ਹੁਸ਼ਿਆਰਪੁਰ (ਪੰਡਿਤ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੂਮੈਨ ਮਿਆਣੀ ’ਚ ਅੰਗਰੇਜ਼ੀ ਵਿਭਾਗ ਵੱਲੋਂ ਕ੍ਰੀਏਟਿਵ ਰਾਈਟਿੰਗ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ’ਚ ਪ੍ਰੋਫੈਸਰ ਹਰਪ੍ਰੀਤ ਕੌਰ ਤੇ ਪ੍ਰੋਫੈਸਰ ਲਵਜੋਤ ਕੌਰ ਦੀ ਦੇਖ-ਰੇਖ ’ਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਕਲਾਸਾਂ ਦੀਆਂ 25 ਹੋਣਹਾਰ ਵਿਦਿਆਰਥਣਾਂ ਨੇ ਭਾਗ ਲਿਆ। ਮੁਕਾਬਲੇ ’ਚ ਬੀ. ਏ. ਭਾਗ ਤੀਜਾ ਦੀ ਰੁਪਿੰਦਰ ਕੌਰ ਨੇ ਪਹਿਲੇ, ਬੀ. ਕਾਮ. ਭਾਗ ਪਹਿਲਾ ਦੀ ਨਵਨਿੰਦਰ ਕੌਰ ਦੂਜੇ ਤੇ ਬੀ. ਏ. ਭਾਗ ਤੀਜਾ ਦੀ ਰਜਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਡਾਕਟਰ ਹਰਜਿੰਦਰ ਕੌਰ ਨੇ ਸਨਮਾਨਤ ਕੀਤਾ। ਇਸ ਮੌਕੇ ਅਮਰੀਕ ਸਿੰਘ, ਜਗਤਾਰ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ। ਫੋਟੋ ਫਾਈਲ : 21 ਐੱਚ ਐੱਸ ਪੀ.ਐੱਚ ਪੰਡਿਤ 2
ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ
NEXT STORY