ਸਮਰਾਲਾ (ਗਰਗ) : ਫ਼ਸਲਾਂ ਦੇ ਭਾਰੀ ਨੁਕਾਸਨ ਦੇ ਮੁਆਵਜ਼ੇ ਲਈ ਗਿਰਦਾਵਰੀਆਂ ਤੁਰੰਤ ਕਰਵਾਉਣ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ ਸਮਰਾਲਾ ਵਿਖੇ ਨੈਸ਼ਨਲ ਹਾਈਵੇਅ ’ਤੇ ਕਿਸਾਨਾਂ ਨੇ ਜਾਮ ਲਾ ਦਿੱਤਾ। ਪਿਛਲੇ 5 ਘੰਟੇ ਤੋਂ ਜਾਰੀ ਸੜਕ ਜਾਮ ਦਰਮਿਆਨ ਅਨੇਕਾਂ ਵਾਹਨ ਫੱਸ ਗਏ, ਜਿਸ ਦੇ ਚੱਲਦਿਆ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦਰਮਿਆਨ ਇੱਕ ਐਂਬੂਲੈਂਸ ਚਾਲਕ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ 'ਚ ਦਿਖਾਇਆ ਗਿਆ ਕਿ ਕਿਵੇ ਮਰੀਜ਼ ਨੂੰ ਲਿਜਾ ਰਹੀ ਇਸ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਮਿਲਿਆ ਅਤੇ ਉਹ ਪੁਲਸ ਵੱਲੋਂ ਡਾਇਵਰਟ ਕੀਤੇ ਰੂਟ ਕਾਰਨ ਵੱਖ-ਵੱਖ ਪਿੰਡਾਂ 'ਚੋਂ ਦੀ ਲੰਘ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਕਾਰੋਬਾਰੀ ਨੂੰ ਸੂਏ ਮਾਰ ਬੇਰਹਿਮੀ ਨਾਲ ਕੀਤਾ ਕਤਲ (ਵੀਡੀਓ)

ਇਸ ਦੌਰਾਨ ਉੱਥੇ ਹਾਜ਼ਰ ਇੱਕ ਵਿਅਕਤੀ ਐਬੂਲੈਂਸ ਦੀ ਵੀਡੀਓ ਬਣਾਉਂਦੇ ਹੋਏ ਵਾਰ-ਵਾਰ ਇਹ ਕਹਿੰਦਾ ਹੋਇਆ ਵਿਖਾਈ ਦੇ ਰਿਹਾ ਹੈ ਕਿ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਰਸਤਾ ਨਾ ਮਿਲਣ ’ਤੇ ਉਸ ਦੇ ਡਰਾਈਵਰ ਨੂੰ ਬੜੀ ਮੁਸ਼ਕਲ ਪਿੰਡਾਂ ਦੇ ਟੇਡੇ-ਮੇਢੇ ਰਸਤਿਆਂ ਵਿਚੋਂ ਦੀ ਆਪਣੀ ਐਬੂਲੈਂਸ ਕੱਢਣੀ ਪਈ ਹੈ।
ਇਹ ਵੀ ਪੜ੍ਹੋ : CM ਮਾਨ ਵੱਲੋਂ ਗੁਰੂ ਤੇਗ ਬਹਾਦਰ ਅਜਾਇਬ ਘਰ ਦਾ ਉਦਘਾਟਨ, ਕਰ ਦਿੱਤੇ ਅਹਿਮ ਐਲਾਨ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ 'ਚ ਹਾਈਵੇਅ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਦੇ ਵਾਰ-ਵਾਰ ਐਲਾਨ ਦੇ ਬਾਅਦ ਵੀ ਇਕ ਵੀ ਅਧਿਕਾਰੀ ਉਨ੍ਹਾਂ ਦੀਆਂ ਫ਼ਸਲਾਂ ਦੇ ਨੁਕਸਾਨ ਲਈ ਗਿਰਦਾਵਰੀ ਕਰਨ ਇਕ ਵੀ ਖੇਤ ਤੱਕ ਨਹੀਂ ਆਇਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਜਾ ਵੜਿੰਗ ਨਾਲ ਬੇਰੀ ਵੈਸਟ ਹਲਕੇ ’ਚ ਕਰਦੇ ਰਹੇ ਡੈਮੇਜ ਕੰਟਰੋਲ, ਸੁਸ਼ੀਲ ਰਿੰਕੂ ਲਾ ਗਏ ਸੈਂਟਰਲ ਹਲਕੇ ’ਚ ਸੰਨ੍ਹ
NEXT STORY