ਸ੍ਰੀ ਆਨੰਦਪੁਰ ਸਾਹਿਬ : ਖਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਕੌਮੀ ਤਿਉਹਾਰ 'ਹੋਲਾ ਮਹੱਲਾ' ਖਾਲਸੇ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁੱਧਵਾਰ ਤੋਂ ਸ਼ੁਰੂ ਹੋ ਗਿਆ। ਇਸ ਤਿੰਨ ਦਿਨਾਂ ਕੌਮੀ ਤਿਉਹਾਰ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਸੰਬੋਧਨ ਕਰਨਗੇ।
ਅਸਲ 'ਚ ਸਿੱਖਾਂ ਦੇ ਪਵਿੱਤਰ ਧਰਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ 'ਚ ਹੋਲੀ 'ਤੇ ਲੱਗਣ ਵਾਲੇ ਮੇਲੇ ਨੂੰ ਹੋਲਾ ਮਹੱਲਾ ਕਹਿੰਦੇ ਹਨ। ਇਸ ਮੌਕੇ 'ਤੇ ਘੋੜਿਆਂ 'ਤੇ ਸਵਾਰ ਨਿੰਹਗ ਸਿੰਘ, ਹੱਥ 'ਚ ਨਿਸ਼ਾਨ ਸਾਹਿਬ ਲੈ ਕੇ ਤਲਵਾਰਾਂ ਨਾਲ ਕਰੱਤਵ ਦਿਖਾ ਕੇ ਸਾਹਸ ਅਤੇ ਬਹਾਦਰੀ ਵਾਲੇ ਹੈਰਤੰਗੇਜ਼ ਕਾਰਨਾਮੇ ਕਰਦੇ ਹਨ। ਨਿਹੰਗ ਸਿੰਘ ਤਲਵਾਰਾਂ ਦੇ ਕਰਤੱਵ ਦਿਖਾਉਂਦੇ ਹੋਏ 'ਬੋਲੇ ਸੋ ਨਿਹਾਲ...' ਦੇ ਜੈਕਾਰ ਛੱਡਦੇ ਹਨ।
ਆਮ ਆਦਮੀ ਦੀ ਜ਼ਿੰਦਗੀ ਨਾਲ ਰੋਜ਼ ਖੇਡ ਰਿਹਾ 'ਮਿਲਾਵਟ ਮਾਫੀਆ'
NEXT STORY