ਗੈਜੇਟ ਡੈਸਕ- ਗੂਗਲ ਨੇ ਐਂਡਰਾਇਡ 16 ਦਾ ਪਹਿਲਾ ਪਬਲਿਕ ਬੀਟਾ ਲਾਂਚ ਕਰ ਦਿੱਤਾ ਹੈ, ਜਿਸ ਨਾਲ ਸ਼ੁਰੂਆਤੀ ਟੈਸਟਰਾਂ ਨੂੰ ਕੰਪਨੀ ਦੇ ਆਉਣ ਵਾਲੇ ਆਪਰੇਟਿੰਗ ਸਿਸਟਮ ਦੀ ਝਲਕ ਮਿਲ ਰਹੀ ਹੈ। ਇਸ ਨਵੇਂ ਵਰਜ਼ਨ 'ਚ ਕਈ ਵੱਡੇ ਅਪਡੇਟਸ ਸ਼ਾਮਲ ਹਨ, ਜਿਨ੍ਹਾਂ 'ਚ ਰੀਅਲ-ਟਾਈਮ 'ਲਾਈਵ ਅਪਡੇਟਸ' ਫੀਚਰ ਅਤੇ ਵੱਡੀ ਸਕਰੀਨ ਵਾਲੇ ਉਪਕਰਣਾਂ, ਜਿਵੇਂ- ਫੋਲਡੇਬਲਸ ਅਤੇ ਟੈਬਲੇਟਸ 'ਤੇ ਐਪਸ ਦੇ ਬਿਹਤਰ ਅਨੁਭਵ 'ਤੇ ਜ਼ੋਰ ਦਿੱਤਾ ਗਿਆ ਹੈ।
ਲਾਈਵ ਅਪਡੇਟਸ : ਰੀਅਲ-ਟਾਈਮ ਨੋਟੀਫਿਕੇਸ਼ਨ
ਐਂਡਰਾਇਡ 16 ਦਾ ਸਭ ਤੋਂ ਪ੍ਰਮੁੱਖ ਫੀਚਰ 'ਲਾਈਵ ਅਪਡੇਟਸ' ਹੈ, ਜੋ ਯੂਜ਼ਰਜ਼ ਨੂੰ ਰੀਅਲਟਾਈਮ 'ਚ ਐਕਟੀਵਿਟੀਟ੍ਰੈਕ ਕਰਨ 'ਚ ਮਦਦ ਕਰੇਗਾ, ਜਿਵੇਂ ਕਿ ਰਾਈਡ-ਸ਼ੇਅਰਿੰਗ, ਫੂਡ ਡਿਲਿਵਰੀ ਅਤੇ ਨੈਵੀਗੇਸ਼ਨ। ਇਹ ਫੀਚਰ ਐਪਲ ਦੇ 2022 'ਚ ਲਾਂਚਕੀਤੇ ਗਏ 'ਲਾਈਵ ਐਕਟੀਵਿਟੀਜ਼' ਦਾ ਜਵਾਬ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਗੂਗਲ ਦਾ ਇਹ ਫੀਚਰ ਫਿਲਹਾਲ ਕੁਝ ਚੁਣੇ ਹੋਏ ਐਪਸ ਲਈ ਉਪਲੱਬਧ ਹੈ ਅਤੇ ਪ੍ਰੋਗਰੈੱਸ ਟ੍ਰੈਕਰਾਂ 'ਤੇ ਕੇਂਦਰਿਤ ਹੈ।
ਦਿਲਚਸਪ ਗੱਲ ਇਹ ਹੈ ਕਿ ਸੈਮਸੰਗ ਨੇ ਹਾਲ ਹੀ 'ਚ ਆਪਣੇ ਗਲੈਕਸੀ S25 ਫੋਨ ਦੀ ਲਾਂਚਿੰਗ ਦੌਰਾਨ 'ਨਾਓ ਬਾਰ' ਨਾਂ ਦਾ ਇਕ ਸਮਾਨ ਫੀਚਰ ਦਿਖਾਇਆ ਸੀ। ਸੈਮਸੰਗ ਦਾ ਇਹ ਫੀਚਰ ਲਾਕ ਸਕਰੀਨ ਦੇ ਹੇਠਲੇ ਹਿੱਸੇ 'ਚ ਫਲੋਟਿੰਗ ਬਾਰ ਦੇ ਰੂਪ 'ਚ ਦਿਸਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਐਪਸ ਨੂੰ ਸਪੋਰਟ ਕਰਦਾ ਹੈ, ਜਿਵੇਂ ਕਿ ਸਪੋਰਟਸ ਅਪਡੇਟਸ। ਇਸਦੇ ਉਲਟ ਐਂਡਰਾਇਡ 16 ਦੇ 'ਲਾਈਵ ਅਪਡੇਟਸ' ਨੋਟੀਫਿਕੇਸ਼ਨ ਸਟੈਕ ਦੇ ਟਾਪ 'ਤੇ ਪਿੰਨ ਰਹਿੰਦੇ ਹਨ ਅਤੇ ਐਂਡਰਾਇਡ ਦੇ ਸਰਲ ਡਿਜ਼ਾਈਨ ਨੂੰ ਬਣਾਈ ਰੱਖਦੇ ਹਨ।
ਵੱਡੀ ਸਕਰੀਨ 'ਤੇ ਐਪਸ ਦਾ ਬਿਹਤਰ ਅਨੁਭਵ
ਐਂਡਰਾਇਡ 16 'ਚ ਇਕ ਵੱਡਾ ਬਦਲਾਅ ਇਹ ਹੈ ਕਿ ਐਪ ਡਿਵੈਲਪਰਾਂ ਨੂੰ ਹੁਣ ਆਪਣੇ ਐਪਸ ਨੂੰ ਰੀਸਾਈਜੇਬਲ ਬਣਾਉਣ ਦੀ ਲੋੜ ਹੋਵੇਗੀ, ਜਿਸ ਨਾਲ ਉਹ ਟੈਬਲੇਟਸ ਅਤੇ ਫੋਲਡੇਬਲ ਫੋਨ 'ਤੇ ਸਹਿਜਤਾ ਨਾਲ ਕੰਮ ਕਰ ਸਕਣ। ਇਸਦਾ ਮਤਲਬ ਇਹ ਹੈ ਕਿ ਵੱਡੀ ਡਿਸਪਲੇਅ 'ਤੇ ਐਪਸ ਫੁਲ ਸਕਰੀਨ 'ਚ ਖੁੱਲ੍ਹਣਗੇ। ਅਤੇ ਮਲਟੀਟਾਸਕਿੰਗ ਕਰਨਾ ਆਸਾਨ ਹੋਵੇਗਾ। ਹਾਲਾਂਕਿ, ਡਿਵੈਲਪਰ ਫਿਲਹਾਲ ਇਸ ਲੋੜ ਤੋਂ ਬਾਹਰ ਨਿਕਲ ਸਕਦੇ ਹਨ ਪਰ 2026 'ਚ ਐਂਡਰਾਇਡ 17 ਦੇ ਨਾਲ ਇਹ ਜ਼ਰੂਰੀ ਹੋ ਜਾਵੇਗਾ। ਇਸ ਨਿਯਮ ਨਾਲ ਗੇਮਜ਼ ਨੂੰ ਛੂਟ ਦਿੱਤੀ ਗਈ ਹੈ।
ਐਂਡਰਾਇਡ 16 ਦੇ ਹੋਰ ਅਪਡੇਟਸ 'ਚ ਐਡਵਾਂਸ ਪ੍ਰੋਫੈਸ਼ਨਲ ਵੀਡੀਓ (APV) ਕੋਡੇਕਦਾ ਸਪੋਰਟ, ਬਿਹਤਰ ਵਰਟਿਕਲ ਟੈਕਸਟ ਰੈਂਡਰਿੰਗ ਅਤੇ ਕੈਮਰਾ ਐਪਸ 'ਚ ਆਟੋਮੈਟਿਕ ਨਾਈਟ ਮੋਡ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਪਹਿਲਾਂ ਤੋਂ ਉਪਲੱਬਧ ਡਿਵੈਲਪਰ ਬੀਟਾ 'ਚ ਜੋੜੇ ਗਏ ਫੀਚਰਜ਼, ਜਿਵੇਂ- ਰਿਚ ਹੈਪਟਿਕਕੰਟਰੋਲਸ, ਬਿਹਤਰ ਫੋਟੋ ਪਿਕਰ ਮੈਨੂਅਤੇ ਹੈਲਥ ਕੁਨੈਕਟ ਐਪ ਵੀ ਇਸ ਰਿਲੀਜ਼ 'ਚ ਮੌਜੂਦ ਹਨ।
ਬੀਟਾ ਵਰਜ਼ਨ ਦੀ ਉਪਲੱਬਧਤਾ ਅਤੇ ਫੁਲ ਲਾਂਚ
ਐਂਡਰਾਇਡ 16 ਦਾ ਪਬਲਿਕ ਬੀਟਾ ਅੱਜ ਤੋਂ ਪਿਕਸਲ 6 ਅਤੇ ਇਸਤੋਂ ਬਾਅਦ ਦੇ ਡਿਵਾਈਸਿਜ਼ ਦੇ ਨਾਲ ਪਿਕਸਲ ਟੈਬਲੇਟ 'ਤੇ ਉਪਲੱਬਧ ਹੈ। ਜੋ ਯੂਜ਼ਰਜ਼ ਬੀਟਾ ਸਾਫਟਵੇਅਰ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਉਨ੍ਹਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਗੂਗਲ ਨੇ ਐਂਡਰਾਇਡ 6 ਦਾ ਸਥਿਰ ਵਰਜ਼ਨਇਸ ਸਾਲ ਦੀ ਦੂਜੀ ਤਿਮਾਹੀ 'ਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਹੈ, ਜੋ ਆਮਤੌਰ 'ਤੇ ਅਗਸਤ-ਸਤੰਬਰ 'ਚ ਹੋਣ ਵਾਲੇ ਲਾਂਚ ਤੋਂ ਕਾਫੀ ਪਹਿਲਾਂ ਹੈ।
Jio ਨੇ ਖਤਮ ਕੀਤੀ ਵੱਡੀ ਟੈਨਸ਼ਨ, ਹੁਣ ਇੰਨੇ ਦਿਨਾਂ ਤੱਕ ਨਹੀਂ ਕਰਨਾ ਪਵੇਗਾ ਰਿਚਾਰਜ
NEXT STORY