ਹਰਿਆਣਾ (ਆਨੰਦ, ਰੱਤੀ)- ਦਾਜ ਦੀ ਖਾਤਿਰ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਪਿੰਡ ਕੂੰਟਾਂ ਦੇ ਚਰਨਜੀਤ ਸਿੰਘ ਪੁੱਤਰ ਮਹਿੰਗਾ ਰਾਮ ਨੇ ਥਾਣਾ ਹਰਿਆਣਾ ਵਿੱਚ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸ ਦੀ ਲੜਕੀ ਹਰਪ੍ਰੀਤ ਕੌਰ ਨੇ 17 ਜਨਵਰੀ 2023 ਨੂੰ ਆਪਣੀ ਮਰਜ਼ੀ ਨਾਲ ਪ੍ਰਭਜੋਤ ਸ਼ਰਮਾ ਪੁੱਤਰ ਪ੍ਰਿੰਸ ਕੁਮਾਰ ਨਿਵਾਸੀ ਗੋਰਾਇਆ ਨਾਲ ਵਿਆਹ ਕੀਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਸ ਦੀ ਲੜਕੀ ਨੂੰ ਪ੍ਰਭਜੋਤ ਸ਼ਰਮਾ ਅਤੇ ਸੱਸ ਨਿੱਤੂ ਬਾਲਾ ਦਾਜ ਲਈ ਅਕਸਰ ਤਾਣੇ ਮਾਰਦੇ ਅਤੇ ਕੁੱਟਮਾਰ ਕਰਦੇ ਸਨ।
ਇਹ ਵੀ ਪੜ੍ਹੋ: Punjab: ਹੜ੍ਹਾਂ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਦੋ ਭਰਾ, ਬਚਾਉਣ ਲਈ ਬਣਾਈਆਂ 70 ਕਿਸ਼ਤੀਆਂ
ਲੰਬੇ ਸਮੇਂ ਤੋਂ ਚੱਲ ਰਹੀ ਤੰਗ-ਪ੍ਰੇਸ਼ਾਨੀ ਕਾਰਨ 6 ਸਤੰਬਰ 2025 ਨੂੰ ਹਰਪ੍ਰੀਤ ਕੌਰ ਨੇ ਆਪਣੇ ਕਮਰੇ ਵਿੱਚ ਚੁੰਨੀ ਨਾਲ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਸਬੰਧੀ ਪ੍ਰਭਜੋਤ ਸ਼ਰਮਾ ਪੁੱਤਰ ਪ੍ਰਿੰਸ ਕੁਮਾਰ ਅਤੇ ਨਿਤੂ ਬਾਲਾ ਪਤਨੀ ਪ੍ਰਿੰਸ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ 6 ਨਵੰਬਰ ਤੱਕ ਲੱਗ ਗਈਆਂ ਵੱਡੀਆਂ ਪਾਬੰਦੀਆਂ, ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੈਂਕ ਨਾਲ 10 ਕਰੋੜ ਰੁਪਏ ਦੀ ਠੱਗੀ! ਜਾਅਲੀ ਕਾਗਜ਼ ਦਿਖਾ ਕੇ ਲੈ ਲਿਆ Loan
NEXT STORY