ਬਟਾਲਾ (ਸੈਂਡੀ) - ਬੀਤੀ ਰਾਤ ਪਿੰਡ ਨਸ਼ੀਰਪੁਰ ਵਿਖੇ ਕੁਝ ਵਿਅਕਤੀਆਂ ਵੱਲੋਂ ਘਰ ਤੇ ਹਮਲਾ ਕਰਕੇ ਪਤੀ-ਪਤਨੀ ਨੂੰ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਬਟਾਲਾ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਬੁੱਧ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਸ਼ੀਰਪੁਰ ਨੇ ਦੱਸਿਆ ਕਿ ਅਸੀ ਆਪਣੇ ਰਿਸ਼ਤੇਦਾਰਾਂ ਦੇ ਇੱਕ ਵਿਆਹ ਸਮਾਗਮ 'ਚ ਗਏ ਸੀ ਕਿ ਉੱਥੇ ਮੇਰੇ ਭਰਾ ਦੇ ਸਾਲਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਤਾਂ ਉਕਤ ਵਿਅਕਤੀ ਬੀਤੀ ਰਾਤ ਸਾਡੇ ਪਿੰਡ ਆਏ ਅਤੇ ਸਾਡੇ ਘਰ ਤੇ ਹਮਲਾ ਕਰਕੇ ਮੈਨੂੰ ਅਤੇ ਮੇਰੀ ਪਤਨੀ ਨੂੰ ਸੱਟਾਂ ਲੱਗਾ ਕੇ ਜਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਸਾਡੇ ਪਰਿਵਾਰਕ ਮੈਂਬਰਾਂ ਸਾਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ।
ਕਾਂਗਰਸੀ ਆਗੂ ਨੇ ਪਾੜੀ ਪੁਲਸ ਮੁਲਾਜ਼ਮ ਦੀ ਵਰਦੀ, ਮਾਮਲਾ ਦਰਜ
NEXT STORY