ਹੁਸ਼ਿਆਰਪੁਰ (ਘੁੰਮਣ)-ਸ਼ਹਿਰ ’ਚ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਨਗਰ ਨਿਗਮ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਅੱਜ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਸ਼ੁਰੂਆਤ ਕੀਤੀ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ। ਮੇਅਰ ਸ਼ਿਵ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਵੱਧ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਨਗਰ ਨਿਗਮ ਵਲੋਂ ਭਿੰਦੀ ਰਿਸ਼ੀ ਪਸ਼ੂ ਕਲਿਆਨ ਸਮਿਤੀ ਦੇ ਸਹਿਯੋਗ ਨਾਲ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਤਹਿਤ ਸ਼ਹਿਰ ’ਚ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਫਡ਼ ਕੇ ਉਨ੍ਹਾਂ ਦੀ ਸਟਰਲਾਈਜ਼ੇਸ਼ਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਤਿਆਂ ਦੀ ਜਨਸੰਖਿਆ ਘੱਟ ਕਰਨ ਦਾ ਇਹ ਹੀ ਇਕ ਆਸਾਨ ਤਰੀਕਾ ਅਤੇ ਵਿਸ਼ੇਸ਼ ਉਪਰਾਲਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਆਵਾਰਾ ਕੁੱਤਿਆਂ ਦੀ ਜਨਸੰਖਿਆ ਘੱਟ ਕੀਤੀ ਜਾ ਸਕੇਗੀ। ਇਨ੍ਹਾਂ ਕੁੱਤਿਆਂ ਦਾ ਆਪਰੇਸ਼ਨ ਮਾਹਰ ਡਾਕਟਰਾਂ ਵੱਲੋ ਕੀਤਾ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਨਿਪੁਨ ਸ਼ਰਮਾ, ਬਲਵਿੰਦਰ ਬਿੰਦੀ, ਸੰਤੋਖ ਸਿੰਘ ਔਜਲਾ, ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ, ਸੈਨੇਟਰੀ ਇੰਸਪੈਕਟਰ ਜਗਰੂਪ ਸਿੰਘ, ਜਨਕ ਰਾਜ, ਸੁਰਿੰਦਰ ਸਿੰਘ, ਰਾਹੁਲ ਸ਼ਰਮਾ, ਸੀਨੀਅਰ ਵੈਟਰਨਰੀ ਸਰਜਨ ਡਾ. ਸੋਖਲ, ਸੈਂਟਰ ਮੈਨੇਜਰ ਪ੍ਰਭੂ ਚਾਪਾਲਾ, ਡਾ ਵਿਕਰਮ ਹਾਜ਼ਰ ਸਨ।
ਸਿੱਖਿਆ ਵਿਭਾਗ ਦੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦਾ ਬਾਈਕਾਟ ਕਰਨਗੇ ਟਾਂਡਾ ਦੇ ਅਧਿਆਪਕ
NEXT STORY