਼ਨ ਦੇ ਬਾਹਰ ਲੱਗੇ ਐੱਸ. ਬੀ. ਆਈ. ਦੇ ਏ. ਟੀ. ਐੱਮ. ਦੇ ਅੰਦਰ ਤੇ ਬਾਹਰ ਛਾਇਆ ਹਨ੍ਹੇਰਾ
ਜੀ. ਆਰ. ਪੀ. ਥਾਣੇ ਦੇ ਬਾਹਰ ਐਗਜ਼ਿਟ ਪੁਆਇੰਟ 'ਤੇ ਛਾਇਆ ਹਨ੍ਹੇਰਾ
ਕਾਰ-ਮੋਟਰਸਾਈਕਲ ਟੱਕਰ 'ਚ ਇਕ ਦੀ ਮੌਤ
NEXT STORY