ਚੰਡੀਗੜ੍ਹ (ਪਾਲ) : ਵਿਦੇਸ਼ੀ ਦਵਾਈਆਂ ਦੇ ਮੁਕਾਬਲੇ ਸਰਕਾਰ ਜੈਨਰਿਕ ਦਵਾਈਆਂ ਨੂੰ ਉਤਸ਼ਾਹਿਤ ਕਰੇਗੀ, ਜਿਸ ਨਾਲ ਇਲਾਜ ਦਾ ਖਰਚਾ ਸਮਾਜ ਦਾ ਹਰ ਵਰਗ ਚੁੱਕ ਸਕੇਗਾ। ਸੋਮਵਾਰ ਨੂੰ ਸ਼ਹਿਰ 'ਚ ਮੌਜੂਦ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੀ ਮੰਨੀਏ ਤਾਂ ਜੈਨਰਿਕ ਦਵਾਈਆਂ ਦੇ ਵਿਕਾਸ ਦੇ ਨਾਲ-ਨਾਲ ਸਰਕਾਰ ਉਨ੍ਹਾਂ ਨਿਜੀ ਅਤੇ ਸਰਕਾਰੀ ਹਸਪਤਾਲਾਂ 'ਤੇ ਵੀ ਰੋਕ ਲਾਵੇਗੀ, ਜੋ ਨਿਰਧਾਰਿਤ ਸਟੰਟ ਦੀਆਂ ਕੀਮਤਾਂ ਤੋਂ ਜ਼ਿਆਦਾ ਕੀਮਤ 'ਤੇ ਸਟੰਟ ਅਤੇ ਇਸ ਨਾਲ ਸਬੰਧਿਤ ਸਮਾਨ ਵੇਚ ਰਹੀਆਂ ਹਨ। ਬਿਹਾਰ ਸਰਕਾਰ 'ਚ ਆਪਣੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਪਿੰਡਾਂ ਦੀ ਸਵੱਛਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਆਪਣੀ ਮੁਹਿੰਮ ਤਹਿਤ ਉਨ੍ਹਾਂ ਨੇ ਸਥਾਨਕ ਲੋਕਾਂ ਦੇ ਦੀ ਮਦਦ ਨਾਲ ਤਿੰਨ ਸਾਲ ਦੇ ਅੰਦਰ ਹੀ 30,000 ਤੋਂ ਵੀ ਜ਼ਿਆਦਾ ਪਖਾਨਿਆਂ ਦਾ ਨਿਰਮਾਣ ਕਰਵਾਇਆ।
ਮੁਕਤਸਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਭਰਾ ਨੇ ਬੇਰਿਹਮੀ ਨਾਲ ਛੋਟੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
NEXT STORY