ਮੋਹਾਲੀ (ਜੱਸੋਵਾਲ) : ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਇਹ ਰੰਗ ਹਰ ਦਿਲ ਵਿਚ ਉਮੰਗ ਭਰ ਦਿੰਦੇ ਹਨ। ਕਈ ਥਾਵਾਂ ’ਤੇ ਲੋਕ ਫੁੱਲਾਂ ਨਾਲ ਵੀ ਹੋਲੀ ਖੇਡਦੇ ਹਨ ਪਰ ਸੋਚੋ ਜੇਕਰ ਇਨ੍ਹਾਂ ਰੰਗਾਂ ਅਤੇ ਫੁੱਲਾਂ ਦੀ ਥਾਂ ਸ਼ਮਸ਼ਾਨ ਘਾਟ ਦੀ ਸੁਆਹ, ਜਾਨਵਰਾਂ ਦੀਆਂ ਹੱਡੀਆਂ ਅਤੇ ਕੂੜਾ ਕਰਕਟ ਲੈ ਲੈਣ ਤਾਂ ਕਿਸ ਤਰ੍ਹਾਂ ਲੱਗੇਗਾ। ਸੁਣ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਪਰ ਇਹ ਸੱਚ ਹੈ।

ਪੰਜਾਬ ਵਿਚ ਇਕ ਅਜਿਹੀ ਥਾਂ ਹੈ, ਜਿੱਥੇ ਸ਼ਮਸ਼ਾਨ ਘਾਟ ਦੀ ਸੁਆਹ ਅਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਡਰਾਉਣੀ ਹੋਲੀ ਖੇਡੀ ਜਾਂਦੀ ਹੈ ਅਤੇ ਇਹ ਥਾਂ ਹੈ ਮੋਹਾਲੀ ਦੇ ਨਾਲ ਲੱਗਦੇ ਪਿੰਡ ਸੁਹਾਨਾ। ਲੋਕ ਹੋਲੀ ਤੋਂ ਪਹਿਲਾਂ ਰਾਤ ਨੂੰ ਸ਼ਮਸ਼ਾਨ ਘਾਟ ਦੀ ਸੁਆਹ ਤੇ ਹੱਡੀਰੋੜੀ ਤੋਂ ਜਾਨਵਰਾਂ ਦੀਆਂ ਹੱਡੀਆਂ ਲੈ ਆਉਂਦੇ ਹਨ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਟੰਗ ਦਿੰਦੇ ਹਨ। ਦੂਜਿਆਂ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਕੂੜਾ ਖਿਲਾਰ ਦਿੰਦੇ ਹਨ ਅਤੇ ਜਾਨਵਰਾਂ ਦੀਆਂ ਹੱਡੀਆਂ ਸੁੱਟੀਆਂ ਜਾਂਦੀਆਂ ਹਨ।

ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਪਿੰਡ ਵਿਚ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ। ਉਨ੍ਹਾਂ ਦੇ ਬਜ਼ੁਰਗ ਵੀ ਇਸੇ ਤਰ੍ਹਾਂ ਕਰਦੇ ਰਹੇ ਹਨ ਬਲਕਿ ਹੁਣ ਤਾਂ ਇਸ ਵਿਚ ਕੁਝ ਸੁਧਾਰ ਹੋ ਚੁੱਕਾ ਹੈ।

ਪਹਿਲਾਂ ਤਾਂ ਲੋਕ ਘਰ ਅਤੇ ਦੁਕਾਨਾਂ ਦੇ ਬਾਹਰ ਸ਼ਮਸ਼ਾਨ ਦੀ ਮਿੱਟੀ ਨਾਲ ਚਿਖਾ ਤੱਕ ਬਣਾ ਦਿੰਦੇ ਸਨ। ਲੋਕਾਂ ’ਤੇ ਗੰਦੇ ਨਾਲੇ ਦਾ ਪਾਣੀ ਸੁੱਟਿਆ ਜਾਂਦਾ ਸੀ ਅਤੇ ਕੂੜੇ ਤੇ ਗੰਦਗੀ ਨਾਲ ਭਰੀਆਂ ਬੋਰੀਆਂ ਹਰ ਆਉਣ ਜਾਣ ਵਾਲੇ ’ਤੇ ਸੁੱਟੀਆਂ ਜਾਂਦੀਆਂ ਸਨ। ਹਾਲਾਂਕਿ ਪ੍ਰਸ਼ਾਸਨ ਇਸ ਗੱਲ ਨਾਲ ਇਤੇਫਾਕ ਰੱਖਦਾ ਹੈ ਪਰ ਸਮੇਂ ਦੇ ਨਾਲ ਇਹ ਪ੍ਰੰਪਰਾ ਬੰਦ ਹੋਣੀ ਚਾਹੀਦੀ ਹੈ ਪਰ ਫਿਲਹਾਲ ਸਿਵਲ ਅਤੇ ਪੁਲਸ ਪ੍ਰਸ਼ਾਸਨ ਇਸ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਮਰੱਥ ਵਿਖਾਈ ਦੇ ਰਿਹਾ ਹੈ।
ਪੁਲਸ ਨੇ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਕੀਤਾ ਕਾਬੂ, ਇਕ ਫਰਾਰ
NEXT STORY