ਰੋਮ (ਦਲਵੀਰ ਸਿੰਘ ਕੈਂਥ)- ਪੰਜਾਬੀ ਓਵਰਸ਼ੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਵੱਲੋਂ ਕਰਵਾਏ 21ਵੇਂ ਖੇਡ ਤੇ ਸਭਿਆਚਾਰਕ ਮੇਲੇ ਦੌਰਾਨ, ਜਿੱਥੇ ਪੰਜਾਬੀ ਭਾਈਚਾਰੇ ਦੀਆਂ ਰੌਣਕਾਂ ਬਾਕਮਾਲ ਸਨ ਉੱਥੇ ਹੀ ਇਸ ਖੇਡ ਮੇਲੇ ਵਿੱਚ 4 ਫੁੱਟਬਾਲ ਦੇ ਕਲੱਬਾਂ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ। ਜਿਹਨਾਂ ਵਿੱਚ ਦੋ ਫੁੱਟਬਾਲ ਟੀਮਾਂ ਹਾਲੈਂਡ ਤੋਂ, ਇੱਕ ਫਰਾਂਸ ਤੋਂ ਤੇ ਇੱਕ ਬੈਲਜੀਅਮ ਤੋਂ ਸੀ, ਜਿਹਨਾਂ ਵਿਚਕਾਰ ਫੁੱਟਬਾਲ ਦੇ ਫ਼ਸਵੇਂ ਮੈਂਚ ਕਰਵਾਏ ਗਏ। ਇਹਨਾਂ ਫੁੱਟਬਾਲ ਦੇ ਮੈਂਚਾਂ ਵਿੱਚ ਇਸ ਵਾਰ ਵੀ ਪਹਿਲੇ ਇਨਾਮ ਦੀ ਜੇਤੂ ਫੁੱਟਬਾਲ ਕਲੱਬ ਫਰਾਂਸ ਦੀ ਟੀਮ ਰਹੀ ਜਦੋਂ ਕਿ ਦੂਜੇ ਇਨਾਮ ਦੀ ਜੇਤੂ ਫੁੱਟਬਾਲ ਕਲੱਬ ਐਮਸਟਰਡਮ (ਹਾਲੈਂਡ) ਤੇ ਤੀਜੇ ਨੰਬਰ 'ਤੇ ਬੈਲਜੀਅਮ ਟੀਮ ਰਹੀ। ਇਸ ਮੌਕੇ ਬੱਚਿਆਂ ਦਾ ਫੁੱਟਬਾਲ ਮੈਚ ਤੇ ਬੀਬੀਆਂ ਦੇ ਰੱਸਾਕੱਸੀ ਮੁਕਾਬਲੇ ਵੀ ਕਰਵਾਏ ਗਏ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਕਾਰੋਬਾਰੀਆਂ 'ਚ ਫੈਲੀ ਦਹਿਸ਼ਤ, ਜਬਰੀ ਵਸੂਲੀ ਦੀਆਂ ਕਾਲਾਂ ਕਰ ਰਹੀਆਂ ਪ੍ਰੇਸ਼ਾਨ
ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਾ ਆ ਰਿਹਾ ਯੂਰਪ ਦਾ ਨਾਮੀ ਪੰਜਾਬੀ ਓਵਰਸ਼ੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਦਾ ਇਹ 21ਵਾਂ ਫੁੱਟਬਾਲ ਟੂਰਨਾਮੈਂਟ ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਸਲੋਟਰਵਿਗ (ਐਮਸਟਰਡਮ) ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮ-ਧਾਮ ਨਾਲ ਨਿੱਬੜਦਿਆਂ ਪੰਜਾਬੀ ਭਾਈਚਾਰੇ ਦੇ ਦਿਲਾਂ ਉਪੱਰ ਡੂੰਘੀ ਛਾਪ ਨਾਲ ਸਮਾਪਤ ਹੋਇਆ। ਇਸ ਮੌਕੇ ਪੰਜਾਬੀ ਸੱਭਿਆਚਾਰਕ ਮੇਲੇ ਵਿੱਚ ਸੱਭਿਆਚਾਰਕ ਗੀਤਾਂ ਦੀ ਆਪਣੀ ਬੁਲੰਦ ਤੇ ਮਾਧੁਰ ਆਵਾਜ਼ ਵਿੱਚ ਭਰਵੀਂ ਹਾਜ਼ਰੀ ਪ੍ਰਸਿੱਧ ਦੋਗਾਣਾ ਜੋੜੀ ਨੰਬਰ ਲੱਖਾ ਨਾਜ ਨੇ ਆਪਣੀ ਸ਼ੁਰੀਲੀ ਆਵਾਜ’ਚ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ, ਜਿਸ ਵਿੱਚ ਮਿਲਾਨ ਮਿਊਜੀਕਲ ਗਰੁੱਪ ਵਾਲਿਆਂ ਦਾ ਵੀ ਵਿਸ਼ੇਸ਼ ਯੋਗਦਾਨ ਸੀ। 21ਵੇਂ ਖੇਡ ਤੇ ਸੱਭਿਆਚਾਰਕ ਮੇਲੇ ਲਈ ਸੁਰਿੰਦਰ ਸਿੰਘ ਰਾਣਾ,ਬਲਜੀਤ ਸਿੰਘ ਜੱਸਲ ਤੇ ਪ੍ਰਿਥੀਪਾਲ ਸਿੰਘ ਬੁੱਟਰ ਆਗੂ ਪੰਜਾਬੀ ਓਵਰਸੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਨੇ ਸਾਂਝੇ ਤੌਰ 'ਤੇ ਖੇਡ ਮੇਲੇ ਤੇ ਸੱਭਿਆਚਾਰਕ ਮੇਲੇ ਨੂੰ ਨੇਪੜੇ ਚਾੜਨ ਤੇ ਕਾਮਯਾਬ ਕਰਨ ਵਿੱਚ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ, ਸਭ ਸਹਿਯੋਗੀਆਂ, ਖਿਡਾਰੀਆਂ ਤੇ ਸਮੁੱਚੇ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਭੱਵਿਖ ਵਿੱਚ ਵੀ ਤੁਸੀ ਸਾਰੇ ਇੰਝ ਹੀ ਮਾਣ ਬਖ਼ਸਦੇ ਰਹੋਗੇ। ਇਸ ਮੌਕੇ ਭਾਰਤੀ ਖਾਣਿਆਂ ਦਾ ਵੀ ਹਾਜ਼ਰੀਨ ਪੰਜਾਬੀ ਭਾਈਚਾਰੇ ਨੇ ਪੂਰਾ-ਪੂਰਾ ਲੁਤਫ਼ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੈਨੇਡਾ 'ਚ ਪੰਜਾਬੀ ਕਾਰੋਬਾਰੀਆਂ 'ਚ ਫੈਲੀ ਦਹਿਸ਼ਤ, ਜਬਰੀ ਵਸੂਲੀ ਦੀਆਂ ਕਾਲਾਂ ਕਰ ਰਹੀਆਂ ਪ੍ਰੇਸ਼ਾਨ
NEXT STORY