ਹੁਸ਼ਿਆਰਪੁਰ (ਘੁੰਮਣ)-ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮੰਦਰ ਅਸਲਾਮਾਬਾਦ ਤੋਂ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲਡ਼ੀ ਤਹਿਤ ਕੱਢੀ ਗਈ ਪ੍ਰਭਾਤ ਫੇਰੀ ਨੇ ਪੂਰੇ ਮੁਹੱਲੇ ਦੀ ਪਰਿਕਰਮਾ ਕੀਤੀ। ਇਸ ਦੌਰਾਨ ਪ੍ਰਭਾਤ ਫੇਰੀ ਦਾ ਜੋਗਿੰਦਰ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਕੀਤਾ ਗਿਆ ਅਤੇ ਸੰਗਤਾਂ ’ਚ ਚਾਹ-ਪਕੌਡ਼ਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਸਵਿੰਦਰ ਕੌਰ, ਦਲਵੀਰ ਸਿੰਘ, ਮੰਜੂ, ਰਜਨੀ, ਕਮਲਜੀਤ ਕੌਰ, ਮੁਖੀ ਰਾਮ ਪ੍ਰਧਾਨ, ਨਿਰਮਲ ਸਿੰਘ ਸਕੱਤਰ, ਪਵਨ ਕੁਮਾਰ ਪ੍ਰੈੱਸ ਸਕੱਤਰ, ਹਰੀ ਰਾਮ ਖਜ਼ਾਨਚੀ, ਜਗਜੀਵਨ ਸਿੰਘ ਉਪ ਪ੍ਰਧਾਨ ਆਦਿ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
ਸਰਕਾਰੀ ਹਸਪਤਾਲਾਂ ਤੇ ਸਕੂਲਾਂ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੇ ਯਤਨ ਸਫਲ ਨਹੀਂ ਹੋਣ ਦਿਆਂਗੇ : ਜਸਵੀਰ ਪਾਲ
NEXT STORY