ਕਿਸ਼ਨਗੜ੍ਹ/ਅਲਾਵਲਪੁਰ (ਬੈਂਸ,ਬੰਗੜ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਅੱਡਾ ਕਿਸ਼ਨਗੜ੍ਹ ਵਿਖੇ ਅੱਜ ਸਵੇਰੇ 5.30 ਵਜੇ ਟਰੱਕ ਅਤੇ ਟਰੈਕਟਰ ਟਰਾਲੀ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਜੋ ਕਿ ਜਲੰਧਰ ਤੋਂ ਭੋਗਪੁਰ ਵੱਲ ਜਾ ਰਿਹਾ ਸੀ। ਅੱਡਾ ਕਿਸ਼ਨਗੜ੍ਹ ਚੌਂਕ ਵਿੱਚ ਉਸ ਦੀ ਟੱਕਰ ਇੱਕ ਟਰੈਕਟਰ ਟਰਾਲੀ ਜਿਸ ਵਿੱਚ ਸੰਗਤ ਬੈਠੀ ਸੀ ਜੋ ਟਰੈਕਟਰ ਟਰਾਲੀ ਅਲਾਵਲਪੁਰ ਸਾਈਡ ਤੋਂ ਕਰਤਾਰਪੁਰ ਸਾਈਡ ਜਾ ਰਿਹਾ ਸੀ ਨਾਲ ਹੋ ਗਈ। ਇਸ ਕਾਰਨ ਟਰੱਕ ਆਪਣੇ ਆਪ ਨੂੰ ਬਚਾਉਂਦਾ ਹੋਇਆ ਪਲਟ ਗਿਆ ਅਤੇ ਉਸਦੀ ਚਪੇਟ ਵਿੱਚ ਇੱਕ ਅਣਪਛਾਤਾ ਜੁਗਾੜੂ ਰੇੜੀ ਵਾਲਾ ਆ ਗਿਆ। ਜਿਸ ਦੀ ਮੌਕੇ ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: 'ਆਪ' 'ਤੇ ਵਰ੍ਹੇ ਗਿਆਨੀ ਹਰਪ੍ਰੀਤ ਸਿੰਘ, ਕਿਹਾ-ਪੰਜਾਬ ਕਿਸੇ ਦੇ ਤਜਰਬੇ ਦੀ ਲੈਬ ਨਹੀਂ, ਇਹ ਸਾਡਾ ਘਰ ਹੈ

ਇਸ ਦੌਰਾਨ ਟਰਾਲੀ ਵਿੱਚੋਂ ਇੱਕ ਵਿਅਕਤੀ ਪਰਵਿੰਦਰ ਪਾਲ ਨਿਵਾਸੀ ਅਰਜਨਵਾਲ (ਆਦਮਪੁਰ) ਸੜਕ ਤੇ ਡਿੱਗ ਗਿਆ । ਜਿਸ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਮੌਕੇ 'ਤੇ ਮੌਤ ਹੋ ਗਈ ਮੌਕੇ 'ਤੇ ਪਹੁੰਚੀ ਰੋਡ ਸੇਫਟੀ ਟੀਮ ਨੇ ਪਹਿਲਾਂ ਸੇਫਟੀ ਕੋਨਾ ਲਗਾ ਕੇ ਰੋਡ ਨੂੰ ਸੇਫ ਕੀਤਾ ਅਤੇ ਨੈਸ਼ਨਲ ਹਾਈਵੇਅ ਦੀ ਟੀਮ ਦੀ ਮਦਦ ਨਾਲ ਇੱਕ ਡੈੱਡ ਬਾਡੀ ਬਾਹਰ ਕੱਢੀ ਅਤੇ ਮੌਕੇ ਤੇ ਪਹੁੰਚੇ ਚੌਕੀ ਅਲਾਵਲਪੁਰ ਦੀ ਪੁਲਸ ਪਾਰਟੀ ਦੀ ਮਦਦ ਨਾਲ ਦੋਵੇਂ ਡੈਡ ਬਾਡੀਆਂ ਨੂੰ ਐਬੂਲੈਂਸ ਵਿੱਚ ਪਾਇਆ ਅਤੇ ਅਗਲੀ ਕਾਰਵਾਈ ਪੁਲਸ ਚੌਂਕੀ ਅਲਾਵਲਪੁਰ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ ਵਿਚਾਲੇ ਮੁਠਭੇੜ, ਚੱਲੀਆਂ ਤਾੜ-ਤਾੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' 'ਤੇ ਵਰ੍ਹੇ ਗਿਆਨੀ ਹਰਪ੍ਰੀਤ ਸਿੰਘ, ਕਿਹਾ-ਪੰਜਾਬ ਕਿਸੇ ਦੇ ਤਜਰਬੇ ਦੀ ਲੈਬ ਨਹੀਂ, ਇਹ ਸਾਡਾ ਘਰ ਹੈ
NEXT STORY