ਹੁਸ਼ਿਆਰਪੁਰ (ਜਸਵੀਰ)-ਦੋਆਬਾ ਸਪੋਰਟਿੰਗ ਕਲੱਬ ਖੇਡ਼ਾ (ਮਾਹਿਲਪੁਰ) ਦੀ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਇਕਬਾਲ ਸਿੰਘ ਖੇਡ਼ਾ ਦੀ ਪ੍ਰਧਾਨਗੀ ਹੇਠ ਕਰਤਾਰ ਸਿੰਘ ਬੈਂਸ ਸਟੇਡੀਅਮ ਖੇਡ਼ਾ ਵਿਖੇ ਹੋਈ। ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਇਕਬਾਲ ਸਿੰਘ ਖੇਡ਼ਾ ਨੇ ਮੀਟਿੰਗ ਦੌਰਾਨ 10ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਹੋਇਆ ਕਿ ਇਸ ਵਾਰ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ 19 ਫਰਵਰੀ ਤੋਂ 1 ਮਾਰਚ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਕਲੱਬ ਅਤੇ ਕਾਲਜ ਵਰਗ ਦੇ ਨਾਲ-ਨਾਲ ਪਿੰਡ ਪੱਧਰੀ ਓਪਨ ਫੁੱਟਬਾਲ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ 9 ਫਰਵਰੀ ਤੋਂ ਪਿੰਡ ਵਰਗ ਦੇ ਮੁਕਾਬਲੇ ਅਤੇ 22 ਫਰਵਰੀ ਤੋਂ 27 ਫਰਵਰੀ ਤੱਕ ਕਾਲਜ ਵਰਗ ਦੇ ਮੁਕਾਬਲੇ ਅਤੇ 24 ਫਰਵਰੀ ਤੋਂ 1 ਮਾਰਚ ਤੱਕ ਕਲੱਬ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਚੋਟੀ ਦੇ ਕਾਲਜਾਂ ਅਤੇ ਕਲੱਬਾਂ ਦੀਆਂ ਟੀਮਾਂ ਭਾਗ ਲੈਣਗੀਆਂ। ਮੀਟਿੰਗ ਵਿਚ ਟੂਰਨਾਮੈਂਟ ਨੂੰ ਵਧੀਆ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਖੇਡ਼ਾ, ਮਾ. ਸੁਖਇੰਦਰ ਸਿੰਘ ਰਿੱਕੀ, ਰਵਿੰਦਰਪਾਲ ਸਿੰਘ ਰਾਏ, ਹਰਪ੍ਰੀਤ ਸਿੰਘ ਬੈਂਸ, ਸਰਵਿੰਦਰ ਸਿੰਘ ਠੀਂਡਾ, ਸੁਖਵਿੰਦਰ ਸਿੰਘ ਗਿੱਲ ਭਗਤੂਪੁਰ, ਸਾਬਕਾ ਸਰਪੰਚ ਜਸਪਾਲ ਸਿੰਘ ਪਾਲਦੀ, ਪਰਮਜੀਤ ਸਿੰਘ ਪੰਜੌਡ਼, ਮਲਕੀਤ ਸਿੰਘ ਠੰਡਲ, ਗੁਰਮਿੰਦਰ ਕੁਮਾਰ ਬਾਲੀ, ਸੰਦੀਪ ਸ਼ਰਮਾ, ਸਰਪੰਚ ਬਲਵਿੰਦਰ ਸਿੰਘ, ਮੈਂਬਰ ਪੰਚਾਇਤ ਬਲਜਿੰਦਰ ਸਿੰਘ, ਮੈਂਬਰ ਪੰਚਾਇਤ ਨਰਿੰਦਰ ਸਿੰਘ, ਬਾਬਾ ਸੁਰਜੀਤ ਸਿੰਘ ਖੇਡ਼ਾ, ਓਂਕਾਰ ਸਿੰਘ, ਵਿਨੋਦ ਸਿੰਘ ਸੰਘਾ, ਅਵਤਾਰ ਸਿੰਘ ਈਸਪੁਰ, ਸਿੰਗਾਰਾ ਸਿੰਘ ਨੰਗਲ ਕਲਾਂ, ਅਵਤਾਰ ਸਿੰਘ ਈਸਪੁਰ, ਸਟੇਟ ਐਵਾਰਡੀ ਮਾ. ਜਗਦੀਸ਼ ਸਿੰਘ, ਮਨਦੀਪ ਸਿੰਘ ਸੰਘਾ, ਸਾਬਕਾ ਫੁੱਟਬਾਲਰ ਸੱਤਪਾਲ ਸਿੰਘ ਹੱਲੂਵਾਲ, ਪਰਮਿੰਦਰ ਸਿੰਘ ਆਦਿ ਸਮੂਹ ਕਲੱਬ ਮੈਂਬਰ ਹਾਜ਼ਰ ਸਨ।
ਡੇਰਾ ਬੈਕੁੰਠ ਧਾਮ ਭੁੱਲੇਵਾਲ ਗੁੱਜਰਾਂ ਵਿਖੇ ਰੁਸਤਮੇ ਹਿੰਦ ਕੁਸ਼ਤੀ ਮੁਕਾਬਲੇ ਕੱਲ ਤੋਂ
NEXT STORY