ਹੁਸ਼ਿਆਰਪੁਰ (ਝਾਵਰ)-ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਰਜਿ. ਦਸੂਹਾ ਦੇ ਅਹੁਦੇਦਾਰਾਂ ਦੀ ਮੀਟਿੰਗ ਕ੍ਰਿਸ਼ਨਾ ਕਲੋਨੀ ਦਸੂਹਾ ਵਿਖੇ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਜਸਪਾਲ ਸਿੰਘ ਗੱਦੀਨਸ਼ੀਨ ਡੇਰਾ ਬਾਬਾ ਬੰਨਾ ਰਾਮ ਓਡਰਾ ਦੀ ਅਗਵਾਈ ਹੇਠ ਹੋਈ। ਜਿਸ ’ਚ ਟਰੱਸਟ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਟਰੱਸਟ ਦੇ ਸੀਨੀ. ਮੀਤ ਪ੍ਰਧਾਨ ਜਸਵੀਰ ਸਿੰਘ ਪਾਲ, ਜਨ. ਸਕੱਤਰ ਬਲਦੇਵ ਸਿੰਘ ਬੱਲੀ, ਮੀਤ ਪ੍ਰਧਾਨ ਮੈਨੇਜਰ ਸੁਖਵਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪ੍ਰੈੱਸ ਸਕੱਤਰ, ਮੈਨੈਜਰ ਬੂਟਾ ਸਿੰਘ, ਪ੍ਰਿੰ. ਜ਼ੈਲ ਸਿੰਘ, ਕੈਪ. ਤਰਸੇਮ ਸਿੰਘ, ਕੈਪ. ਮਲਕੀਤ ਸਿੰਘ, ਮੈਨੇਜਰ ਸੇਵਾ ਲਾਲ, ਗਿਆਨੀ ਤੇਜਾ ਸਿੰਘ, ਬਾਬਾ ਹਰਬੰਸ ਲਾਲ, ਸਤਪਾਲ ਸਰਪੰਚ, ਗੁਰਮੀਤ ਸਿੰਘ, ਸੁਰਜੀਤ ਸਿੰਘ, ਮਹਾਪੁਰਸ਼ ਰਾਮ ਚੰਦ, ਨਿਰਮਲ ਸਿੰਘ, ਲੈਫ. ਰਜਿੰਦਰ ਸਿੰਘ, ਜਸਵਿੰਦਰ ਸਿੰਘ ਬਿੱਟੂ ਹਾਜ਼ਰ ਸਨ। ਇਸ ਮੌਕੇ ਮੀਟਿੰਗ ਬਾਬਾ ਜਸਪਾਲ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ 24 ਮਾਰਚ ਨੂੰ 11 ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੀਆਂ ਸ਼ਾਦੀਆਂ ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ ਕੀਤੀਆਂ ਜਾਣਗੀਆਂ। ਇਸ ਸਬੰਧੀ 22 ਮਾਰਚ ਨੂੰ ਸ੍ਰੀ ਅਖੰਡ ਪਾਠ ਆਰੰਭੇ ਜਾਣਗੇ ਤੇ 24 ਮਾਰਚ ਨੂੰ ਭੋਗ ਉਪਰੰਤ ਕੀਰਤਨ ਦਰਬਾਰ ਤੇ ਸੰਤ ਸਮਾਗਮ ਹੋਵੇਗਾ। ਇਸ ਮੌਕੇ ਟਰੱਸਟ ਦੇ ਸੀਨੀ. ਮੀਤ ਪ੍ਰਧਾਨ ਜਸਵੀਰ ਸਿੰਘ ਪਾਲ ਨੇ ਦੱਸਿਆ ਕਿ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਸਹਿਯੋਗ ਮਿਲ ਰਿਹਾ ਹੈ, ਜਦਕਿ 14 ਮਾਰਚ ਨੂੰ ਸੰਗਰਾਂਦ ਵਾਲੇ ਦਿਨ ਡੇਰਾ ਬਾਬਾ ਬੰਨਾ ਰਾਮ ਵਿਖੇ ਇਨ੍ਹਾਂ 11 ਪਰਿਵਾਰਾਂ ਦੀਆਂ ਲਡ਼ਕੀਆਂ ਨੂੰ ਟਰੱਸਟ ਵੱਲੋਂ ਬਸਤਰ ਤੇ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ।
ਸ਼ਬਦ ਨਾਲ ਜੁਡ਼ ਕੇ ਪ੍ਰਭੂ ਪਾਇਆ ਜਾ ਸਕਦੈ : ਬਾਬਾ ਸ਼ੇਰ ਸਿੰਘ
NEXT STORY