ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਿਖੇ ਬੀਤੇ ਦਿਨ 2025 ਦੇ ਕਬੱਡੀ ਸੀਜਨ ਦਾ ਆਗਾਜ ਹੋਇਆ। ਜਿਸ ਤਹਿਤ ਬੈਰਗਮੋ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਬੈਰਗਮੋ ਦੇ ਪ੍ਰਬੰਧਕਾਂ ਵੱਲੋਂ ਸਮੁੱਚੀਆ ਸੰਗਤਾਂ ਅਤੇ ਕਬੱਡੀ ਪ੍ਰੇਮੀਆਂ ਦੇ ਸਹਿਯੋਗ ਨਾਲ ਕਾਲਚੀੳ (ਬੈਰਗਮੋ) ਦੇ ਗਰਾਊਂਡ ਵਿੱਚ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿੱਚ ਇਟਲੀ ਭਰ ਤੋਂ ਕਈ ਪ੍ਰਮੁੱਖ ਚੋਟੀ ਦੀਆਂ ਕਬੱਡੀ ਟੀਮਾਂ ਨੇ ਸ਼ਿਰਕਤ ਕੀਤੀ। ਸਾਰੇ ਹੀ ਮੁਕਾਬਲੇ ਬਹੁਤ ਗਹਿਗੱਚ ਅਤੇ ਦਿਲਚਸਪ ਸਨ। ਫਾਈਨਲ ਵਿੱਚ ਜੱਗਾ ਸ਼ੇਰਗਿਲ ਸਪੋਰਟਸ ਕਲੱਬ ਵੇਰੋਨਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਬੱਡੀ ਕੱਪ ਜਿੱਤ ਕੇ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਜਦਕਿ ਜੁਝਾਰ ਸਿੰਘ ਕਬੱਡੀ ਕਲੱਬ ਕੋਰਤੇਨੋਵਾ ਵੱਲੋਂ ਦੂਸਰਾ ਸਥਾਨ ਪ੍ਰਾਪਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਸਬੰਧ ਸੁਧਰਨ ਦੀ ਆਸ, PM ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ 'ਤੇ ਕੀਤੀ ਟਿੱਪਣੀ
ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਦਿਲ-ਖਿੱਚਵੀਆਂ ਟ੍ਰਾਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਗੋਲਡੀ ਧਾਲੀਵਾਲ ਅਤੇ ਰਿੰਕੂ ਸੈਣੀ ਵੱਲੋਂ ਪਹਿਲੇ ਸਥਾਨ 'ਤੇ ਆਈ ਟੀਮ ਨੂੰ 2100 ਯੂਰੋ ਅਤੇ ਸੁੱਖਾ ਸ਼ੇਰਗਿੱਲ ਵੱਲੋਂ ਦੂਸਰੇ ਸਥਾਨ 'ਤੇ ਆਈ ਟੀਮ ਨੂੰ 1800 ਯੂਰੋ ਦਿੱਤਾ ਗਿਆ। ਇਸ ਮੌਕੇ ਬੱਗਾ ਇੰਗਲੈਂਡ, ਢੁੱਡ ਬਾਜਵਾ ਨੂੰ ਕਬੱਡੀ ਕੱਪ ਦਾ ਬੇਸਟ ਰੇਡਰ ਅਤੇ ਬਾਜੂ ਅਤੇ ਇੰਦਰ ਨਾਗਰਾ ਨੂੰ ਬੇਸਟ ਜਾਫੀ ਦਾ ਖਿਤਾਬ ਦਿੱਤਾ ਗਿਆ। ਸਾਲ 2025 ਦੇ ਪਹਿਲੇ ਹੀ ਕਬੱਡੀ ਕੱਪ ਲਈ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ। ਖੇਡ ਮੇਲੇ ਦੌਰਾਨ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆ ਦੇ ਮੈਂਬਰ ਵੀ ਮੌਜੂਦ ਰਹੇ। ਅੰਤ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਬੈਰਗਮੋ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਦੁਆਰਾ ਆਏ ਸਾਰੇ ਪ੍ਰਮੋਟਰਾਂ ਅਤੇ ਕਬੱਡੀ ਕਲੱਬਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨਾ ਬਹੁਤ ਜਰੂਰੀ ਹੈ। ਜਿਸ ਲਈ ਉਹ ਸਦਾ ਹੀ ਉਪਰਾਲੇ ਕਰਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਲੰਡਨ 'ਚ ਘਰ 'ਚ ਲੱਗੀ ਅੱਗ, 4 ਲੋਕਾਂ ਦੀ ਦਰਦਨਾਕ ਮੌਤ
NEXT STORY