ਚੰਡੀਗੜ੍ਹ (ਸੰਦੀਪ) : ਕੈਦੀਆਂ ਦੀ ਮਿਹਨਤ ਇਕ ਵਾਰ ਫਿਰ ਲੋਕਾਂ ਦੇ ਚਿਹਰਿਆਂ ’ਤੇ ਰੰਗ ਲਿਆਵੇਗੀ। ਹੋਲੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਜੇਲ੍ਹ ਵਿਚ ਕੈਦੀ ਵਿਕਰੀ ਲਈ ਹਰਬਲ ਗੁਲਾਲ ਅਤੇ ਗੁਜੀਆਂ ਤਿਆਰ ਕਰਨ ਜਾ ਰਹੇ ਹਨ। ਕੈਦੀਆਂ ਵੱਲੋਂ ਤਿਆਰ ਕੀਤਾ ਜਾਣ ਵਾਲਾ ਹਰਬਲ ਗੁਲਾਲ ਅਤੇ ਗੁਜੀਆਂ ਵਿਕਰੀ ਲਈ ਛੇਤੀ ਹੀ ਸੈਕਟਰ-22 ਸਥਿਤ ਜੇਲ੍ਹ ਦੇ ਸ਼ੋਅਰੂਮ ਸਿਰਜਣ ਵਿਚ ਰੱਖਿਆ ਜਾਵੇਗਾ। ਜੇਲ੍ਹ ਅਧਿਕਾਰੀਆਂ ਦੀ ਮੰਨੀਏ ਤਾਂ ਹਰ ਸਾਲ ਕੈਦੀ ਕਿਸੇ ਨਾ ਕਿਸੇ ਤਿਉਹਾਰ ਮੌਕੇ ਜੇਲ੍ਹ ਵਿਚ ਸਮਾਨ ਤਿਆਰ ਕਰਦੇ ਹਨ, ਜੋ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਸ ਨੂੰ ‘ਸਿਰਜਣ’ ਵਿਚ ਵਿਕਰੀ ਲਈ ਰੱਖ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਕੈਦੀਆਂ ਵੱਲੋਂ ਹਰ ਸਾਲ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਹਰਬਲ ਗੁਲਾਲ ਤਿਆਰ ਕੀਤਾ ਜਾਂਦਾ ਹੈ। ਇਹ ਗੁਲਾਲ ਲੋਕਾਂ ਦੀ ਚਮੜੀ ਅਤੇ ਵਾਤਾਵਰਣ ਲਈ ਨੁਕਸਾਨਦਾਇਕ ਨਹੀਂ ਹੁੰਦਾ ਹੈ। ਜੇਲ੍ਹ ਵਿਚ ਗੁਲਾਲ ਬਣਾਏ ਜਾਣ ਦੀ ਯੋਜਨਾ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਰਹਿੰਦੀ ਹੈ ਕਿ ਇਸਦੇ ਜ਼ਰੀਏ ਆਮ ਲੋਕਾਂ ਨੂੰ ਠੀਕ ਕੀਮਤਾਂ ਵਿਚ ਬਿਹਤਰ ਕੁਆਲਿਟੀ ਦਾ ਗੁਲਾਲ ਮਿਲ ਜਾਂਦਾ ਹੈ।
ਕੈਦੀਆਂ ਦੀ ਭਲਾਈ ਲਈ ਹੁੰਦੀ ਹੈ ਪੈਸੇ ਦੀ ਵਰਤੋਂ
ਗੁਲਾਲ ਤਿਆਰ ਕਰ ਕੇ ਵੇਚਣ ਦੀ ਇਸ ਯੋਜਨਾ ਤਹਿਤ ਜੁਟਾਏ ਜਾਣ ਵਾਲੇ ਪੈਸੇ ਦੀ ਵਰਤੋਂ ਜੇਲ੍ਹ ਮੈਨੇਜਮੈਂਟ ਵਲੋਂ ਕੈਦੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਲੀ ਦੇ ਤਿਉਹਾਰ ’ਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਣ ਲਈ ਕੈਦੀ ਗੁਜੀਆਂ ਵੀ ਤਿਆਰ ਕਰ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਜੇਲ੍ਹ ਵਿਚ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਹਰਬਲ ਗੁਲਾਲ ਅਤੇ ਗੁਜੀਆਂ ਤਿਆਰ ਕੀਤੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ।
ਫਾਇਰਿੰਗ ਅਤੇ ਦਾਤਰ ਮਾਰ ਲੁਟੇਰਿਆਂ ਨੇ ਨੌਜਵਾਨਾਂ ਤੋਂ ਖੋਹਿਆ ਮੋਟਰਸਾਈਕਲ, ਮੌਕੇ ਤੋਂ ਹੋਏ ਫ਼ਰਾਰ
NEXT STORY