ਚੰਡੀਗੜ੍ਹ (ਰਾਜਿੰਦਰ) : ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਨ੍ਹਾਂ ਨੇ ਪਿਛਲੀ 19 ਮਾਰਚ ਨੂੰ ਸੈਕਟਰ-27 ਦੀ ਕੋਠੀ ’ਚ ਸਮਾਗਮ ’ਚ ਹਿੱਸਾ ਲਿਆ ਸੀ। ਜਿਸਦੇ ਚਲਦੇ ਹੀ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ ਅਤੇ ਵੱਖ-ਵੱਖ ਸੈਕਟਰਾਂ ’ਚ ਪ੍ਰਸ਼ਾਸਨ ਨੇ ਬੀਤੇ ਦਿਨੀਂ 86 ਲੋਕਾਂ ਨੂੰ ਕੁਆਰਿੰਟਾਈਨ ਕੀਤਾ ਹੈ। ਪ੍ਰਸ਼ਾਸਨ ਦੇ ਸਿਹਤ ਵਿਭਾਗ ਦੀ ਟੀਮ ਪੂਰਾ ਦਿਨ ਇਨ੍ਹਾਂ ਲੋਕਾਂ ਨੂੰ ਟਰੇਸ ਕਰਨ ’ਚ ਲੱਗੀ ਰਹੀ, ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਪਤਾ ਲਾਉਣ ’ਚ ਵਿਭਾਗ ਸਫਲ ਰਿਹਾ।
ਜ਼ਿਆਦਾਤਰ ਲੋਕ ਸੈਕਟਰ-27 ਦੇ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਅਨਿਲ ਕੁਮਾਰ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਸਮਾਗਮ ’ਚ ਹਿੱਸਾ ਲੈਣ ਵਾਲੇ ਅਤੇ ਹੋਰ ਸੰਪਰਕ ’ਚ ਆਏ ਸ਼ਹਿਰ ਦੇ ਕੁਲ 86 ਲੋਕਾਂ ਨੂੰ ਹੋਮ ਕੁਆਰਿੰਟਾਈਨ ਕੀਤਾ ਹੈ। ਟੀਮ ਇਨ੍ਹਾਂ ਲੋਕਾਂ ਨੂੰ ਟਰੇਸ ਕਰਨ ’ਚ ਲੱਗੀ ਰਹੀ। ਇਸ ਤੋਂ ਇਲਾਵਾ ਅੱਗੇ ਵੀ ਵਿਭਾਗ ਚੈ¤ਕ ਕਰ ਰਿਹਾ ਹੈ ਕਿ ਕਿਤੇ ਹੋਰ ਲੋਕ ਨਾ ਹੋਣ। ਸੈਕਟਰ-27, 18, 33 ਅਤੇ 36 ’ਚ ਜ਼ਿਆਦਾਤਰ ਲੋਕਾਂ ਨੂੰ ਹੋਮ ਕੁਆਰਿੰਟਾਈਨ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਹ ਸੈਕਟਰ -27 ’ਚ ਕੋਠੀ ਨੰਬਰ 73 ’ਚ ਸਨ। ਪ੍ਰਸ਼ਾਸਨ ਦੇ ਇਕ ਹੋਰ ਅਧਿਕਾਰੀ ਦਾ ਕਹਿਣਾ ਸੀ ਕਿ ਸਮਾਗਮ ’ਚ ਕਰੀਬ 150 ਲੋਕ ਸਨ ਅਤੇ ਉਨ੍ਹਾਂ ਨੂੰ ਅਜੇ ਤੱਕ ਜਿੰਨੇ ਲੋਕਾਂ ਦੀ ਸੂਚੀ ਮਿਲੀ ਹੈ, ਉਹ ਕਾਰਵਾਈ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਦੀ 2 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ ਅਤੇ ਪ੍ਰਸ਼ਾਸਨ ਦਾ ਅਮਲਾ ਅੱਜ ਸਵੇਰੇ ਉਸ ਇਲਾਕੇ ’ਚ ਪਹੁੰਚ ਗਿਆ ਸੀ। ਜਿਸਦੇ ਕਾਰਣ ਹੁਣ ਚੰਡੀਗੜ੍ਹ ’ਚ ਉਨ੍ਹਾਂ ਦੇ ਸੰਪਰਕ ’ਚ ਆਏ ਇਨ੍ਹਾਂ ਲੋਕਾਂ ਨੂੰ ਹੋਮ ਕੁਆਰਿੰਟਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ ►ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਵਿਰੋਧ, ਸੰਗਤ 'ਚ ਰੋਸ
ਇਕੋ ਘਰ ’ਚ 14 ਲੋਕਾਂ ਨੂੰ ਕੀਤਾ ਹੋਮ ਕੁਆਰਿੰਟਾਈਨ
ਇਥੇ ਇਕ ਪ੍ਰਮੁੱਖ ਘਰ ’ਚ 14 ਲੋਕਾਂ ਨੂੰ ਕੁਆਰਿੰਟਾਈਨ ਕੀਤਾ ਗਿਆ ਹੈ। ਹਾਲੇ ਤੱਕ ਚੰਡੀਗੜ੍ਹ ’ਚ 1256 ਲੋਕਾਂ ਨੂੰ ਹੋਮ ਕੁਆਰਿੰਟਾਈਨ ਸਾਵਧਾਨੀ ਦੇ ਤੌਰ ’ਤੇ ਕੀਤਾ ਗਿਆ ਹੈ। ਕਈ ਲੋਕ ਜਿਨ੍ਹਾਂ ਨੂੰ ਸਾਵਧਾਨੀ ਦੇ ਤੌਰ ’ਤੇ ਹੋਮ ਕੁਆਰਿੰਟਾਈਨ ਕੀਤਾ ਗਿਆ ਸੀ, ਉਨ੍ਹਾਂ ਦਾ 14 ਦਿਨਾਂ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਇਸ ਲਈ ਪ੍ਰਸ਼ਾਸਨ ਦੀਆਂ ਡਾਕਟਰ ਟੀਮਾਂ ਉਨ੍ਹਾਂ ਨੂੰ ਘਰ ਜਾ ਕੇ ਚੈ¤ਕ ਕਰ ਰਹੀਆਂ ਹਨ।
ਪੰਜਾਬ ‘ਚ ਕੁਲ 48 ਪਾਜ਼ੇਟਿਵ ਕੇਸ
ਦੱਸਣਯੋਗ ਹੈ ਕਿ ਪੰਜਾਬ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵ¤ਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ ‘ਚੋਂ ਕੁਲ 48 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ‘ਚੋਂ 5 ਲੋਕਾਂ ਦੀ ਮੌਤ ਹੋ ਚੁ¤ਕੀ ਹੈ। ਦ¤ਸ ਦਈਏ ਕਿ ਇਨ੍ਹਾਂ ‘ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐ¤ਸ. ਏ. ਐ¤ਸ. ਨਗਰ (ਮੋਹਾਲੀ) ਦੇ 10, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 4 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ।
ਪੰਜਾਬ ’ਚ ਵੱਧ ਰਿਹਾ ਕੋਰੋਨਾ ਦਾ ਕਹਿਰ, ਲੁਧਿਆਣਾ ਦਾ ਇਕ ਹੋਰ ਮਰੀਜ਼ ਪਾਜ਼ੇਟਿਵ
NEXT STORY