ਹੁਸ਼ਿਆਰਪੁਰ (ਜਸਵੀਰ)-ਸਪੋਰਟਸ ਕਲੱਬ ਭੂੰਨੋਂ ਵੱਲੋਂ ਪ੍ਰਧਾਨ ਬਲਵੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 19ਵਾਂ ਵੈਦ ਨਿਰੰਜਣ ਦਾਸ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਖੇਡੇ ਗਏ ਮੈਚਾਂ ਮੌਕੇ ਪ੍ਰਵਾਸੀ ਭਾਰਤੀ ਸਤਨਾਮ ਸਿੰਘ ਸਹੋਤਾ, ਨਾਜਰ ਸਿੰਘ ਸਹੋਤਾ, ਰੌਣਕ ਸਿੰਘ ਸਹੋਤਾ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਮਰਜੀਤ ਸਿੰਘ ਸਹੋਤਾ, ਧਰਮਜੀਤ ਸਿੰਘ ਸਹੋਤਾ, ਦਰਸ਼ਨ ਸਿੰਘ, ਬਲਵੀਰ ਸਿੰਘ ਸਹੋਤਾ, ਰਵਿੰਦਰ ਸਿੰਘ ਨੋਨਾ, ਨੰਬਰਦਾਰ ਕਰਨੈਲ ਸਿੰਘ, ਮੁਖਤਿਆਰ ਸਿੰਘ, ਦਵਿੰਦਰਜੀਤ ਸਿੰਘ, ਸੁਖਦੀਪ ਸਿੰਘ, ਹਰਦੀਪ ਸਿੰਘ, ਬਲਕਾਰ ਸਿੰਘ, ਸਤਵਿੰਦਰਜੀਤ ਸਿੰਘ, ਗਿਆਨੀ ਓਂਕਾਰ ਸਿੰਘ ਸਹੋਤਾ, ਜੋਰਾਵਰ ਸਿੰਘ ਰਾਜਾ, ਗੁਰਦੀਪ ਸਿੰਘ, ਹਰਦੀਪ ਸਿੰਘ, ਸੂਬੇਦਾਰ ਕਿਸ਼ਨ ਸਿੰਘ, ਸਰਪੰਚ ਪਰਮਜੀਤ ਸਿੰਘ ਭੂੰਨੋਂ, ਗੁਰਵਿੰਦਰ ਸਿੰਘ ਬੈਂਸ, ਰੁਪਿੰਦਰ ਸਿੰਘ ਬੈਂਸ, ਕੁਲਵੀਰ ਸਿੰਘ ਸਹੋਤਾ, ਕੁਲਦੀਪ ਸਿੰਘ ਗਿੱਲ, ਭਜਨ ਸਿੰਘ ਦਦਰਾਲ, ਕੈਪ. ਰੇਸ਼ਮ ਚੰਦ ਆਦਿ ਸਮੇਤ ਭਾਰੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ। ਖੇਡੇ ਗਏ ਮੈਚਾਂ ਦੇ ਨਤੀਜੇ ਉਦਘਾਟਨੀ ਮੈਚ ’ਚ ਪਿੰਡ ਬੀਹਡ਼ਾਂ ਨੇ ਮਾਹਿਲਪੁਰ ਦੀ ਟੀਮ ਨੂੰ 2-0 ਨਾਲ, ਸੈਦਪੁਰ ਨੇ ਭੁੱਲੇਵਾਲ ਰਾਠਾਂ ਨੂੰ 2-0 ਦੇ ਫਰਕ ਨਾਲ ਹਰਾ ਕੇ ਅਗਲੇ ਗੇਡ਼ ਵਿਚ ਪ੍ਰਵੇਸ਼ ਕੀਤਾ।
3 ਦਿਨ ਦੀ ਕਲਮਛੋਡ਼ ਹਡ਼ਤਾਲ ’ਤੇ ਮਨਿਸਟੀਰੀਅਲ ਕਾਮੇ
NEXT STORY