ਟਾਂਡਾ ਉੜਮੁੜ (ਪੰਡਿਤ, ਮੋਮੀ, ਸ਼ਰਮਾ)— ਬੀਤੀ ਰਾਤ ਚੋਰਾਂ ਨੇ ਪਿੰਡ ਟਾਹਲੀ ਵਿਖੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਸ਼ੀਤਲ ਸਿੰਘ ਪੁੱਤਰ ਹਰੀ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ, ਜਦੋਂ ਉਹ ਸ੍ਰੀ ਹਜ਼ੂਰ ਸਾਹਿਬ ਗਏ ਹੋਏ ਹਨ। ਪਿੰਡ ਦੀ ਸਰਪੰਚ ਅਮਰਜੀਤ ਕੌਰ ਅਤੇ ਸ਼ੀਤਲ ਸਿੰਘ ਦੇ ਭਤੀਜੇ ਲਖਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ ਅੱਜ ਚੋਰੀ ਬਾਰੇ ਪਤਾ ਲੱਗਣ 'ਤੇ ਟਾਂਡਾ ਪੁਲਸ ਅਤੇ ਸ਼ੀਤਲ ਸਿੰਘ ਨੂੰ ਸੂਚਨਾ ਦਿੱਤੀ।
ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਅਲਮਾਰੀਆਂ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਲੈ ਗਏ। ਸ਼ੀਤਲ ਸਿੰਘ ਨੂੰ ਫੋਨ ਰਾਹੀਂ ਦਿੱਤੀ ਜਾਣਕਾਰੀ ਤੋਂ ਬਾਅਦ ਫਿਲਹਾਲ ਸ਼ੀਤਲ ਸਿੰਘ ਨੇ ਘਰ 'ਚੋਂ 50 ਹਜ਼ਾਰ ਰੁਪਏ ਅਤੇ ਕੀਮਤੀ ਸਾਮਾਨ ਚੋਰੀ ਹੋਣ ਦੀ ਪੁਸ਼ਟੀ ਕੀਤੀ ਹੈ। ਚੋਰਾਂ ਵੱਲੋਂ ਕੀਤੇ ਨੁਕਸਾਨ ਦਾ ਸਹੀ ਜਾਇਜ਼ਾ ਸ਼ੀਤਲ ਸਿੰਘ ਦੇ ਪਰਿਵਾਰ ਦੇ ਵਾਪਸ ਪਰਤਣ 'ਤੇ ਹੀ ਲੱਗ ਸਕੇਗਾ।
ਜ਼ਿਕਰਯੋਗ ਹੈ ਕਿ ਘਰ 'ਚੋਂ ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਚੋਰਾਂ ਨੇ ਤਸੱਲੀ ਨਾਲ ਘਰ ਵਿਚ ਬੈਠ ਕੇ ਸ਼ਰਾਬ ਵੀ ਪੀਤੀ ਹੋਵੇ। ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਸਰਬਜੋਤ ਨੂੰ ਦਿੱਤੀ ਗਈ ਅੰਤਿਮ ਵਿਦਾਈ, ਚੀਕਾਂ ਮਾਰਦੀ ਬੋਲੀ ਮਾਂ, 'ਇਕ ਵਾਰ ਮੇਰੇ ਪੁੱਤ ਨੂੰ ਲੈ ਆਓ' (ਤਸਵੀਰਾਂ)
NEXT STORY