ਸਰੀ: ਕੈਨੇਡਾ 2 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਜਾ ਰਿਹਾ ਹੈ। ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਸਜ਼ਾ ਮੁਕੰਮਲ ਹੋਣ ਮਗਰੋਂ ਡਿਪੋਰਟ ਕਰ ਦਿੱਤਾ ਜਾਵੇਗਾ। ਜਾਨਲੇਵਾ ਸੜਕ ਹਾਦਸੇ ਲਈ ਜ਼ਿੰਮੇਵਾਰ ਹੋਣ ਦਾ ਗੁਨਾਹ ਕਬੂਲ ਕਰ ਚੁੱਕੇ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਦੌਰਾਨ ਕਈ ਖ਼ੌਫਨਾਕ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਰੀ ਵਿਖੇ ਲਾਲ ਰੰਗ ਦੀ ਫੌਰਡ ਮਸਟੈਂਗ ਵਿਚ ਜਾ ਰਹੇ ਗਗਨਪ੍ਰੀਤ ਅਤੇ ਜਗਦੀਪ ਨੇ ਇਕ ਸ਼ਖਸ ਨੂੰ ਟੱਕਰ ਮਾਰੀ ਅਤੇ ਬਗੈਰ ਪ੍ਰਵਾਹ ਕੀਤਿਆਂ ਅੱਗੇ ਵਧ ਗਏ। ਹਾਦਸਾ 27 ਜਨਵਰੀ 2024 ਨੂੰ ਵੱਡੇ ਤੜਕੇ ਵਾਪਰਿਆ ਅਤੇ ਟੱਕਰ ਮਗਰੋਂ ਪੈਦਲ ਸ਼ਖਸ ਗੱਡੀ ਹੇਠ ਫਸ ਗਿਆ ਪਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ।
ਸਜ਼ਾ ਦਾ ਐਲਾਨ ਜੁਲਾਈ ਵਿਚ
ਗੱਡੀ ਹੇਠ ਫਸੇ ਸ਼ਖਸ ਨੂੰ ਸਵਾ ਕਿਲੋਮੀਟਰ ਤੱਕ ਘੜੀਸਿਆ ਗਿਆ ਅਤੇ ਜਦੋਂ ਤੱਕ ਗੱਡੀ ਰੁਕੀ ਉਸ ਦੀ ਮੌਤ ਹੋ ਚੁੱਕੀ ਸੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਗਗਨਪ੍ਰੀਤ ਨੇ ਸਰੀ ਦੀ 132ਵੀਂ ਸਟ੍ਰੀਟ ਵਿਚ ਗੱਡੀ ਹੇਠੋਂ ਲਾਸ਼ ਕੱਢਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ। ਇਸ ਮਗਰੋਂ ਉਹ ਗੱਡੀ ਨੂੰ ਇਕ ਬੰਦ ਗਲੀ ਵਿਚ ਲੈ ਗਏ ਅਤੇ ਕਾਰ ਹੇਠ ਫਸੀ ਲਾਸ਼ ਨੂੰ ਕੱਢ ਦਿੱਤਾ। ਅਦਾਲਤ ਵਿਚ ਇਕ ਸਰਵੇਲੈਂਸ ਵੀਡੀਓ ਵੀ ਪੇਸ਼ ਕੀਤੀ ਗਈ ਜਿਸ ਵਿਚ ਜਗਦੀਪ ਗੱਡੀ ਨੂੰ ਰਿਵਰਸ ਕਰਦਾ ਹੈ ਜਦਕਿ ਗਗਨਪ੍ਰੀਤ ਲਾਸ਼ ਨੂੰ ਖਿੱਚ ਕੇ ਰੱਖਦਾ ਹੈ ਅਤੇ ਇਸੇ ਦੌਰਾਨ ਲਾਸ਼ ਗੱਡੀ ਤੋਂ ਵੱਖ ਹੋ ਜਾਂਦੀ ਹੈ। ਗਗਨਪ੍ਰੀਤ ਦੇ ਹੱਥ ਤੋਂ ਮਰਨ ਵਾਲੇ ਦਾ ਡੀ.ਐਨ.ਏ. ਵੀ ਮਿਲਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ-ਗੁਜਰਾਤੀ ਦੀ ਗੋਲੀਆਂ ਮਾਰ ਕੇ ਹੱਤਿਆ
ਸਰਕਾਰੀ ਵਕੀਲ ਨੇ ਕਿਹਾ ਕਿ ਇਸ ਤੋਂ ਘਿਨਾਉਣਾ ਕੁਝ ਨਹੀਂ ਹੋ ਸਕਦਾ ਕਿ ਹਾਦਸੇ ਤੋਂ ਬਾਅਦ ਪੀੜਤ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਘੜੀਸ ਘੜੀਸ ਕੇ ਮੌਤ ਦੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ ਗਿਆ। ਇਸੇ ਦੌਰਾਨ ਜਾਨ ਗਵਾਉਣ ਵਾਲੇ ਦੀ ਵਿਧਵਾ ਨੇ ਕਿਹਾ ਕਿ ਉਸ ਦੇ ਪਤੀ ਨਾਲ ਕੂੜੇ ਦੇ ਢੇਰ ਵਰਗਾ ਵਰਤਾਉ ਕੀਤਾ ਗਿਆ। ਮਰਨ ਵਾਲਾ ਸ਼ਖਸ ਕੈਨੇਡੀਅਨ ਮੂਲ ਬਾਸ਼ਿੰਦਿਆਂ ਨਾਲ ਸਬੰਧਤ ਸੀ ਅਤੇ ਉਸ ਨੂੰ ਮੁਕੰਮਲ ਰਸਮਾਂ ਤੋਂ ਬਗੈਰ ਹੀ ਦਫ਼ਨ ਕਰ ਦਿੱਤਾ ਗਿਆ। ਵਿਧਵਾ ਨੇ ਦੋਸ਼ ਲਾਇਆ ਕਿ ਗੱਡੀ ਵਿਚ ਸਵਾਰ ਤਿੰਨ ਜਣਿਆਂ ਵਿਚੋਂ ਕਿਸੇ ਨੇ ਵੀ ਅਫਸੋਸ ਜਾਂ ਮੁਆਫ਼ੀ ਦਾ ਇਕ ਸ਼ਬਦ ਮੂੰਹੋਂ ਨਾ ਕੱਢਿਆ। ਉਧਰ ਗਗਨਪ੍ਰੀਤ ਅਤੇ ਜਗਦੀਪ ਨੇ ਅਦਾਲਤ ਵਿਚ ਪੀੜਤ ਪਰਿਵਾਰ ਤੋਂ ਮੁਆਫ਼ੀ ਮੰਗੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਸਬੰਧ ਸੁਧਰਨ ਦੀ ਆਸ, PM ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ 'ਤੇ ਕੀਤੀ ਟਿੱਪਣੀ
ਜਲਦ ਹੋਣਗੇ ਡਿਪੋਰਟ
ਗਗਨਪ੍ਰੀਤ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਬਿਲਕੁਲ ਨਹੀਂ ਸੀ ਪਰ ਸਭ ਕੁਝ ਅਚਨਚੇਤ ਵਾਪਰ ਗਿਆ। ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਵੱਲੋਂ ਗਗਨਪ੍ਰੀਤ ਨੂੰ ਤਿੰਨ ਸਾਲ ਲਈ ਜੇਲ੍ਹ ਭੇਜਣ ਦੀ ਅਪੀਲ ਕੀਤੀ ਗਈ ਹੈ। ਗਗਨਪ੍ਰੀਤ ਦੇ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਸ ਦੇ ਮੁਵੱਕਲ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਅਤੇ ਉਹ ਆਪਣਾ ਗੁਨਾਹ ਵੀ ਕਬੂਲ ਕਰ ਚੁੱਕਾ ਹੈ। ਦੂਜੇ ਪਾਸੇ ਸਰਕਾਰੀ ਵਕੀਲ ਨੇ ਕਿਹਾ ਕਿ ਜਗਦੀਪ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਹਾਦਸੇ ਬਾਅਦ ਵਿਵਾਦਤ ਟਿੱਪਣੀਆਂ ਜਾਰੀ ਰੱਖੀਆਂ। ਇਸ ਦੇ ਉਲਟ ਜਗਦੀਪ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਲ ਨੂੰ ਹਾਦਸੇ ’ਤੇ ਬੇਹੱਦ ਅਫ਼ਸੋਸ ਹੈ ਅਤੇ ਪਹਿਲਾਂ ਕਦੇ ਵੀ ਉਸ ਤੋਂ ਅਜਿਹਾ ਅਪਰਾਧ ਨਹੀਂ ਹੋਇਆ। ਅਦਾਲਤ ਵੱਲੋਂ ਸਜ਼ਾ ਦਾ ਐਲਾਨ 16 ਜੁਲਾਈ ਨੂੰ ਕੀਤਾ ਜਾਵੇਗਾ ਅਤੇ ਇਸ ਮਗਰੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੋਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਸਤੀਫ਼ੇ ਦੀਆਂ ਖ਼ਬਰਾਂ ਵਿਚਾਲੇ ਯੂਨਸ ਨੇ ਬੁਲਾਈ ਅੰਤਰਿਮ ਕੈਬਨਿਟ ਮੀਟਿੰਗ
NEXT STORY