ਹੁਸ਼ਿਆਰਪੁਰ (ਅਮਰੀਕ)- ਇਕ ਪਾਸੇ ਸਰਕਾਰ ਵੱਲੋਂ ਨਸ਼ਾ ਰੋਕਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਜੇਕਰ ਅਕਸਰ ਨਸ਼ੇੜੀਆਂ ਦੀਆਂ ਵਾਇਰਲ ਹੁੰਦੀਆਂ ਵੀਡੀਓਜ਼ ਅਤੇ ਚੋਰੀ ਲੁੱਟ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਇਜ਼ਾਫ਼ਾ ਕੁਝ ਹੋਰ ਹੀ ਬਿਆਨ ਕਰਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਹੁਸ਼ਿਆਰਪੁਰ ਤੋਂ ਵੇਖਣ ਨੂੰ ਮਿਲਿਆ ਜਦੋਂ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਭੰਗੀ ਚੋਅ ਨੂੰ ਜਾਂਦੇ ਮਾਰਗ ਉੱਤੇ ਦੋ ਨਸ਼ੇੜੀ ਕਈ ਘੰਟੇ ਤੱਕ ਸੜਕ ਕਿਨਾਰੇ ਜ਼ਖ਼ਮੀ ਹਾਲਤ ਵਿੱਚ ਡਿੱਗੇ ਅਤੇ ਘੁੰਮਦੇ ਵਿਖਾਈ ਦਿੱਤੇ।
ਨਸ਼ੇੜੀਆਂ ਨੂੰ ਜ਼ਖ਼ਮੀ ਜਾਂ ਹਾਦਸੇ ਦਾ ਸ਼ਿਕਾਰ ਸਮਝ ਕੇ ਮਦਦ ਕਰਨ ਲਈ ਰੁਕ ਰਹੇ ਲੋਕਾਂ ਅਤੇ ਆਸ ਪਾਸ ਦੇ ਦੁਕਾਨਦਾਰਾਂ ਨਾਲ ਇਹ ਨਸ਼ੇੜੀ ਉਲਟਾ ਗਲ਼ ਪੈਂਦੇ ਨਜ਼ਰੀ ਆਏ ਅਤੇ ਹੱਦ ਉਦੋਂ ਹੋ ਗਈ ਜਦੋਂ ਨਸ਼ੇ ਵਿਚ ਢੋਨ ਇਨ ਛੇੜੀ ਇਕ ਦੁਕਾਨ ਦੇ ਬਾਹਰ ਖੜ੍ਹੀ ਸਵਿੱਫਟ ਗੱਡੀ ਨੂੰ ਹੀ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਦੌਰਾਨ ਦੁਕਾਨ ਤੇ ਆਏ ਗਾਹਕ ਅਤੇ ਮਾਲਕ ਨਾਲ ਇਨ੍ਹਾਂ ਨਸ਼ੇੜੀਆਂ ਦੀ ਕਾਫ਼ੀ ਦੇਰ ਬਹਿਸ ਹੁੰਦੀ ਰਹੀ।
ਇਹ ਵੀ ਪੜ੍ਹੋ- ਚੋਣਾਂ 'ਚ ਮਿਲੀ ਹਾਰ ਮਗਰੋਂ ਗਾਇਕ ਹੰਸ ਰਾਜ ਹੰਸ ਦਾ ਵੱਡਾ ਬਿਆਨ, 27 ਦੀਆਂ ਚੋਣਾਂ ਸਬੰਧੀ ਕਹੀਆਂ ਅਹਿਮ ਗੱਲਾਂ
ਮਿਲੀ ਜਾਣਕਾਰੀ ਮੁਤਾਬਕ ਕਿਸੇ ਵੱਲੋਂ ਇਨ੍ਹਾਂ ਦੀ ਜ਼ਖ਼ਮੀ ਹਾਲਤ ਨੂੰ ਵੇਖਦਿਆਂ ਐਂਬੂਲੈਂਸ ਵੀ ਬੁਲਾਈ ਗਈ ਪਰ ਨਸ਼ੇ ਦੀ ਲੋਅ ਵਿੱਚ ਇਹ ਨਸ਼ੇੜੀ ਐਬੂਲੈਂਸ ਸਟਾਫ਼ ਨੂੰ ਨਸ਼ਾ ਛੜਾਊ ਕੇਂਦਰ ਵਾਲੇ ਸਮਝਦੇ ਹੋਏ ਐਬੂਲੈਂਸ ਵਿੱਚ ਹਸਪਤਾਲ ਜਾਣ ਤੋਂ ਮਨਾ ਕਰਨ ਲੱਗੇ। ਹਾਲਾਂਕਿ ਕੈਮਰੇ ਦੀ ਅੱਖ ਅੱਗੇ ਬੋਲਣ ਤੋਂ ਲੋਕ ਬਚਦੇ ਨਜ਼ਰ ਆਏ ਪਰ ਬੰਦ ਕੈਮਰੇ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਹੀ ਨਹੀਂ ਸਗੋਂ ਸ਼ਹਿਰ ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਅਕਸਰ ਇਸ ਤਰ੍ਹਾਂ ਦੇ ਨਿਸ਼ੇੜੀ ਡਿੱਗੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਵੱਧ ਰਹੀ ਗਿਣਤੀ ਕਾਰਨ ਇਲਾਕੇ ਵਿੱਚ ਚੋਰੀ ਲੁੱਟ ਕਸੁੱਟ ਦੀਆਂ ਵਾਰਦਾਤਾਂ ਹੁਣ ਆਮ ਗੱਲ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ
ਇੰਨਾ ਹੀ ਨਹੀਂ ਲੋਕਾਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਨਸ਼ੇੜੀਆਂ ਦੇ ਮੂੰਹ ਵਿੱਚੋਂ ਨਿਕਲਦੀ ਝੱਗ ਜਾਂ ਸੱਟਾਂ ਲੱਗੀਆਂ ਹੋਣ ਕਾਰਨ ਲੋਕ ਇਨ੍ਹਾਂ ਨੂੰ ਜ਼ਖ਼ਮੀ ਸਮਝ ਕੇ ਜਦੋਂ ਸਹਾਇਤਾ ਕਰਨ ਲਈ ਆਉਂਦੇ ਹਨ ਤਾਂ ਇਹ ਮਦਦ ਕਰਨ ਆਏ ਲੋਕਾਂ ਨਾਲ ਹੀ ਬਹਿਸ ਅਤੇ ਕਈ ਵਾਰ ਕੁੱਟਮਾਰ ਵੀ ਕਰਦੇ ਹਨ ਅਤੇ ਗ਼ਲੀਆਂ ਮੁਹੱਲਿਆਂ ਵਿੱਚ ਆਬਾਦੀ ਵਾਲੇ ਇਲਾਕਿਆਂ ਵਿਚ ਨਸ਼ੇ ਦੇ ਲੈਣ-ਦੇਣ ਨੂੰ ਲੈ ਕੇ ਰੋਜ਼ ਹੁੰਦੀਆਂ ਲੜਾਈਆਂ ਦੌਰਾਨ ਉੱਚੀ-ਉੱਚੀ ਗਾਲੀ-ਗਲੋਚ ਕਰਦੇ ਹਨ, ਜਿਸ ਕਾਰਨ ਸ਼ਹਿਰ ਦੇ ਲੋਕ ਡਾਢੇ ਪਰੇਸ਼ਾਨ ਨੇ।
ਇਹ ਵੀ ਪੜ੍ਹੋ- ਪੰਜਾਬ ’ਚ ‘ਆਪ’ ਅਤੇ ਕਾਂਗਰਸ ਦਾ ਵੋਟ ਸ਼ੇਅਰ 26-26 ਫ਼ੀਸਦੀ ’ਤੇ ਪੁੱਜਾ, ਭਾਜਪਾ ਤੀਜੇ ਸਥਾਨ ’ਤੇ ਰਹੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੱਡੀ ਵਿਚੋਂ 3 AC ਲੈ ਗਏ ਚੋਰ, ਹੱਕਾ-ਬੱਕਾ ਰਹਿ ਗਿਆ ਡਰਾਈਵਰ
NEXT STORY