ਲੁਧਿਆਣਾ, (ਮਹਿਰਾ)— ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਧੀਨ ਆਉਂਦੀਆਂ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ 'ਚ 22 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ। ਇਸ ਦੌਰਾਨ ਅਦਾਲਤਾਂ 'ਚ ਆਉਣ ਵਾਲੇ ਸਾਰੇ ਜ਼ਰੂਰੀ ਕੇਸਾਂ ਤੇ ਜ਼ਮਾਨਤਾਂ ਲਈ ਹਰ ਜ਼ਿਲ੍ਹੇ ਦੀਆਂ ਅਦਾਲਤਾਂ 'ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਜੱਜਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਲੁਧਿਆਣਾ ਦੀਆਂ ਅਦਾਲਤਾਂ 'ਚ ਵੀ ਹੋਈਆਂ ਛੁੱਟੀਆਂ ਦੌਰਾਨ ਜ਼ਰੂਰੀ ਦੀਵਾਨੀ ਅਤੇ ਫੌਜਦਾਰੀ ਕੇਸਾਂ ਅਤੇ ਜ਼ਮਾਨਤਾਂ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਵਲੋਂ ਜੱਜਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਜਿਸ ਮੁਤਾਬਕ ਸੈਸ਼ਨ ਅਦਾਲਤਾਂ 'ਚ ਆਉਣ ਵਾਲੇ ਸਾਰੇ ਜ਼ਰੂਰੀ ਦੀਵਾਨੀ, ਫੌਜਦਾਰੀ ਕੇਸਾਂ, ਜ਼ਮਾਨਤਾ ਅਤੇ ਹੋਰ ਜ਼ਰੂਰੀ ਕੇਸਾਂ ਨੂੰ ਲੈ ਕੇ 22 ਦਸੰਬਰ ਨੂੰ ਵਧੀਕ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ, 23 ਦਸੰਬਰ ਤੋਂ 25 ਦਸੰਬਰ ਤੱਕ ਅਰੁਣ ਕੁਮਾਰ ਅਗਰਵਾਲ, 26 ਦਸੰਬਰ ਤੋਂ 29 ਤੱਕ ਮਨੀਸ਼ ਅਰੋੜਾ, 30 ਦਸੰਬਰ ਲਈ ਜਰਨੈਲ ਸਿੰਘ, ਜਦੋਂਕਿ 31 ਦਸੰਬਰ ਲਈ ਅਰੁਣ ਕੁਮਾਰ ਅਗਰਵਾਲ, 1 ਜਨਵਰੀ ਲਈ ਆਸ਼ੀਸ਼ ਅਬਰੋਲ, 2 ਜਨਵਰੀ ਲਈ ਅਮਰਪਾਲ ਵਧੀਕ ਸੈਸ਼ਨ ਜੱਜ ਕੇਸਾਂ ਦੀ ਸੁਣਵਾਈ ਕਰਨਗੇ।
ਨਾਲ ਹੀ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਨੇ ਦੱਸਿਆ ਕਿ ਇਸ ਦੌਰਾਨ ਅਦਾਲਤਾਂ ਵਿਚ ਉਨ੍ਹਾਂ ਵੱਲੋਂ ਸਰਕਾਰੀ ਵਕੀਲਾਂ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਹਨ।
ਸੁਖਬੀਰ ਬਾਦਲ ਅਕਾਲੀ ਦਲ ਦਾ ਫਰਜ਼ੀ ਪ੍ਰਧਾਨ : ਸੁਨੀਲ ਜਾਖੜ
NEXT STORY