Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 20, 2026

    1:06:39 AM

  • important news for lpg customers

    LPG ਗਾਹਕਾਂ ਲਈ ਜ਼ਰੂਰੀ ਖ਼ਬਰ: 1 ਅਕਤੂਬਰ ਤੋਂ ਬਦਲ...

  • deepika padukone becomes a mother for the second time

    Bollywood ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ !...

  • electricity bill electricity department punjab

    ਪੰਜਾਬ : 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲ,...

  • major administrative reshuffle jalandhar shos of 6 police stations transferred

    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਇਤਿਹਾਸ ਦੇ ਪੰਨਿਆਂ ਚ' ਨਵਾਂ ਜ਼ਿਲ੍ਹਾ 'ਮਲੇਰਕੋਟਲਾ'

PUNJAB News Punjabi(ਪੰਜਾਬ)

ਇਤਿਹਾਸ ਦੇ ਪੰਨਿਆਂ ਚ' ਨਵਾਂ ਜ਼ਿਲ੍ਹਾ 'ਮਲੇਰਕੋਟਲਾ'

  • Edited By Rajwinder Kaur,
  • Updated: 07 Jun, 2021 01:35 PM
Jalandhar
history new district malerkotla
  • Share
    • Facebook
    • Tumblr
    • Linkedin
    • Twitter
  • Comment

ਲੇਖਕ : ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ: 9855259650 

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 14 ਮਈ ਨੂੰ ਈਦ-ਉਲ-ਫਿਤਰ ਦੇ ਸ਼ੁਭ ਅਵਸਰ 'ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਮਲੇਰਕੋਟਲਾ ਨੂੰ ਪੰਜਾਬ  ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਰਅਸਲ ਮਲੇਰਕੋਟਲਾ ਦੀ ਵਿਧਾਇਕਾ ਬੀਬੀ ਰਜੀਆ ਸੁਲਤਾਨਾ (ਕੈਬਨਿਟ ਮੰਤਰੀ) ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਲਕੇ ਦੇ ਲੋਕਾਂ ਨਾਲ ਇਸ ਤਹਿਸੀਲ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ। ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਕੇ ਉਸੇ ਵਾਅਦੇ ਨੂੰ ਪੂਰਾ ਕੀਤਾ ਹੈ।

PunjabKesari

ਕੈਪਟਨ ਅਮਰਿੰਦਰ ਸਿੰਘ. ਮੁੱਖ ਮੰਤਰੀ ਪੰਜਾਬ

ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਨੂੰ ਪੰਜਾਬ ਦੇ 23ਵੇਂ ਜ਼ਿਲ੍ਹਾ ਵਜੋਂ ਮਾਨਤਾ ਦਿੱਤੀ ਜਾ ਚੁੱਕੀ ਹੈ। ਮਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ, ਗਰਲਜ ਕਾਲਜ ਅਤੇ ਇਕ ਵੂਮੈਨ ਪੁਲਸ ਸਟੇਸ਼ਨ ਅਤੇ ਨਵੇਂ ਬੱਸ ਸਟੈਂਡ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। (ਜ਼ਿਕਰਯੋਗ ਹੈ ਕਿ ਮਲੇਰਕੋਟਲਾ 'ਚ ਨਵੇਂ ਬਣਨ ਜਾ ਰਹੇ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ, ਗਰਲਜ ਕਾਲਜ ਅਤੇ ਨਵੇਂ ਵੂਮੈਨ ਪੁਲਸ ਸਟੇਸ਼ਨ ਦੇ ਲਿਆਉਣ ’ਚ ਤੇ ਇਸ ਤੋਂ ਪਹਿਲਾਂ ਇਥੇ ਪੰਜਾਬ ਉਰਦੂ ਅਕਾਦਮੀ ਅਤੇ ਬੀ. ਐੱਡ ਕਾਲਜ ਲਿਆਉਣ ’ਚ ਬੀਬੀ ਰਜੀਆ ਸੁਲਤਾਨਾ (ਕੈਬਨਿਟ ਮੰਤਰੀ) ਦੀ ਅਹਿਮ ਭੂਮਿਕਾ ਰਹੀ ਹੈ। ਇਹ ਕਿ 2 ਜੂਨ ਪੰਜਾਬ ਕੈਬਨਿਟ ਨੇ ਮਲੇਰਕੋਟਲਾ ਨੂੰ ਬਾਕਾਇਦਾ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਸੀ। ਇਸ ਮੌਕੇ ਪੰਜਾਬ ਕੈਬਨਿਟ ਵੱਲੋਂ ਸਬ ਤਹਿਸੀਲ ਅਮਰਗੜ੍ਹ, ਜੋ ਮਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਨੂੰ ਵੀ ਤਹਿਸੀਲ ਬਣਾਉਣ ਦੀ ਮਨਜ਼ੂਰੀ ਦਿੱਤੀ। 

PunjabKesari

ਰਜੀਆ ਸੁਲਤਾਨਾ, ਕੈਬਨਿਟ ਮੰਤਰੀ ਪੰਜਾਬ

ਮਲੇਰਕੋਟਲਾ ਜ਼ਿਲ੍ਹੇ ਵਿੱਚ ਹੁਣ ਤਿੰਨ ਸਬ ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮੰਤਰੀ ਮੰਡਲ ਵੱਲੋਂ ਨਵੇਂ ਜ਼ਿਲ੍ਹੇ ਲਈ ਮੁੱਖ ਮੰਤਰੀ ਨੂੰ 12 ਵਿਭਾਗਾਂ ਪੁਲਸ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ ਅਤੇ ਘੱਟ ਗਿਣਤੀ, ਖੇਤੀਬਾੜੀ ਅਤੇ ਕਿਸਾਨ ਵਿਕਾਸ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ, ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਰੋਜ਼ਗਾਰ ਉਤਪੱਤੀ, ਉਦਯੋਗ ਅਤੇ ਵਣਜ, ਖੁਰਾਕ ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਤੋਂ ਇਲਾਵਾ ਵਿੱਤ ਦੇ ਦਫ਼ਤਰਾਂ ਲਈ ਨਵੀਆਂ ਅਸਾਮੀਆਂ ਸਿਰਜੇ ਜਾਣ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰ ਸੌਂਪ ਦਿੱਤੇ। ਇਸ ਸੰਦਰਭ ਵਿੱਚ ਪਿਛਲੇ ਦਿਨੀਂ ਮਲੇਰਕੋਟਲਾ ਜ਼ਿਲ੍ਹਾ ਦੀ ਪਹਿਲੇ ਡੀ.ਸੀ. ਵਜੋਂ ਮੈਡਮ ਅੰਮ੍ਰਿਤ ਗਿੱਲ ( ਆਈ.ਏ.ਐੱਸ.) ਅਤੇ ਜਦੋਂ ਕਿ ਪਹਿਲੇ ਐੱਸ.ਐੱਸ.ਪੀ. ਵਜੋਂ ਕੰਵਰਦੀਪ ਕੌਰ (ਆਈ.ਪੀ.ਐੱਸ.) ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ। 

ਆਓ ਅੱਜ ਆਪਾਂ ਇਸ ਨਵੇਂ ਜ਼ਿਲ੍ਹੇ ਮਲੇਰਕੋਟਲਾ ਦੇ ਇਤਿਹਾਸਕ ਪਿਛੋਕੜ ਦੇ ਸੰਦਰਭ ਵਿੱਚ ਕੁੱਝ ਖ਼ਾਸ ਅਤੇ ਦਿਲਚਸਪ ਗੱਲਾਂ ਜਾਨਣ ਦੀ ਕੋਸ਼ਿਸ਼ ਕਰਦੇ ਹਾਂ....

ਜਦ ਕਦੇ ਵੀ ਅਸੀਂ ਪੰਜਾਬ ਦੇ ਇਤਿਹਾਸਕ ਪੰਨਿਆਂ ਨੂੰ ਪਲਟਦੇ ਹਾਂ ਤਾਂ ਇਨ੍ਹਾਂ ’ਚੋਂ ਮਲੇਰਕੋਟਲਾ ਆਪਣੀ ਇਕ ਵੱਖਰੀ ਅਤੇ ਵਿਲੱਖਣ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਸਾਹਮਣੇ ਆ ਖਲੋਂਦਾ ਹੈ। ਮਲੇਰਕੋਟਲਾ ਦੇ ਇਤਿਹਾਸ 'ਤੇ ਝਾਤ ਮਾਰਨ ਤੋਂ ਪਹਿਲਾਂ ਆਓ ਪਹਿਲਾਂ ਸਮਝਦੇ ਹਾਂ ਕਿ ਉਕਤ ਰਿਆਸਤ ਦਾ ਨਾਂ ਮਲੇਰਕੋਟਲਾ ਕਿਵੇਂ ਪਿਆ। ਪ੍ਰਸਿੱਧ ਵਿਦਵਾਨ ਡਾ.ਰਤਨ ਸਿੰਘ ਜੱਗੀ ਇਸ ਸਬੰਧੀ ਲਿਖਦੇ ਹਨ ਕਿ ‘ਮਲੇਰਕੋਟਲਾ’ ਨਾਂ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ।

‘ਮਹਲੇਰ’ ਨਾਂ ਦਾ ਪਿੰਡ ਰਾਜਪੂਤ ਚੌਧਰੀ ਮਹਲੇਰ ਸਿੰਘ ਦਾ ਵਸਾਇਆ ਹੋਇਆ ਸੀ। ਇਸ ਦੇ ਬਰਬਾਦ ਹੋ ਜਾਣ ਤੋਂ ਬਾਅਦ ਪੁਰਾਣੇ ਥੇਹ ’ਤੇ ਇਸ ਨੂੰ ਨਵੇਂ ਸਿਰਿਓਂ ਵਸਾਇਆ ਗਿਆ ਅਤੇ ਉਸ ਦਾ ਨਾਂ ‘ਮਲੇਰ’ ਪ੍ਰਚਲਿਤ ਹੋਇਆ। ਇਸ ਪਿੰਡ ਦੇ ਨਾਲ ਹੀ ਸੰਨ 1657 ਈ. ਵਿੱਚ ਨਵਾਬ ਬਾਯਜ਼ੀਦ ਖ਼ਾਨ ਨੇ ‘ਕੋਟਲਾ’ ਨਾਂ ਦੀ ਆਬਾਦੀ ਬਣਾਈ। ਇਹ ਦੋਵੇਂ ਨਾਂ ਮਿਲ ਕੇ ‘ਮਲੇਰਕੋਟਲਾ’ ਬਣਿਆ। ਜਦੋਂ ਕਿ ਇਸ ਤੋਂ ਪਹਿਲਾਂ ਰਿਆਸਤ ਦੇ ਬਾਨੀ ਸ਼ੇਖ਼ ਸਦਰ-ਉਦ-ਦੀਨ ਸਦਰ-ਏ-ਜਹਾਂ ਦਾ ਜਨਮ 1434 ਈ: ਨੂੰ ਅਫ਼ਗ਼ਾਨਿਸਤਾਨ ਦੇ ਦਰਾਬੰਦ ਵਿਖੇ ਹੋਇਆ। ਇਸ ਸੰਬੰਧੀ ਸ਼ੇਖ ਸਦਰ-ਉਦ-ਦੀਨ ਦੇ ਖਾਨਦਾਨ ਦੀ ਪੰਦਰਵੀਂ ਪੁਸ਼ਤ ’ਚੋਂ ਮੌਜੂਦ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਸਦਰ-ਉਦ-ਦੀਨ ਸ਼ੇਰਵਾਨੀ ਅਫ਼ਗ਼ਾਨ ਸਨ, ਜੋ ਅਫਗਾਨਿਸਤਾਨ ਦੇ ਦਰਾਬੰਦ ਵਿਖੇ ਪੈਦਾ ਹੋਏ ਅਤੇ ਜਵਾਨ ਹੋ ਕੇ ਫੌਜ ’ਚ ਭਰਤੀ ਹੋ ਗਏ, ਬਾਅਦ ਵਿੱਚ ਉਨ੍ਹਾਂ ਆਪਣੇ ਇਕ ਸੂਫ਼ੀ ਪੀਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣ ਕਰਦਿਆਂ ਫੌਜ ਦੀ ਨੌਕਰੀ ਛੱਡ ਪੰਜਾਬ ਦੀ ਧਰਤੀ ਉੱਪਰ ‘ਭੁਮਸੀ’ ਨਾਂ ਦੀ ਜਗ੍ਹਾ ਤੇ ਆ ਕੇ ਡੇਰਾ ਲਾ ਲਿਆ।

PunjabKesari

ਸ਼ਾਹੀ ਮਕਬਰੇ

ਜ਼ਿਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ ਵਹਾਓਦੀਨ ਜ਼ਿਕਰੀਆ ਦੇ ਪੋਤੇ ਰੁਕਨ-ਏ-ਆਲਮ ਨੂੰ ਆਪਣਾ ਪੀਰ-ਓ-ਮੁਰਸ਼ਦ ਮੰਨਦੇ ਸਨ, ਜੋ ਸੋਹਰਾਵਰਦੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ ਜਦੋਂ ਸ਼ੇਖ ਸਦਰ-ਉਦ-ਦੀਨ ਨੂੰ ਰੁਕਨ-ਏ-ਆਲਮ ਨੇ ਹੁਕਮ ਦਿੱਤਾ ਕਿ ਤੁਸੀਂ ਦੀਨ ਫੈਲਾਉਣ ਲਈ ਭਾਵ ਰੱਬ ਦੇ ਰਸਤੇ ਤੋਂ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਪੰਜਾਬ ਜਾਓ ਤਾਂ ਸ਼ੇਖ ਸਦਰ-ਉਦ-ਦੀਨ ਨੇ ਆਪਣੇ ਪੀਰ ਦੇ ਆਖੇ ਲੱਗਦਿਆਂ ਪੰਜਾਬ ਦੀ ਭੁਮਸੀ ਨਾਂ ਦੀ ਥਾਂ ਤੇ ਆਕੇ ਡੇਰਾ ਲਾ ਲਿਆ।

ਇਸ ਸੰਬੰਧੀ ਸ਼ੇਖ ਸਦਰ-ਉਦ-ਦੀਨ ਦੇ ਇੱਕ ਵਾਕਿਆ ਦਾ ਜ਼ਿਕਰ ਕਰਦਿਆਂ ਡਾ.ਰਤਨ ਸਿੰਘ ਜੱਗੀ ਲਿਖਦੇ ਹਨ ਇਕ ਵਾਰ ਸੁਲਤਾਨ ਬਹਿਲੋਲ ਲੋਧੀ, ਆਪਣੇ ਵਜ਼ੀਰ ਹਾਮਿਦ ਖ਼ਾਨ ਨਾਲ ਭੁਮਸੀ ਨਾਂ ਦੇ ਸਥਾਨ ਕੋਲੋਂ ਲੰਘਦੇ ਸਮੇਂ, ਸ਼ੇਖ ਸਦਰ-ਉਦ-ਦੀਨ ਦੇ ਕੋਲ ਕੁੱਝ ਸਮੇਂ ਲਈ ਠਹਿਰਿਆ ਅਤੇ ਉਸ ਪਾਸੋਂ ਦੁਆ ਮੰਗਵਾਈ ਕਿ ਉਸ ਨੂੰ ਦਿੱਲੀ ਉੱਤੇ ਜਿੱਤ ਪ੍ਰਾਪਤ ਹੋਏ। ਜਿੱਤ ਦਾ ਵਰਦਾਨ ਲੈ ਕੇ ਜਦੋਂ ਬਹਿਲੋਲ ਲੋਧੀ ਨੇ ਦਿੱਲੀ ਨੂੰ ਕਾਬੂ ਕਰ ਲਿਆ ਤਾਂ ਉਸ ਨੇ ਸੰਨ 1454 ਈ. ਵਿਚ ਆਪਣੀ ਪੁੱਤਰੀ ਤਾਜ ਮੁੱਰਸਾ ਬੇਗਮ ਦਾ ਵਿਆਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ। ਦਾਜ ਵਜੋਂ ਉਸ ਨੇ 68 ਪਿੰਡਾਂ ਦੀ ਜਾਗੀਰ ਸ਼ੇਖ ਦੇ ਨਾਂ ਲਗਵਾ ਦਿੱਤੀ। ਸੰਨ 1515 ਈ. ਵਿਚ ਸ਼ੇਖ ਸਦਰ-ਉਦ-ਦੀਨ ਦਾ ਦੇਹਾਂਤ (ਇੰਤਕਾਲ) ਹੋ ਗਿਆ।"

ਉਧਰ ਸ਼ੇਖ ਸਦਰ-ਉਦ-ਦੀਨ ਦੇ ਵਿਆਹ ਸੰਬੰਧੀ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਜਦੋਂ ਬਹਿਲੋਲ ਲੋਧੀ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਇਆ ਤਾਂ ਲੋਧੀ ਦੀ ਮਾਂ ਨੇ ਆਖਿਆ ਕਿ ਕਿਉਂ ਨਾ ਤੂੰ ਆਪਣੀ ਸਪੁੱਤਰੀ ਤਾਜ ਮੁਰੱਸਾ ਦਾ ਨਿਕਾਹ (ਵਿਆਹ) ਸ਼ੇਖ ਸਦਰ-ਉਦ-ਦੀਨ ਨਾਲ ਕਰਾ ਦੇਵੇਂ ਨਾਲੇ ਉਹ ਆਪਣੇ ਪਠਾਨ ਖਾਨਦਾਨ ’ਚੋਂ ਹੈ ਤਾਂ ਬਹਿਲੋਲ ਨੇ ਮਾਂ ਨੂੰ ਕਿਹਾ ਕਿ ਉਹ ( ਸਦਰ-ਉਦ-ਦੀਨ ) ਤਾਂ ਇਕ ਦਰਵੇਸ਼ ਫਕੀਰ ਹੈ ਉਸ ਦੇ ਕੋਲ ਕੋਈ ਜਾਗੀਰ ਨਹੀਂ। ਇਸ ਤੇ ਬਹਿਲੋਲ ਦੀ ਮਾਂ ਨੇ ਕਿਹਾ ਕਿ ਤੇਰੇ( ਬਹਿਲੋਲ) ਪਾਸ ਤਾਂ ਰੱਬ ਦਾ ਦਿੱਤਾ ਸਭ ਕੁੱਝ ਹੈ ਤੂੰ ਆਪਣੇ ਵੱਲੋਂ ਉਸ ਦੇ ਨਾਂ ਜਾਗੀਰ ਲਗਵਾ ਦੇ । 

PunjabKesari

ਈਦ ਗਾਹ

ਲਿਹਾਜ਼ਾ ਇਸ ਤੋਂ ਬਾਅਦ ਬਹਿਲੋਲ ਨੇ ਆਪਣੀ ਮਾਂ ਦੇ ਬੋਲ ਪੁਗਾਏ ਤੇ ਆਪਣੀ ਸਪੁਤਰੀ ਤਾਜ ਮੁਰੱਸਾ ਦਾ ਨਿਕਾਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ ਤੇ ਨਾਲ ਹੀ ਉਨ੍ਹਾਂ ਦੇ ਨਾਂ 68 ਪਿੰਡ ਕਰਦਿਆਂ ਤਿੰਨ ਲੱਖ ਰੁਪਏ ਨਕਦ ਦਿੱਤੇ । ਤਾਜ ਮੁਰੱਸਾ ਦੀ ਕੁੱਖੋਂ ਦੋ ਬੱਚਿਆਂ ਸ਼ੇਖ ਹਸਨ (ਲੜਕਾ) ਅਤੇ ਮਾਈ ਹਾਫਿਜ਼ਾ ਉਰਫ ਬੀਬੀ ਮਾਂਗੋ (ਲੜਕੀ) ਨੇ ਜਨਮ ਲਿਆ। (ਜ਼ਿਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ (ਹੈਦਰ ਸ਼ੇਖ) ਦੀ ਦਰਗਾਹ ਦੇ ਨੇੜੇ, ਜੋ ਮੁੱਖ ਸੇਵਾਦਾਰ ਵਸਦੇ ਹਨ ਅਰਥਾਤ, ਜਿਨ੍ਹਾਂ ਪਾਸ ਦਰਗਾਹ ਦੇ ਇੰਤਜ਼ਾਮ ਦੇ ਜ਼ਿੰਮੇਵਾਰੀ ਹੈ, ਉਹ ਸਾਰੇ ਸ਼ੇਖ ਹਸਨ ਦੀ ਔਲਾਦ ’ਚੋਂ ਹਨ) 

ਜਦੋਂ ਕਿ ਸ਼ੇਖ ਸਦਰ-ਉਦ-ਦੀਨ ਦਾ ਦੂਜਾ ਵਿਆਹ ਕਪੂਰਥਲੇ ਦੇ ਰਾਜਪੂਤ ਘਰਾਣੇ ਦੀ ਇਕ ਕੁੜੀ ਨਾਲ ਹੋਇਆ, ਇਸ ਦੀ ਕੁੱਖੋਂ ਦੋ ਲੜਕਿਆਂ ਸ਼ੇਖ ਮੂਸਾ ਅਤੇ ਸ਼ੇਖ ਈਸਾ ਨੇ ਜਨਮ ਲਿਆ ਸ਼ੇਖ ਮੂਸਾ ਬੇ-ਔਲਾਦ(ਲਾ-ਵਲਦ) ਰਹੇ। ਸ਼ੇਖ ਈਸਾ ਦੀ ਔਲਾਦ ਚੋਂ ਪੈਦਾ ਹੋਏ ਬੱਚਿਆਂ ਨੇ ਅੱਗੇ ਚਲ ਕੇ ਨਵਾਬ ਬਣ ਰਿਆਸਤ ਮਲੇਰਕੋਟਲਾ ਦੀ ਵਾਗਡੋਰ ਸੰਭਾਲੀ। (ਜ਼ਿਕਰਯੋਗ ਹੈ ਕਿ ਤਾਜ ਮੁਰੱਸਾ ਬੇਗਮ ਸ਼ੇਖ ਹਸਨ, ਸ਼ੇਖ ਈਸਾ ਅਤੇ ਸ਼ੇਖ ਮੂਸਾ ਦੀਆਂ ਕਬਰਾਂ ਹੈਦਰ ਸ਼ੇਖ ਹੁਰਾਂ ਦੀ ਦਰਗਾਹ ਦੇ ਪਾਸ ਹੀ ਹਨ, ਜਦਕਿ ਸ਼ੇਖ ਸਦਰੁਦੀਨ ਦੀ ਧੀ ਬੀਬੀ ਮਾਂਗੋ ਦੀ ਕਬਰ ਮਲੇਰਕੋਟਲਾ ਦੀ ਵੱਡੀ ਈਦ ਗਾਹ ਦੇ ਨੇੜੇ ਸਥਿਤ ਹੈ। ਇਸ ਦੇ ਇਲਾਵਾ ਰਿਆਸਤ ਦੇ ਵੱਖ-ਵੱਖ ਨਵਾਬਾਂ ਜਿਵੇਂ ਸ਼ੇਰ ਮੁਹੰਮਦ ਖਾਨ ਆਦਿ ਦੀਆਂ ਕਬਰਾਂ ਸਥਾਨਕ ਸਰਹੰਦੀ ਗੇਟ ਦੇ ਸ਼ਾਹੀ ਮਕਬਰਿਆਂ ਵਿੱਚ ਮੌਜੂਦ ਹਨ ) 1656 ਈ: ਵਿੱਚ ਨਵਾਬ ਬਾਯਜ਼ੀਦ ਖ਼ਾਂ ਨੇ ਇਕ ਨਵੀਂ ਆਬਾਦੀ ਨੂੰ ਵਸਾਇਆ ਜਿਸ ਨੂੰ "ਕੋਟਲਾ" ਦਾ ਨਾਂ ਦਿੱਤਾ ਗਿਆ। ਇਸ ਤਰ੍ਹਾਂ ਮਲੇਰ ਅਤੇ ਕੋਟਲਾ ਨੂੰ ਮਿਲ ਕੇ ਰਿਆਸਤ ਮਲੇਰਕੋਟਲਾ ਵਜੂਦ ’ਚ ਆਈ। ਸ਼ਹਿਰ ਦੁਆਲੇ ਬਣੀ ਡੇਢ ਗਜ਼ ਚੌੜੀ ਫ਼ਸੀਲ 1657 ਈ: 'ਚ ਬਾਯਜ਼ੀਦ ਖ਼ਾਂ ਨੇ ਹੀ ਬਣਵਾਈ ਸੀ, ਜਿਸ ਦੇ ਸੱਤ ਦਰਵਾਜ਼ੇ (ਗੇਟ) ਸਨ, ਜਿਨ੍ਹਾਂ ਨੂੰ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਸੀ। 

PunjabKesari

ਮੁਬਾਰਿਕ ਮੰਜ਼ਿਲ

ਇਸ ਤੋਂ ਬਾਅਦ ਬਾਯਜ਼ੀਦ ਖਾਂ ਦੇ ਪੁੱਤਰ ਅਤੇ ਅੱਗੋਂ ਉਨ੍ਹਾਂ ਦੇ ਪੁੱਤਰ ਸਿਲਸਿਲੇਵਾਰ ਗੱਦੀ 'ਤੇ ਬੈਠਦੇ ਰਹੇ। ਇਥੇ ਜ਼ਿਕਰਯੋਗ ਹੈ ਕਿ ਰਿਆਸਤ ਦੇ ਨਵਾਬ ਆਲਮਗੀਰ ਸ਼ਹਿਨਸ਼ਾਹ ਨਾਲ ਬਿਹਾਰ ਦੀ ਲੜਾਈ ਵਿੱਚ ਸ਼ਾਮਲ ਹੋਏ ਤੇ ਨਤੀਜੇ ਵਜੋਂ ਇਨ੍ਹਾਂ ਨੂੰ ਇਨਾਮ ਦੇ ਤੌਰ ’ਤੇ 70 ਪਿੰਡ ਮਿਲੇ ਸਨ। ਨਵਾਬ ਸ਼ੇਰ ਮੁਹੰਮਦ ਖ਼ਾਨ ਜੋ 1672 ਈ :ਵਿੱਚ ਮਲੇਰਕੋਟਲਾ ਰਿਆਸਤ ਦੇ ਨਵਾਬ ਬਣੇ ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਜਿੱਤ ਕੇ ਰਿਆਸਤ ਦੇ ਸੀਮਾ-ਖੇਤਰ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ। ਜ਼ਿਕਰਯੋਗ ਹੈ ਕਿ ਸ਼ੇਰਪੁਰ ਦਾ ਇਲਾਕਾ ਇਨ੍ਹਾਂ ਨੇ ਆਬਾਦ ਕੀਤਾ ਸੀ।

ਇਹ ਕਿ ਜਦੋਂ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਇੰਤਕਾਲ ਹੋਇਆ ਉਸ ਸਮੇਂ ਇਨ੍ਹਾਂ ਦੇ ਈਸੜੂ, ਜਰਗ (ਲੁਧਿਆਣਾ), ਰੋਪੜ, ਖ਼ਿਜ਼ਰ ਆਬਾਦ (ਅੰਬਾਲਾ) ਖੁਮਾਣੋਂ, ਪਾਇਲ, ਢਮੋਟ, ਸ਼ੇਰਪੁਰ, ਬਾਲੀਆਂ, ਨੌਗਾਉਂ (ਪਟਿਆਲਾ) ਅਮਲੋਹ, ਕਪੂਰਗੜ੍ਹ (ਨਾਭਾ) ਅਤੇ ਮਲੇਰਕੋਟਲਾ ਆਦਿ ਸਾਰੇ ਇਲਾਕੇ ਇਨ੍ਹਾਂ ਦੇ ਕਬਜ਼ੇ ਅਧੀਨ ਸਨ। ਵੇਖਿਆ ਜਾਵੇ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਦੀ ਹਕੂਮਤ ਦੇ ਦੌਰ ਨੂੰ ਰਿਆਸਤ ਦੇ ਸੁਨਹਿਰੀ ਯੁੱਗ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਸ਼ੇਰ ਮੁਹੰਮਦ ਖਾਨ ਦੇ ਨਵਾਬ ਹੁੰਦਿਆਂ ਹੀ ਸਰਹਿੰਦ ਦਾ ਸਾਕਾ ਵਾਪਰਿਆ, ਜਿਸ ਕਰਕੇ ਅੱਜ ਸਿੱਖ ਕੌਮ ਉਨ੍ਹਾਂ ਨੂੰ "ਹਾਅ ਦਾ ਨਾਅਰਾ" ਮਾਰਨ ਵਾਲੇ ਨਵਾਬ ਵਜੋਂ ਯਾਦ ਕਰਦੀ ਹੈ।

PunjabKesari

ਨਵਾਬ ਸ਼ੇਰ ਮੁਹੰਮਦ ਖਾਨ

ਦਰਅਸਲ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਵਾ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਸ ਦਾ ਵਿਰੋਧ ਕਰਦਿਆਂ ਬੱਚਿਆਂ ਦੇ ਹੱਕ ਵਿੱਚ 'ਹਾਅ ਦਾ ਨਾਅਰਾ' ਮਾਰਿਆ ਭਾਵੇਂ ਉਸ ਸਮੇਂ ਮੁਗਲ ਹਕੂਮਤ ਵਿਰੁੱਧ ਬੋਲਣਾ ਮੰਨੋ ਅੱਜ-ਕੱਲ੍ਹ ਦੀ ਕਿਸੇ ਵਿਸ਼ਵ ਸ਼ਕਤੀ ਵਿਰੁੱਧ ਬੋਲਣ ਦੇ ਤੁਲ ਸੀ।

ਨਵਾਬ ਸ਼ੇਰ ਮੁਹੰਮਦ ਖਾਨ ਨੇ ਆਪਣੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਮਾਸੂਮ ਬੱਚਿਆਂ ਦੀ ਸਜ਼ਾ ਵਿਰੁੱਧ ਆਵਾਜ਼ ਉਠਾਈ ਤੇ ਸੂਬਾ ਸਰਹਿੰਦ ਨੂੰ ਤਾੜਨਾ ਕੀਤੀ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਸਜ਼ਾ ਦੇਣਾ ਗ਼ੈਰ-ਇਸਲਾਮੀ ਤੇ ਗ਼ੈਰ-ਇਨਸਾਨੀ ਹੈ। ਇਹੋ ਵਜ੍ਹਾ ਹੈ ਕਿ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਮ ਅੱਜ ਵੀ ਮਲੇਰਕੋਟਲਾ ਨੂੰ ਅਮਨ ਤੇ ਸ਼ਾਂਤੀ ਦਾ ਗੁਲਦਸਤਾ ਮੰਨਦਿਆਂ ਇਸ ਦਾ ਸਤਿਕਾਰ ਕਰਦੀ ਹੈ । 

ਅੰਗਰੇਜ਼ਾਂ ਦਾ ਦੌਰ ਆਇਆ ਤਾਂ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਦੇ ਸੰਬੰਧ ਉਨ੍ਹਾਂ ਨਾਲ ਵੀ ਸੁਖਾਵੇਂ ਰਹੇ ਸ਼ਾਇਦ ਇਹੋ ਵਜ੍ਹਾ ਹੈ ਕਿ ਉਨ੍ਹਾਂ ਸਮਿਆਂ ਵਿੱਚ ਮਲੇਰਕੋਟਲਾ ਨੂੰ ਰਿਆਸਤਾਂ ਵਿਚੋਂ 10 ਵਾਂ ਦਰਜਾ ਹਾਸਲ ਸੀ, ਜਿਸ ਦੇ ਚਲਦਿਆਂ ਰਿਆਸਤ ਦੇ ਨਵਾਬਾਂ ਨੂੰ ਵਾਇਸਰਾਏ ਨਾਲ ਸਿੱਧੇ ਤੌਰ 'ਤੇ ਮਿਲਣ ਦਾ ਹੱਕ ਹਾਸਲ ਸੀ । ਇਹ ਕਿ ਜੇਕਰ ਮਲੇਰਕੋਟਲਾ ਰਿਆਸਤ ਦੇ ਕੁਲ ਖੇਤਰਫਲ ਦੀ ਗੱਲ ਕਰੀਏ ਤਾਂ ਕੁਲ ਰਕਬਾ 167 ਵਰਗ ਮੀਲ, ਕੁਲ ਆਬਾਦੀ 71174, ਮਾਲੀਆ ਲਗਾਨ ਤਕਰੀਬਨ ਸਵਾ ਬਾਰਾਂ ਲੱਖ ਸੀ ਅਤੇ ਇਸ ਦੇ ਨਾਲ ਨਾਲ ਫ਼ੌਜ ਇੰਪੀਰੀਅਲ, ਰਸਾਲੇ ਦੇ 54 ਜਵਾਨ, ਪਲਟਨ ਵਿੱਚ 600 ਜਵਾਨ, ਦੋ ਤੋਪਾਂ ਅਤੇ 11 ਤੋਪਾਂ ਦੀ ਸਲਾਮੀ ਮਿਲਿਆ ਕਰਦੀ ਸੀ। 

PunjabKesari

ਸ਼ੀਸ਼ ਮਹਿਲ

ਮੇਰੇ ਅੱਬਾ (ਹਾਜੀ ਮੁਹੰਮਦ ਮੁਸ਼ਤਾਕ) ਦੱਸਦੇ ਹਨ ਕਿ 1901 ਈ: ਵਿੱਚ ਜਦੋਂ ਲੁਧਿਆਣਾ-ਮਲੇਰਕੋਟਲਾ ਰੇਲਵੇ ਲਾਈਨ ਵਿਛਾਈ ਗਈ ਸੀ ਤਾਂ ਉਸ ਦੌਰਾਨ ਉਨ੍ਹਾਂ ਦੇ ਦਾਦਾ (ਉਮਰਾ) ਨੇ ਲਾਈਨ ਹੇਠਾਂ ਦੀ ਲੰਘਣ ਵਾਲੇ ਪੁਲਾਂ ਤੇ ਪੁਲੀਆਂ ਬਨਾਉਣ ਲਈ ਊਠਾਂ ਤੇ ਇੱਟਾਂ ਢੋਈਆਂ ਸਨ। ਜੇ ਰਿਆਸਤ ਦੀਆਂ ਤਾਰੀਖ਼ੀ ਇਮਾਰਤਾ ਦੀ ਕਰੀਏ ਤਾਂ ਮਲੇਰਕੋਟਲਾ ਨੂੰ ਖ਼ੂਬਸੂਰਤ ਦਿਖ ਦੇਣ ਲਈ ਮੋਤੀ ਬਾਜ਼ਾਰ 1903 ਈ, ਜੈਪੁਰ ਦੀ ਤਰਜ਼ 'ਤੇ ਬਣਵਾਇਆ ਗਿਆ, ਇਸਦੇ ਇਲਾਵਾ ਲਾਲ ਬਾਜ਼ਾਰ, ਸਦਰ ਬਾਜ਼ਾਰ, ਲੋਹਾ ਬਾਜ਼ਾਰ, ਬਾਂਸ ਬਜ਼ਾਰ, ਸੱਟਾ ਬਜ਼ਾਰ ਅੱਜ ਵੀ ਮੌਜੂਦ ਹਨ (ਪਰ ਰਿਆਸਤ ਖ਼ਤਮ ਹੋਣ ਦੇ ਚਲਦਿਆਂ ਹੁਣ ਮੋਤੀ ਬਾਜ਼ਾਰ ਨੂੰ ਕਾਫ਼ੀ ਹੱਦ ਤੱਕ ਢਾਹ ਕੇ ਲੋਕ ਨੇ ਆਪਣੀ ਸੁਵਿਧਾ ਅਨੁਸਾਰ ਦੁਕਾਨਾਂ ਬਣਾ ਲਈਆਂ ਹਨ) 

PunjabKesari

ਮੋਤੀ ਬਾਜ਼ਾਰ

ਸ਼ਹਿਰ ਦੇ ਸੱਤ ਦਰਵਾਜ਼ੇ ਸਨ, ਜਿਨ੍ਹਾਂ ਵਿਚ ਸ਼ੇਰਵਾਨੀ ਗੇਟ, ਸੁਨਾਮੀ ਗੇਟ, ਦਿੱਲੀ ਗੇਟ, ਸਰਹਿੰਦੀ ਗੇਟ, ਮੰਡੀ ਗੇਟ, ਮਲੇਰੀ ਗੇਟ, ਢਾਬੀ ਗੇਟ ਸ਼ਾਮਲ ਹਨ। ਇਸ ਦੇ ਇਲਾਵਾ ਕਿਲ੍ਹਾ ਰਹਿਮਤ ਗੜ੍ਹ, ਜਾਮਾ ਮਸਜਿਦ, ਈਦ ਗਾਹ, ਦੀਵਾਨ ਖ਼ਾਨਾ, ਸ਼ੀਸ਼ ਮਹਿਲ, ਮੁਬਾਰਕ ਮੰਜ਼ਿਲ, ਦਰਗਾਹ ਬਾਬਾ ਸ਼ੇਖ਼ ਸਦਰ-ਉਦ-ਦੀਨ ਆਦਿ ਅੱਜ ਵੀ ਸ਼ਹਿਰ ਦੀਆਂ ਮਸ਼ਹੂਰ ਤਾਰੀਖ਼ੀ ਇਮਾਰਤਾਂ ਚ ਸ਼ੁਮਾਰ ਹੁੰਦੀਆਂ ਹਨ। ਇਸ ਤੋਂ ਇਲਾਵਾ ਡੇਰਾ ਆਤਮਾ ਰਾਮ, ਕੂਕਾ ਸਮਾਰਕ, ਗੁਰੂਦੁਆਰਾ ਹਾਅ ਦਾ ਨਾਅਰਾ, ਗੁਰੂਦੁਆਰਾ ਸ਼ਹੀਦਾਂ, ਕਾਲੀ ਮਾਤਾ ਮੰਦਿਰ ਆਦਿ ਧਾਰਮਿਕ ਇਮਾਰਤਾਂ ਸ਼ਹਿਰ ਦੀ ਭਾਈਚਾਰਕ ਸਾਂਝ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। 

PunjabKesari

ਜਾਮਾ ਮਸਜਿਦ

ਵਿੱਦਿਅਕ ਅਦਾਰਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚੋਂ ਇਸਲਾਮੀਆ ਸੀ. ਸੈ. ਸਕੂਲ, ਐਸ. ਡੀ. ਪੀ. ਪੀ. ਸਕੂਲ, ਜੈਨ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਗੇਟ, ਅਹਿਲ-ਏ-ਹਦੀਸ ਸਕੂਲ ਮੋਤੀ ਬਾਜ਼ਾਰ, ਸਰਕਾਰੀ ਕਾਲਜ, ਕੇ. ਆਰ. ਡੀ. ਜੈਨ ਕਾਲਜ, ਅਲ-ਫ਼ਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਾਹਿਬਜ਼ਾਦਾ ਫ਼ਤਹਿ ਸਿੰਘ ਸੀ. ਸੈ. ਸਕੂਲ, ਟਾਊਨ ਸਕੂਲ, ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਫ਼ ਪੰਜਾਬੀ ਯੂਨੀਵਰਸਿਟੀ ਆਦਿ ਤਾਲੀਮ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਦੇ ਇਲਾਵਾ ਮਲੇਰਕੋਟਲਾ ਸਬਜ਼ੀ ਪੈਦਾਵਰ ਦੇ ਖੇਤਰ ਵਿੱਚ ਵੀ ਅਪਣੀ ਮਿਸਾਲ ਆਪ ਹੈ ਇਥੋਂ ਸਬਜ਼ੀਆਂ ਰੋਜ਼ਾਨਾ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਅਤੇ ਵੱਡੀ ਗਿਣਤੀ ਵਿੱਚ ਦੂਜੇ ਸੂਬਿਆਂ ਚ ਭੇਜੀਆਂ ਜਾਂਦੀਆਂ ਹਨ। 

PunjabKesari

ਸਰਕਾਰੀ ਕਾਲਜ

ਇਸ ਦੇ ਇਲਾਵਾ ਸ਼ਹਿਰ ਸਮਾਲ ਸਕੇਲ ਇੰਡਸਟਰੀ ਦਾ ਇੱਕ ਵੱਡਾ ਹੱਬ ਹੈ। ਸਾਈਕਲ ਪਾਰਟਸ ਸਿਲਾਈ ਮਸ਼ੀਨਾਂ ਦੇ ਪੁਰਜ਼ੇ ਦੇ ਨਾਲ ਧਾਗਾ, ਵੱਡੇ ਰੂਲੇ ਅਤੇ ਲੀਫ ਸਪਰਿੰਗ (ਕਮਾਨੀ) ਆਦਿ ਦੀਆਂ ਮਿੱਲਾਂ ਤੇ ਫੈਕਟਰੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦੇਸ਼ ਦੇ ਆਰਮੀ ਅਤੇ ਪੁਲਸ ਵਾਲਿਆਂ ਦੀ ਯੂਨੀਫਾਰਮ ਦੇ ਮੋਢਿਆਂ ਤੇ ਲੱਗਣ ਵਾਲੀਆਂ ਫੀਤੀਆਂ ਬੈਜ ਅਤੇ ਨੇਮ ਪਲੇਟਾਂ ਆਦਿ ਬਨਾਉਣ ਦੇ ਕੰਮ ਲਈ ਵੀ ਮਲੇਰਕੋਟਲਾ ਪੂਰੇ ਦੇਸ਼ ’ਚ ਮਸ਼ਹੂਰ ਹੈ। ਅੰਤ ਵਿੱਚ ਇਹੋ ਉਮੀਦ ਕਰਦੇ ਹਾਂ ਕਿ ਹੁਣ ਮਲੇਰਕੋਟਲਾ ਦੇ ਜ਼ਿਲ੍ਹਾ ਬਨਣ ਨਾਲ ਜਿੱਥੇ ਇਸ ਦਿਖ ਤੇ ਨੁਹਾਰ ’ਚ ਹੋਰ ਵਧੇਰੇ ਸੁਧਾਰ ਵੇਖਣ ਨੂੰ ਮਿਲੇਗਾ, ਉਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਨਵੇਂ ਦਰਵਾਜ਼ੇ ਖੁੱਲ੍ਹਣ ਦੀਆਂ ਵੀ ਵੱਡੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ।

PunjabKesari

ਮਾਲੇਰਕੋਟਲਾ ਸਟੇਸ਼ਨ

  • History
  • New District
  • Malerkotla
  • ਇਤਿਹਾਸ
  • ਨਵਾਂ ਜ਼ਿਲ੍ਹਾ
  • ਮਲੇਰਕੋਟਲਾ

'ਤਲਾਕ' ਦੇ ਮਾਮਲੇ 'ਚ ਹਾਈਕੋਰਟ ਦਾ ਅਹਿਮ ਫ਼ੈਸਲਾ, 'ਜ਼ਰੂਰੀ ਨਹੀਂ 6 ਮਹੀਨੇ ਦੀ ਉਡੀਕ'

NEXT STORY

Stories You May Like

  • new scam   chemical purse scam   in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ
  • poonch district hospital  fire
    ਜੰਮੂ-ਕਸ਼ਮੀਰ: ਪੁੰਛ ਜ਼ਿਲ੍ਹਾ ਹਸਪਤਾਲ 'ਚ ਲੱਗੀ ਅੱਗ, ਕਰਮਚਾਰੀਆਂ 'ਚ ਦਹਿਸ਼ਤ ਦਾ ਮਾਹੌਲ
  • pilgrims create history during the gangotri dham yatra
    ਗੰਗੋਤਰੀ ਧਾਮ ਯਾਤਰਾ ’ਚ ਸ਼ਰਧਾਲੂਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪਹੁੰਚੇ 7.84 ਲੱਖ ਤੋਂ ਵੱਧ ਸ਼ਰਧਾਲੂ
  • ignoring the significance of sikh history is concerning
    ਸਿੱਖ ਇਤਿਹਾਸ ਦੀ ਅਹਿਮੀਅਤ ਨਜ਼ਰਅੰਦਾਜ਼ ਕਰਨਾ ਚਿੰਤਾਜਨਕ : ਬਾਬਾ ਬਲਬੀਰ ਸਿੰਘ
  • big announcement for powercom employees
    ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡਾ ਐਲਾਨ, ਮੁਆਵਜ਼ੇ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ
  • ferozepur district court complex
    ਫਿਰੋਜ਼ਪੁਰ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ, ਸਖ਼ਤ ਕੀਤੀ ਸੁਰੱਖਿਆ
  • content creators created a new path for monetisation
    Content Creators ਨੇ  Monetisation ਦਾ ਬਣਾਇਆ ਨਵਾਂ ਰਸਤਾ
  • report of child kidnapping turns out to be false
    ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਨਿਕਲੀ ਗਲਤ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ
  • major administrative reshuffle jalandhar shos of 6 police stations transferred
    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
  • boy kidnapped in jalandhar
    ਜਲੰਧਰ 'ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ 'ਚ ਸੁੱਟਿਆ
  • woman held hostage 5 lakh in cash and 22 tolas of gold looted
    ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
  • truck driver robbed at gunpoint on jalandhar ludhiana nh
    ਪਿਸਤੌਲ ਦੀ ਨੋਕ 'ਤੇ ਜਲੰਧਰ-ਲੁਧਿਆਣਾ NH 'ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20...
  • vendor selling   heart attack paratha   files complaint against 31 people
    'ਹਾਰਟ ਅਟੈਕ ਪਰੌਂਠਾ' ਲਾਉਣ ਵਾਲੇ ਵਿਅਕਤੀ ਨੇ 31 ਲੋਕਾਂ 'ਤੇ ਗਰੁੱਪ ਕਾਲ ਕਰਕੇ...
  • jalandhar dc issues strict orders regarding the shri siddh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...
  • revelation by client sent to dubai network of pakistani agents at the airport
    ਦੁਬਈ ਭੇਜੇ ਕਲਾਇੰਟ ਦਾ ਖ਼ੁਲਾਸਾ! ਏਅਰਪੋਰਟ 'ਤੇ ਪਾਕਿ ਏਜੰਟਾਂ ਦਾ ਨੈੱਟਵਰਕ,...
Trending
Ek Nazar
jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • encounter between punjab police and murder suspect
      ਪੰਜਾਬ ਪੁਲਸ ਤੇ ਕਤਲ ਮਾਮਲੇ 'ਚ ਲੋੜੀਂਦੇ ਮੁਲਜ਼ਮ ਵਿਚਾਲੇ ਮੁਕਾਬਲਾ, ਗੋਲੀ ਲੱਗਣ...
    • explosion in closed nri s house in punjab
      ਪੰਜਾਬ: NRI ਦੇ ਘਰ ਨੂੰ ਲਾਈ ਅੱਗ! ਟਾਇਰ ਫੱਟਣ ਮਗਰੋਂ ਹੋਇਆ ਧਮਾਕਾ
    • laptop  jewelry  theft
      ਖਿੜਕੀ ਦੇ ਰਸਤੇ ਵੜੇ ਚੋਰ, ਗਹਿਣੇ, ਨਕਦੀ ਤੇ ਲੈਪਟਾਪ ਚੋਰੀ
    • a young man taranjit singh from hoshiarpur has enlisted in the us army
      ਹੁਸ਼ਿਆਰਪੁਰ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਅਮਰੀਕੀ ਫ਼ੌਜ 'ਚ ਹੋਇਆ ਭਰਤੀ
    • woman held hostage 5 lakh in cash and 22 tolas of gold looted
      ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
    • suspicious bomb like object found in beas link canal in sujanpur
      ਸੁਜਾਨਪੁਰ 'ਚ ਬਿਆਸ ਲਿੰਕ ਨਹਿਰ 'ਚੋਂ ਮਿਲੀ ਬੰਬਨੁਮਾ ਸ਼ੱਕੀ ਵਸਤੂ, ਇਲਾਕੇ 'ਚ...
    • fir case
      ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ, 4 ਲੋਕਾਂ ਖ਼ਿਲਾਫ਼ ਪਰਚਾ
    • truck driver robbed at gunpoint on jalandhar ludhiana nh
      ਪਿਸਤੌਲ ਦੀ ਨੋਕ 'ਤੇ ਜਲੰਧਰ-ਲੁਧਿਆਣਾ NH 'ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20...
    • miri piri khalsa march
      ਮੀਰੀ-ਪੀਰੀ ਖਾਲਸਾ ਮਾਰਚ ਫਗਵਾੜਾ ਤੋਂ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਰਵਾਨਾ, ਵੱਡੀ...
    • 5 accused arrested with heroin worth lakhs of rupees
      ਲੱਖਾਂ ਰੁਪਏ ਦੀ ਹੈਰੋਇਨ ਸਣੇ 5 ਮੁਲਜ਼ਮ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +