ਅੰਮ੍ਰਿਤਸਰ (ਗੁਰਿੰਦਰ) - ਦੇਸ਼ੀ ਤੇ ਵਿਦੇਸ਼ੀ ਯਾਤਰੀਆਂ ਨੂੰ ਵਿਰਾਸਤੀ ਸੈਰ ਕਰਵਾਉਣ ਵਾਲੇ ਗਾਇਡ ਗੁਰਿੰਦਰ ਸਿੰਘ ਜੋਹਲ ਨੇ ਬਾਜ਼ਾਰ ਕਟੜਾ ਅਹਲੂਵਾਲੀਆਂ ਦੇ ਦੁਕਾਨਦਾਰਾਂ ਨਾਲ ਮਿਲ ਕੇ ਅਹਲੂਵਾਲੀਆਂ ਕਿਲੇ ਦੀ ਇਤਹਾਸਕ ਇਮਾਰਤ ਦੀ ਕੰਧ ਤੇ ਉੱਗੇ ਬੋਹੜ ਦੇ ਦਰਖਤ ਨੂੰ ਕਟਵਾਇਆ। ਜੌਹਲ ਨੇ ਦੱਸਿਆ ਕਿ ਕਿਲਾ ਅਹਲੂਵਾਲੀਆ ਦੀ ਇਮਾਰਤ ਇਕ ਇਤਿਹਾਸਕ ਇਮਾਰਤ ਹੈ ਜੋ 18ਵੀਂ ਸਦੀ 'ਚ ਸਰਦਾਰ ਜੱਸਾ ਸਿੰਘ ਅਹਲੂਵਾਲੀਆਂ ਨੇ ਤਿਆਰ ਕਰਵਾਈ ਸੀ ਪਰ ਸਰਕਾਰ ਦੀ ਅਣਗਹਿਲੀ ਕਾਰਨ ਇਹ ਇਮਾਰਤ ਅੱਜ ਬਹੁਤ ਹੀ ਮਾੜੀ ਹਾਲਤ 'ਚ ਹੈ। ਉਨ੍ਹਾਂ ਕਿਹਾ ਕਿ ਇਮਾਰਤ ਦੀ ਬਾਜ਼ਾਰ ਵਾਲੇ ਪਾਸੇ ਦੀ ਕੰਧ 'ਤੇ ਬੋਹੜ ਦੀਆਂ ਜੜਾਂ ਰੁੱਖ ਦਾ ਰੂਪ ਧਾਰਨ ਕਰ ਗਈਆਂ ਸਨ ਜੋ ਸਾਰੀ ਇਮਾਰਤ ਲਈ ਹੀ ਖਤਰਾ ਬਣ ਗਈਆਂ ਸਨ, ਅੱਜ ਬਾਜ਼ਾਰ ਵਾਸੀਆਂ ਦੇ ਸਹਿਯੋਗ ਨਾਲ ਕੰਧ 'ਤੇ ਉੱਗੇ ਰੁੱਖ ਨੁੰ ਕਟਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਨਗਰ ਨਿਗਮ ਤੇ ਪੰਜਾਬ ਸਰਕਾਰ ਨੇ ਇਸ ਪਾਸੇ ਵੱਲ ਕੋਈ ਧਿਆਨ ਦਿੱਤਾ ਹੈ। ਹਰ ਰੋਜ਼ ਕਈ ਦੇਸ਼ੀ ਤੇ ਵਿਦੇਸ਼ੀ ਯਾਤਰੀ ਵਿਰਾਸਤੀ ਸੈਰ ਕਰਦੇ ਹਨ ਤੇ ਪੁਰਾਣੀਆਂ ਇਮਾਰਤਾਂ ਵੇਖਦੇ ਹਨ ਪਰ ਜ਼ਿਆਦਾਤਰ ਇਮਾਰਤਾਂ ਦੀ ਹਾਲਤ ਬਹੁਤ ਹੀ ਬੁਰੀ ਹੈ। ਕਈ ਤਾਂ ਕਿਸੇ ਵੇਲੇ ਵੀ ਡਿਗ ਸਕਦੀਆਂ ਹਨ। ਬਹੁਤ ਸਾਰੀਆਂ ਇਮਾਰਤਾਂ ਤੇ ਮੀਨਾਕਾਰੀ ਤੇ ਨਕਾਸ਼ੀ ਹੋਈ ਹੈ ਪਰ ਉਹ ਵੀ ਸਾਂਭ ਸੰਭਾਲ ਦੇ ਘਾਟ ਕਾਰਨ ਅਲੋਪ ਹੋਣ ਦੇ ਕੰਢੇ 'ਤੇ ਹਨ। ਬਹੁਤ ਸਾਰੀਆਂ ਇਮਾਰਤਾਂ ਨੁੰ ਮਾਲਕ ਢਾਹ ਕੇ ਨਵੇ ਹੋਟਲ ਬਣਾ ਰਹੇ ਹਨ ਜਿਸ ਨਾਲ ਸ਼ਹਿਰ ਦੀ ਹੋਂਦ ਖਤਮ ਹੋ ਰਹੀ ਹੈ। ਇਸ ਮੌਕੇ ਤੇ ਦੁਕਾਨ ਦਾਰ ਸ਼ਮਜੇ ਕੁਮਾਰ ਧਵਨ, ਬਿਰਜ ਮੋਹਨ ਬਾਂਸਲ, ਰਮੇਸ਼ ਕੁਮਾਰ , ਪ੍ਰਿੰਸ, ਗੋਪਾਲ ਸ਼ਰਮਾ, ਨਿਕੂ ਸੇਠ ਆਦਿ ਹਾਜ਼ਰ ਸਨ।
ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਨੇ ਦਿੱਤੇ ਹਾਈ ਪ੍ਰੋਫਾਈਲ ਕਮੇਟੀ ਬਣਾਉਣ ਦੇ ਹੁਕਮ
NEXT STORY