ਲੁਧਿਆਣਾ (ਪਕੰਜ) — ਆਈ. ਐੱਸ. ਆਈ. ਵਲੋਂ ਫੈਲਾਏ ਜਾਲ 'ਚ ਫਸੇ ਰਮਨਦੀਪ ਸਿੰਘ ਤੇ ਹਰਦੀਪ ਸਿੰਘ ਸ਼ੇਰਾ ਨੂੰ ਹਿੰਦੂ ਆਗੂਆਂ ਦੇ ਕਤਲ ਲਈ ਹਥਿਆਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਧਰਮਿੰਦਰ ਗੁਗਨੀ ਤੋਂ ਪੁੱਛਗਿੱਛ 'ਚ ਜੁੱਟੀ ਪੁਲਸ ਨੇ ਹੁਣ ਉਸ ਦੇ ਨਾਲ ਜੇਲ ਦੀਆਂ ਬੈਰਕਾਂ 'ਚ ਬੰਦ ਰਹੇ ਨਾਮੀ ਗੈਂਗਸਟਰਾਂ ਨੂੰ ਵੀ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਗੁਗਨੀ ਨੇ ਜੇਲ 'ਚ ਰਹਿੰਦੇ ਹੋਏ ਦੋਨਾਂ ਕਾਤਲਾਂ ਨੂੰ ਵਾਰਦਾਤਾਂ 'ਚ ਇਸਤੇਮਾਲ ਹੋਏ ਹਥਿਆਰ ਕਿਵੇਂ ਤੇ ਕਿਸ ਦੇ ਰਾਹੀਂ ਉਪਲਬੱਧ ਕਰਵਾਏ ਸਨ, ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ 'ਚ ਜੁੱਟੀ ਪੁਲਸ ਦੀਆਂ ਟੀਮਾਂ ਨੇ ਜੇਲਾਂ ਤੋਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਪੂਰੀ ਪ੍ਰਕਿਰਿਆ ਨੂੰ ਗੁਪਤ ਤਰੀਕੇ ਨਾਲ ਸ਼ੁਰੂ ਕਰ ਚੁੱਕੀਆਂ ਵੱਖ-ਵੱਖ ਜ਼ਿਲਿਆਂ ਦੀਆਂ ਪੁਲਸ ਟੀਮਾਂ ਗੁਗਨੀ ਕਿਹੜੀਆਂ ਜੇਲਾਂ 'ਚ ਬੰਦ ਰਿਹਾ ਹੈ ਤੇ ਉਸ ਦੇ ਨਾਲ ਬੈਰਕਾਂ 'ਚ ਕੌਣ-ਕੌਣ ਗੈਂਗਸਟਰ ਸਨ, ਉਨ੍ਹਾਂ ਦੀ ਸੂਚੀ ਤਿਆਰ ਕਰਕੇ ਕੰਮ 'ਤੇ ਜੁੱਟ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਲੁਧਿਆਣਾ ਜੇਲ 'ਚ ਵੀ ਨਾਮੀ ਤੇ ਖਤਰਨਾਕ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੜੀ 'ਚ ਪੁਲਸ ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ 'ਚ ਸ਼ਾਮਲ ਮੁੱਖ ਦੋਸ਼ੀ ਸਮੇਤ ਬਰਨਾਲਾ ਨਾਲ ਸੰਬੰਧਿਤ ਨਾਮੀ ਗੈਂਗਸਟਰ ਤੋਂ ਵੀ ਪੁੱਛਗਿੱਛ ਕਰਨ ਜਾ ਰਹੀ ਹੈ।
ਕਾਤਲਾਂ ਦੇ ਅਗਲੇ ਨਿਸ਼ਾਨੇ 'ਤੇ ਚੁੱਪੀ
ਜਨਵਰੀ 2016 ਤੋਂ ਪੰਜਾਬ ਖਾਸ ਕਰਕੇ ਲੁਧਿਆਣਾ 'ਚ ਵਾਰਦਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਵਾਲੇ ਸ਼ਾਰਪਸ਼ੂਟਰ ਸ਼ੇਰਾ ਤੇ ਰਮਨ ਦਾ ਅਗਲਾ ਨਿਸ਼ਾਨਾ ਕੌਣ ਸੀ? ਆਰ. ਐੱਸ. ਐੱਸ. ਦੇ ਦਫਤਰ ਰਵਿੰਦਰ ਗੋਸਾਈ ਦਾ ਕਤਲ ਕਰਨ ਤੋਂ ਬਾਅਦ ਕਾਤਲਾਂ ਨੂੰ ਬੌਸ ਨੇ ਕੀ ਅਗਲਾ ਟਾਸਕ ਦੇ ਦਿੱਤਾ ਸੀ ਜਾਂ ਨਹੀਂ? ਇਸ ਨੂੰ ਲੈ ਕੇ ਅਧਿਕਾਰੀ ਚੁੱਪੀ ਸਾਧੇ ਹੋਏ ਹਨ। ਜੇਕਰ ਉਨ੍ਹਾਂ ਨੂੰ ਅਗਲਾ ਟਾਸਕ ਮਿਲ ਗਿਆ ਸੀ ਤਾਂ ਉਹ ਕੌਣ ਹਨ? ਇਸ ਸਵਾਲ ਦਾ ਜਵਾਬ ਵੀ ਪਰਦੇ ਦੇ ਪਿੱਛੇ ਹੈ। ਪੰਜਾਬ 'ਚ ਮੁੜ ਫਿਰਕੂ ਤਣਾਅ ਪੈਦਾ ਕਰਨ ਲਈ ਤੜਪ ਰਹੀ ਆਈ. ਐੱਸ. ਆਈ. ਤੇ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਵਲੋਂ ਜਿਸ ਢੰਗ ਨਾਲ ਜੇਲਾਂ 'ਚ ਬੰਦ ਗੈਂਗਸਟਰਾਂ ਜਾਂ ਅੱਤਵਾਦੀ ਮਿੰਟੂ ਰਾਹੀਂ ਸਲੀਪਰ ਸੈਲ ਗਠਿਤ ਕਰਕੇ ਧੜਾਧੜ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਰਚ ਸਫਲਤਾਪੂਰਵਕ ਅਮਲੀਜਾਮਾ ਪਹਿਨਾਇਆ ਗਿਆ ਉਹ ਬੇਹਦ ਗੰਭੀਰ ਵਿਸ਼ਾ ਹੈ। ਇਸ ਸਾਰੀ ਖੇਡ 'ਚ ਸਭ ਤੋਂ ਅਹਿਮ ਵਜ੍ਹਾ ਜਾਂ ਸਿਸਟਮ 'ਚ ਰਹੀ ਕਮਜ਼ੋਰੀ ਜਿਸ 'ਚ ਜੇਲਾਂ 'ਚ ਬੰਦ ਗੈਂਗਸਟਰਾਂ ਦੇ ਕੋਲ ਮੋਬਾਈਲ ਫੋਨ ਦੀ ਆਸਾਨੀ ਨਾਲ ਉਪਲਬੱਧਤਾ ਰਹੀ ਹੈ। ਜੇਕਰ ਗੁਗਨੀ, ਮਿੰਟੂ ਤੇ ਜੇਲ 'ਚ ਬੰਦ ਹੋਰ ਅਪਰਾਧੀਆਂ ਦੇ ਕੋਲ ਮੋਬਾਇਲ ਫੋਨ ਨਾ ਹੁੰਦਾ ਤਾਂ ਹਾਲਾਤ ਕੁਝ ਹੋਰ ਹੀ ਹੁੰਦੇ ਪਰ ਇਹ ਜ਼ਮੀਨੀ ਸੱਚਾਈ ਹੈ ਕਿ ਰਾਜ ਦੀ ਹਰ ਜੇਲ ਦੇ ਅੰਦਰ ਅਪਰਾਧੀਆਂ ਦੇ ਕੋਲ ਮੋਬਾਈਲ ਹਨ, ਜਿਸ ਦੀ ਮਦਦ ਨਾਲ ਉਹ ਜੇਲਾਂ 'ਚ ਬੰਦ ਰਹਿਣ ਦੇ ਬਾਵਜੂਦ ਬਾਹਰ ਆਪਣਾ ਗੈਂਗ ਤੇ ਗਤੀਵਿਧੀਆਂ ਚਲਾ ਰਹੇ ਹਨ। ਇਸ 'ਚ ਉਨ੍ਹਾਂ ਦੀ ਮਦਦ ਜੇਲ ਸਟਾਫ 'ਚ ਸਰਗਰਮ ਕਰਮਚਾਰੀ ਕਰ ਰਹੇ ਹਨ ਪਰ ਕਾਂਗਰਸ ਸਰਕਾਰ ਤੇ ਰਾਜ ਪੁਲਸ ਇਸ ਖੇਡ ਨੂੰ ਸਖਤੀ ਨਾਲ ਰੋਕਣ ਦੇ ਲਈ ਭਵਿੱਖ 'ਚ ਸਖਤ ਫੈਸਲੇ ਲੈਣ ਜਾ ਰਹੀ ਹੈ।
ਜਾਂਚ ਦੌਰਾਨ ਗੁਗਨੀ ਨੇ ਖੋਲ੍ਹੇ ਰਾਜ
ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀ ਹਰਮਿੰਦਰ ਮਿੰਟੂ ਦੇ ਇਸ਼ਾਰੇ 'ਤੇ ਹਿੰਦੂ ਆਗੂਆਂ ਦੇ ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਗੁਗਨੀ ਨੇ ਪੁੱਛਗਿੱਛ 'ਚ ਕਈ ਰਾਜ ਖੋਲ੍ਹੇ ਹਨ। ਇਸ ਦੀ ਸਾਜਿਸ਼ ਜਾਨਣ ਲਈ ਪੁਲਸ ਨੇ ਉਸ ਦੇ ਸੰਪਰਕ ਵਾਲੇ ਗੈਂਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣਾ ਸ਼ੁਰੂ ਕੀਤਾ ਹੈ। ਅਸਲ 'ਚ ਸਰਕਾਰ ਪੰਜਾਬ 'ਚ ਮੁੜ ਸਰਗਰਮ ਹੋਇਆ ਅੱਤਵਾਦ ਤੇ ਉਨ੍ਹਾਂ ਦੇ ਸਲੀਪਰ ਸੈੱਲ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ ਤਾਂ ਜੋ ਭਵਿੱਖ 'ਚ ਕਿਸੇ ਤਰ੍ਹਾਂ ਦਾ ਖਤਰਾ ਨਾ ਰਹੇ।
ਜੀ. ਐੱਸ. ਟੀ. ਤੇ ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਨੂੰ ਡੇਂਗੂ ਨੇ ਕੀਤਾ ਕੰਗਾਲ
NEXT STORY