ਹੁਸ਼ਿਆਰਪੁਰ (ਮੁੱਗੋਵਾਲ, ਜ.ਬ.)-ਬਾਬਾ ਜੀ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਪਿੰਡ ਭੁੱਲੇਵਾਲ ਗੁੱਜਰਾਂ ਵਿਖੇ ਸਾਲਾਨਾ ਲਗਾਤਾਰ 4 ਦਿਨ ਚੱਲਣ ਵਾਲਾ ਸਮਾਗਮ 31 ਜਨਵਰੀ ਤੋਂ 3 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਬਾਲ ਕਿਸ਼ਨ ਆਨੰਦ ਨੇ ਦੱਸਿਆ ਕਿ 31 ਜਨਵਰੀ ਅਤੇ 1 ਫਰਵਰੀ ਨੂੰ ਲਡ਼ਕੀਆਂ ਅਤੇ ਲਡ਼ਕਿਆਂ ਦੇ ਰੁਸਤਮੇ ਹਿੰਦ ਕੁਸ਼ਤੀ ਮੁਕਾਬਲੇ ਹੋਣਗੇ, ਜਿਨ੍ਹਾਂ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ। 2 ਫਰਵਰੀ ਨੂੰ ਕਰਵਾਏ ਜਾ ਰਹੇ ਸਮਾਗਮ ਦੌਰਾਨ ਗਾਇਕ ਮਕਬੂਲ, ਦੇਵ ਹਰਿਆਣਵੀ, ਮਨਵੀਤ ਮੇਵੀ, ਸਰਬਜੀਤ ਫੁੱਲ, ਪ੍ਰਤਾਪ ਰਾਣਾ, ਗੁਰਪ੍ਰੀਤ ਮਾਹਿਲਪੁਰੀ, ਭੋਟੂ ਸ਼ਾਹ ਧਾਰਮਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। 3 ਫਰਵਰੀ ਨੂੰ ਮਹਾਨ ਸੰਤ ਸਮਾਗਮ ਹੋਵੇਗਾ, ਜਿਸ ਵਿਚ ਸੰਤ ਬੀਬੀ ਮੀਨਾ ਦੇਵੀ ਜੇਜੋਂ, ਸੰਤ ਅਸ਼ੋਕ ਜੀ ਜਲੰਧਰ, ਸੰਤ ਸਤਨਾਮ ਦਾਸ ਮਹਿਦੂਦ, ਸੰਤ ਸਤਨਾਮ ਦਾਸ ਖੰਨੀ, ਸੰਤ ਸੀਤਲ ਦਾਸ ਕਾਲੇਵਾਲ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਹਰੀ ਓਮ ਮਾਹਿਲਪੁਰ, ਸੰਤ ਰਮੇਸ਼ ਦਾਸ ਸ਼ੇਰਪੁਰ, ਸੰਤ ਕਸ਼ਮੀਰਾ ਸਿੰਘ ਕੋਟ, ਸੰਤ ਭੋਲਾ ਦਾਸ, ਸੰਤ ਬਲਵੀਰ ਸਿੰਘ ਜਿਆਣ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਪ੍ਰੀਤਮ ਸਿੰਘ ਬਾਡ਼ੀਆਂ, ਸੰਤ ਮੱਖਣ ਸਿੰਘ ਟੂਟੋਮਜਾਰਾ, ਬਾਬਾ ਦਵਿੰਦਰ ਘਈ ਯੂ.ਕੇ., ਸਾਈਂ ਭੋਲਾ ਜੀ ਖਮਾਚੋਂ, ਸੰਤ ਰਣਜੀਤ ਸਿੰਘ ਹੁਸ਼ਿਆਰਪੁਰ, ਸੰਤ ਸੰਤੋਖ ਸਿੰਘ ਪਾਲਦੀ, ਸੰਤ ਹਰਕ੍ਰਿਸ਼ਨ ਸਿੰਘ ਠੱਕਰਵਾਲ, ਸੰਤ ਬਲਵੀਰ ਸਿੰਘ ਖੇਡ਼ਾ, ਸੰਤ ਬਲਵੀਰ ਸਿੰਘ ਸ਼ਾਸਤਰੀ, ਸੰਤ ਸਰਵਣ ਦਾਸ ਬੋਹਣ ਸਮੇਤ ਇਲਾਕੇ ਦੇ ਸੰਤ-ਮਹਾਪੁਰਸ਼ ਸ਼ਿਰਕਤ ਕਰਨਗੇ। 2 ਅਤੇ 3 ਫਰਵਰੀ ਨੂੰ ਡੇਰੇ ਵਿਚ ਜੇ. ਡੀ. ਹਸਪਤਾਲ ਮਾਹਿਲਪੁਰ ਦੇ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਾਇਆ ਜਾਵੇਗਾ, ਜਿਸ ਵਿਚ ਲੋਡ਼ਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਨ੍ਹਾਂ ਦਿਨਾਂ ਦੌਰਾਨ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਮਦਨ ਲਾਲ ਬੰਗਾ, ਗੁਰਪ੍ਰੀਤ, ਗਾਇਕ ਫਿਰੋਜ਼ ਖਾਨ, ਸੰਦੀਪ ਰਾਏ, ਹਰਬੰਸ ਕੌਰ, ਮਹਿੰਦਰ ਕੌਰ, ਸਤਵਿੰਦਰ ਕੌਰ, ਕੂਡ਼ਾ ਰਾਮ, ਅਜੈ ਭਾਰਜਵਾਜ ਆਦਿ ਵੀ ਹਾਜ਼ਰ ਸਨ।
ਪੈਲੇਸ ਮਾਲਕ ਦੇ ਘਰ ਪਹੁੰਚੀ ਬਰਾਤ, ਚਾੜ੍ਹਿਆ ਕੁਟਾਪਾ (ਵੀਡੀਓ)
NEXT STORY