ਹੁਸ਼ਿਆਰਪੁਰ (ਮੁੱਗੋਵਾਲ)-ਮਹਾਂਸਤੀ ਦਾਦੀ ਰਾਣੀ ਪ੍ਰਬੰਧਕ ਕਮੇਟੀ ਪਿੰਡ ਮੁੱਗੋਵਾਲ ਵੱਲੋਂ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ 7 ਫਰਵਰੀ ਨੂੰ ਮੰਦਰ ਵਿਖੇ ਬਾਬਾ ਨਾਗਾਂ ਜੀ ਦੀ ਯਾਦ ਵਿਚ ਧਾਰਮਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਸੰਘਾ ਨੇ ਦੱਸਿਆ ਕਿ 6 ਫਰਵਰੀ ਨੂੰ ਮੰਦਰ ਵਿਚ ਸ੍ਰੀ ਰਾਮਾਇਣ ਜੀ ਦਾ ਪਾਠ ਆਰੰਭ ਕੀਤਾ ਜਾਵੇਗਾ, 7 ਫਰਵਰੀ ਨੂੰ ਪਾਠ ਦੇ ਭੋਗ ਤੋਂ ਬਾਅਦ ਭਜਨ ਕੀਰਤਨ ਹੋਵੇਗਾ, ਜਿਸ ਵਿਚ ਬਾਬਾ ਨਾਗਾਂ ਜੀ ਦੀ ਪਰਉਪਕਾਰੀ ਜ਼ਿੰਦਗੀ ’ਤੇ ਚਾਨਣਾ ਪਾਇਆ ਜਾਵੇਗਾ ਅਤੇ ਮਾਤਾ ਜੀ ਦੀ ਮਹਿਮਾ ਦਾ ਗੁਣ–ਗਾਇਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਹਾਂਸਤੀ ਦਾਦੀ ਰਾਣੀ ਜੀ ਦਾ ਇਹ ਪਵਿੱਤਰ ਅਸਥਾਨ ਸੰਗਤਾਂ ਲਈ ਆਸਥਾ ਦਾ ਪ੍ਰਤੀਕ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਇਸ ਜਗ੍ਹਾ ’ਤੇ ਨਤਮਸਤਕ ਹੁੰਦੇ ਹਨ। ਜੂਨ ਮਹੀਨੇ ਵਿਚ ਇਸ ਅਸਥਾਨ ’ਤੇ ਸਾਲਾਨਾ ਧਾਰਮਕ ਤੇ ਸੱਭਿਆਚਾਰਕ ਮੇਲਾ ਲੱਗਦਾ ਹੈ, ਜੋ ਕਿ ਇਸ ਇਲਾਕੇ ਦਾ ਮਸ਼ਹੂਰ ਮੇਲਾ ਹੈ। ਇਸ ਮੌਕੇ ਨੰਬਰਦਾਰ ਮਹਿੰਦਰ ਸਿੰਘ, ਸਰਬਜੀਤ ਸਿੰਘ ਸੰਘਾ, ਜਗਤਾਰ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ ਪੰਚ, ਰਘੁਵੀਰ ਸਿੰਘ ਪੰਚ, ਨਰਿੰਦਰ ਸਿੰਘ, ਮਹਿੰਦਰ ਸਿੰਘ, ਸਰਬਜੀਤ ਸਿੰਘ ਸੱਬਾ, ਸੁਰਿੰਦਰ ਸਿੰਘ ਸ਼ੈਕੀ, ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।
ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾਡ਼ੇ ਸਬੰਧੀ ਕਰਵਾਇਆ ਧਾਰਮਕ ਸਮਾਗਮ
NEXT STORY