ਬਠਿੰਡਾ — ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੇ ਬਠਿੰਡਾ ਪਹੁੰਚਦੇ ਹੀ ਲੋਕਾਂ ਦਾ ਹਜ਼ੂਮ ਉਮੜ ਪਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੋਕਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਪੁਲਸ ਨੂੰ ਜਾਂਚ 'ਚ ਪਰੇਸ਼ਾਨੀ ਹੋ ਰਹੀ ਹੈ।
ਪੰਚਕੂਲਾ ਹਿੰਸਾ ਦੀ ਮੋਸਟਵਾਂਟਡ ਹਨੀਪ੍ਰੀਤ ਬਠਿੰਡਾ 'ਚ ਰਾਮ ਰਹੀਮ ਦੇ ਭਰੋਸਾਮੰਦ ਡਰਾਈਵਰ ਇਕਬਾਲ ਦੀ ਪਤਨੀ ਸੁਖਦੀਪ ਕੌਰ ਦੇ ਘਰ 'ਚ ਲੁਕੀ ਹੋਈ ਸੀ। ਘਰ 'ਚ ਹਨੀਪ੍ਰੀਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਉਥੇ ਪੂਰਾ ਇੰਤਾਜ਼ਮ ਕੀਤਾ ਗਿਆ ਸੀ। ਇਹ ਹੀ ਨਹੀਂ, ਦਰਵਾਜ਼ੇ 'ਤੇ ਵੀ ਕਾਲੇ ਸ਼ੀਸ਼ੇ ਲਗਾਏ ਗਏ, ਤਾਂ ਜੋ ਬਾਹਰੋਂ ਕੋਈ ਵਿਅਕਤੀ ਅੰਦਰ ਨਾ ਦੇਖ ਸਕੇ।

ਸੁਖਦੀਪ ਕੌਰ ਡੇਰਾ ਪ੍ਰੇਮੀ ਨਾਜਰ ਸਿੰਘ ਦੀ ਨੂੰਹ ਹੈ। ਹਨੀਪ੍ਰੀਤ ਨੇ ਸੁਖਦੀਪ ਕੌਰ ਦੇ ਨਾਲ ਬਠਿੰਡਾ 'ਚ ਰਹਿਣ ਦੀ ਗੱੱਲ ਪੰਚਕੂਲਾ ਪੁਲਸ ਨੂੰ ਦੱਸੀ ਹੈ। ਹਾਲਾਕਿ ਪਿੰਡ ਦੇ ਲੋਕਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਹਨੀਪ੍ਰੀਤ ਇਥੇ ਰਹਿ ਰਹੀ ਹੋਵੇਗੀ।
ਸੁਖਦੀਪ ਕੌਰ ਦੇ ਪਤੀ ਇਕਬਾਲ ਦੇ ਦਾਦਾ ਨਾਜਰ ਸਿੰਘ ਸਾਬਕਾ ਡੇਰਾ ਮੁੱਖੀ ਸ਼ਾਹ ਸਤਨਾਮ ਦੇ ਭਰੋਸੇਮੰਦ ਲੋਕਾਂ 'ਚੋਂ ਇਕ ਸਨ। ਇਹ ਪੂਰਾ ਪਰਿਵਾਰ ਪਿਛਲੇ ਕਰੀਬ 35 ਸਾਲ ਤੋਂ ਡੇਰੇ ਨਾਲ ਜੁੜਿਆ ਹੈ। ਇਸ ਲਈ ਪੂਰਾ ਪਰਿਵਾਰ ਹੀ ਕੱਟਰ ਪ੍ਰੇਮੀ ਬਣ ਗਿਆ। ਨਾਜਰ ਸਿੰਘ ਦੇ ਪਿਤਾ ਭਾਗ ਸਿੰਘ ਸੀਵਿਆ ਪਿੰਡ ਦੇ ਸਾਬਕਾ ਸਰਪੰਚ ਸਨ।

ਹਨੀਪ੍ਰੀਤ ਨਾਜਰ ਸਿੰਘ ਦੇ ਘਰ ਰੁਕੀ ਸੀ ਜਾਂ ਨਹੀਂ ਇਸ ਬਾਰੇ ਕੋਈ ਪਿੰਡ ਦਾ ਵਿਅਕਤੀ ਬੋਲਣ ਲਈ ਤਿਆਰ ਨਹੀਂ ਹੈ। ਪਿੰਡ ਦੇ ਸਰੰਪਚ ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਹੈ ਕਿ ਪਰਿਵਾਰ ਡੇਰਾ ਪ੍ਰੇਮੀ ਹੈ ਪਰ ਉਨ੍ਹਾਂ ਦੇ ਘਰ ਕੌਣ ਰਿਹਾ ਇਸ ਬਾਰੇ ਉਹ ਨਹੀਂ ਜਾਣਦੇ।
ਰੰਜਿਸ਼ ਕਾਰਨ ਦੁਕਾਨ 'ਚ ਦਾਖਲ ਹੋ ਕੇ ਕੀਤੀ ਭੰਨ-ਤੋੜ, ਹੋਇਆ ਭਾਰੀ ਨੁਕਸਾਨ
NEXT STORY