ਚੰਡੀਗੜ (ਰਾਜਿੰਦਰ): ਸਵੈ ਸੇਵੀ ਸੰਗਠਨ ਰਾਹਤ ਦੇ ਹੈੱਡ ਕਮਲਜੀਤ ਸੋਈ ਨੇ ਕਿਹਾ ਹੈ ਕਿ ਪੰਜਾਬ 'ਚ 80 ਲੱਖ ਪੁਰਾਣੇ ਵਾਹਨਾਂ 'ਤੇ ਹਾਈ ਸਕਿਓਰਟੀ ਨੰਬਰ ਪਲੇਟ ਲਾਉਣ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ। ਫਰਜ਼ੀ ਨੰਬਰ ਪਲੇਟ ਦੀ ਆੜ 'ਚ ਹੀ ਜ਼ਿਆਦਾ ਅਪਰਾਧਿਕ ਗਤੀਵਿਧੀਆਂ ਹੋ ਰਹੀਆਂ ਹਨ। ਇੱਥੋਂ ਤੱਕ ਕਿ ਹਾਲ ਹੀ 'ਚ ਕਈ ਅੱਤਵਾਦੀ ਹਮਲੇ ਹੋਏ ਹਨ, ਉਨ੍ਹਾਂ 'ਚ ਵੀ ਫਰਜ਼ੀ ਨੰਬਰ ਪਲੇਟ ਵਾਲੇ ਵਾਹਨਾਂ ਦਾ ਇਸਤੇਮਾਲ ਕੀਤਾ ਗਿਆ। ਇਹੀ ਕਾਰਨ ਹੈ ਕਿ ਫਰਜ਼ੀ ਪਲੇਟ ਹੋਣ ਦੇ ਚਲਦੇ ਅਪਰਾਧਿਕ ਗਤੀਵਿਧੀਆਂ ਨੂੰ ਸੁਝਲਾਉਣਾ ਵੀ ਮੁਸ਼ਕਿਲ ਹੋ ਰਿਹਾ ਹੈ। ਵਧ ਸੜਕ ਹਾਦਸਿਆਂ 'ਚ ਵੀ ਅਜਿਹਾ ਹੋ ਰਿਹਾ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਵਾਹਨਾਂ 'ਚ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ (ਐੱਚ.ਐੱਸ. ਆਰ. ਪੀ.) ਨੂੰ ਲਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਐੱਚ.ਐੱਸ. ਆਰ. ਪੀ. ਪ੍ਰੋਜੈਕਟ ਸੰਨ 2012 'ਚ ਸ਼ੁਰੂ ਕੀਤਾ ਗਿਆ ਸੀ, ਪਰ ਬਾਅਦ 'ਚ ਵੈਂਡਰ ਕੰਪਨੀ ਅਤੇ ਪੰਜਾਬ ਸਟੇਟ ਟਰਾਂਸਪੋਰਟ ਡਿਪਾਰਟਮੈਂਟ 'ਚ ਕਾਨੂੰਨੀ ਵਿਵਾਦ ਸ਼ੁਰੂ ਹੋਣ ਕਾਰਨ ਇਹ ਪ੍ਰੋਜੈਕਟ ਸੰਨ 2015 ਤੋਂ ਬੰਦ ਪਿਆ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਵੈਂਡਰ ਕੰਪਨੀ ਨੂੰ ਤੁਰੰਤ ਇਹ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ ਕਿ ਉਹ ਆਪਣਾ ਕੰਮ ਤੇਜ਼ੀ ਨਾਲ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ 'ਚ ਐੱਚ. ਐੱਸ. ਆਰ. ਪੀ. ਨੂੰ ਲਗਾਉਣਾ ਇਸ ਲਈ ਜ਼ਰੂਰੀ ਹੈ, ਕਿਉਂਕਿ ਇਸ ਦੀਆਂ ਸੀਮਾਵਾਂ ਗੁਆਂਢੀ ਦੇਸ਼ ਦੇ ਨਾਲ ਮਿਲਦੀਆਂ ਹਨ ਅਤੇ ਇਸ ਪ੍ਰਦੇਸ਼ ਨੇ ਪਿਛਲੇ ਦਿਨਾਂ 'ਚ ਕਈ ਅੱਤਵਾਦੀ ਗਤੀਵਿਧੀਆਂ ਨੂੰ ਵੀ ਵੇਖਿਆ ਗਿਆ ਹੈ। ਆਈ.ਐੱਨ.ਡੀ. ਦੇ ਨਾਮ ਨਾਲ ਸ਼ੁਰੂ ਹੋਣ ਵਾਲੀ ਇਨ੍ਹਾਂ ਰਜਿਸਟ੍ਰੇਸ਼ਨ ਪਲੇਟਾਂ ਨਾਲ ਨਕਲੀ ਨੰਬਰਾਂ ਵਾਲੀਆਂ ਗੱਡੀਆਂ 'ਤੇ ਲਗਾਮ ਲੱਗ ਸਕੇਗੀ। ਕ੍ਰੋਮੀਅਮ ਆਧਾਰਿਤ ਹੋਲੋਗਰਾਮ ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਪਲੇਟਾਂ ਦੀ ਨਕਲ ਨੂੰ ਰੋਕਣ 'ਚ ਸਮਰਥ ਹਨ।
ਰਜਿਸਟ੍ਰੇਸ਼ਨ ਪਲੇਟ ਦੇ ਅੱਗੇ ਅਤੇ ਪਿੱਛੇ ਦੇ ਹਿੱਸਿਆਂ 'ਚ ਅਨੋਖੀ ਅਲਫਾਨਿਊਮੇਰੀਕਲ ਲੇਜਰ ਆਇਡੇਂਟੀਫਿਕੇਸ਼ਨ ਨੰਬਰ ਹੁੰਦਾ ਹੈ, ਜੋ ਆਟੋਮੈਟਿਕ ਤਰੀਕੇ ਨਾਲ ਵਾਹਨ ਸਾਫਟਵੇਅਰ ਦੇ ਸੈਂਟਰਲ ਡਾਟਾਬੇਸ ਨਾਲ ਰਜਿਸਟਰਡ ਹੋ ਜਾਂਦਾ ਹੈ। ਐੱਚ.ਐੱਸ. ਆਰ. ਪੀ. ਵਾਹਨਾਂ ਦੀਆਂ ਚੋਰੀਆਂ ਨੂੰ ਵੀ ਰੋਕਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨਸ਼ੇ ਦਾ ਕਾਰੋਬਾਰ, ਤਸਕਰੀ ਅਤੇ ਝਪਟਮਾਰੀ ਅਤੇ ਚੋਰੀ ਨੂੰ ਵੀ ਰੋਕਣ 'ਚ ਇਹ ਮਦਦ ਕਰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਕੀਮ ਤਹਿਤ ਪੰਜਾਬ 'ਚ ਹਰ ਨਵੇਂ ਵਾਹਨ ਲਈ ਐੱਚ. ਐੱਸ. ਆਰ. ਪੀ. ਲਾਉਣਾ ਜ਼ਰੂਰੀ ਹੈ ਅਤੇ ਜੇਕਰ ਕੋਈ ਅਜਿਹਾ ਨਹੀਂ ਕਰਦਾ ਹੈ, ਤਾਂ ਉਸਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਨਹੀਂ ਹੋ ਸਕਦਾ ਹੈ। ਐੱਨ.ਜੀ.ਓ. ਅਨੁਸਾਰ ਪੰਜਾਬ 'ਚ 80 ਲੱਖ ਤੋਂ ਜ਼ਾਆਦਾ ਅਜਿਹੇ ਪੁਰਾਣੇ ਵਾਹਨ ਸੜਕਾਂ 'ਤੇ ਚੱਲ ਰਹੇ ਹਨ, ਜਿਨ੍ਹਾਂ ਨੇ ਐੱਚ. ਐੱਸ. ਆਰ. ਪੀ. ਨੂੰ ਨਹੀਂ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਵਾਹਨਾਂ 'ਤੇ ਤਾਂ ਹਾਈ ਸਿਕਿਓਰਿਟੀ ਨੰਬਰ ਪਲੇਟ ਲੱਗ ਰਹੀ ਹੈ, ਪਰ ਹਾਲੇ ਤੱਕ ਪੁਰਾਣੇ ਵਾਹਨਾਂ ਲਈ ਪ੍ਰਸਾਸ਼ਨ ਗੰਭੀਰਤਾ ਨਹੀਂ ਵਿਖਾ ਰਿਹਾ ਹੈ।
2600 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਜ਼ਬਤ, ਹੋਇਆ ਭਾਰੀ ਜ਼ੁਰਮਾਨਾ
NEXT STORY