ਹੁਸ਼ਿਆਰਪੁਰ (ਮੋਮੀ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀਚੰਦ ਜੀ ਟਾਂਡਾ ਮਿਆਣੀ ਰੋਡ ਨਜ਼ਦੀਕ ਪਿੰਡ ਗਿੱਲ-ਕੋਟਲੀ ਵਿਖੇ ਡੇਰਾ ਬਾਬਾ ਨਾਨਕ ਦੇ ਸਾਲਾਨਾ ਜੋਡ਼ ਮੇਲੇ ਸਬੰਧੀ ਹੋਣ ਵਾਲੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਪ੍ਰਧਾਨ ਨਾਜ਼ਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਸੰਤਾਨ ਤੇ ਅੰਸ ਵੰਸ ਤੋਂ ਬਾਬਾ ਸੁਖਦੇਵ ਸਿੰਘ ਜੀ ਬੇਦੀ ਮੁੱਖ ਸੇਵਾਦਾਰ ਗੁਰੂ ਨਾਨਕ ਦਰਬਾਰ ਜੀ ਦੀ ਸਰਪ੍ਰਸਤੀ ਹੇਠ ਹੋ ਰਹੇ ਸਾਲਾਨਾ ਸਮਾਗਮ ਦੀ ਆਰੰਭਤਾ 17 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੀ ਆਰੰਭਤਾ ਦੌਰਾਨ ਹੋਵੇਗੀ। ਜਿਸ ਦੌਰਾਨ 19 ਫਰਵਰੀ ਨੂੰ ਪਹਿਲੀ ਲਡ਼ੀ ਦੇ ਭੋਗ ਉਪਰੰਤ ਪੂਰਨਮਾਸ਼ੀ ਦਾ ਪਵਿੱਤਰ ਦਿਹਾਡ਼ਾ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਜੋਡ਼ ਮੇਲੇ ਸਬੰਧੀ 2 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲਡ਼ੀ ਦੀ ਸੰਪੂਰਨਤਾ ਕੀਤੀ ਜਾਵੇਗੀ। ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਸਾਲਾਨਾ ਪੈਦਲ ਸੰਗ ’ਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਲੰਗਰ, ਰਿਹਾਇਸ਼ ਤੇ ਸਿਹਤ ਸਹੂਲਤਾਂ ਨੂੰ ਧਿਆਨ ’ਚ ਰੱਖਦਿਆਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਡੇਰਾ ਬਾਬਾ ਨਾਨਕ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਬਾਬਾ ਬੇਦੀ ਨੇ ਦੱਸਿਆ ਕਿ ਸੰਗਤ ਦੇ ਵਿਸ਼ਰਾਮ ਲਈ ਵਿਸ਼ਾਲ ਹਾਲ ਵੀ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੰਗਤ ਲਈ ਹਰ ਸੇਵਾ ਸਹੂਲਤ ਦਾ ਧਿਆਨ ਰੱਖਦਿਆਂ ਵਿਸ਼ੇਸ਼ ਸੇਵਾਦਾਰਾਂ ਦੀ ਟੀਮ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਸਾਲਾਨਾ ਪ੍ਰਕਾਸ਼ ਦਿਹਾਡ਼ੇ ’ਤੇ ਸ਼ੁੱਭ ਕਮਾਨਾਵਾਂ ਦਿੰਦਿਆਂ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸਾਲਾਨਾ ਜੋਡ਼ ਮੇਲੇ ’ਚ ਭਾਗ ਲੈ ਕੇ ਆਪਣਾ ਜੀਵਨ ਸਫ਼ਲਾ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਗਿਆਨੀ ਤਰਸੇਮ ਸਿੰਘ, ਹੈੱਡ ਗ੍ਰੰਥੀ ਮੰਗਲ ਸਿੰਘ, ਲਖਵੀਰ ਸਿੰਘ ਗਿੱਲ, ਯੁੱਧਵੀਰ ਸਿੰਘ, ਡਾ. ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਵੀਡੀਓ 'ਚ ਦੇਖੋ ਕਿਵੇਂ ਪਰਿਵਾਰ ਨੇ ਪ੍ਰੇਮੀ ਜੋੜੇ ਦਾ ਚਾੜ੍ਹਿਆ ਕੁਟਾਪਾ
NEXT STORY