ਹੁਸ਼ਿਆਰਪੁਰ (ਸ਼ੋਰੀ)-ਡੈਮੋਕ੍ਰੇਟਿਵ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗਡ਼੍ਹਸ਼ੰਕਰ ਵੱਲੋਂ ਕਾਮਰੇਡ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਅੱਜ ਇੱਥੇ ਸਵ. ਅਮਨਦੀਪ ਸਿੰਘ ਮੱਟੂ ਦੀ ਯਾਦ ਵਿਚ ਇਕ ਖੂਨ ਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖੂਨ ਦਾਨ ਕੀਤਾ।ਕੈਂਪ ਦੌਰਾਨ ਬਲੱਡ ਬੈਂਕ ਨਵਾਂਸ਼ਹਿਰ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖੂਨ ਪ੍ਰਾਪਤ ਕੀਤਾ। ਖੂਨ ਦਾਨ ਕੈਂਪ ਦੌਰਾਨ ਡਾ. ਅਜੇ ਬੱਗਾ, ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ, ਜਤਿੰਦਰ ਸਿੰਘ ਲਾਲੀ ਬਾਜਵਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਸਹਿਤ ਹੋਰ ਮੋਹਤਬਰ ਵਿਅਕਤੀਆਂ ਨੇ ਕੈਂਪ ਦੇ ਸ਼ਾਨਦਾਰ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਖੂਨ ਦਾਨ ਇਕ ਮਹਾਨ ਦਾਨ ਹੈ ਅਤੇ ਨੌਜਵਾਨਾਂ ਨੂੰ ਇਸ ਲਈੇ ਪ੍ਰੇਰਿਤ ਕਰਨਾ ਹੋਰ ਵੀ ਸ਼ਲਾਘਾਯੋਗ ਕੰਮ ਹੈ। ਫ਼ੋਟੋ : 28 ਸ਼ੋਰੀ 1
ਕਣਕ ਹੁਣ ਮਿਲੇਗੀ ਸਮਾਰਟ ਕਾਰਡਾਂ ’ਤੇ, ਨਿਮਿਸ਼ਾ ਨੇ ਪਿੰਡ-ਪਿੰਡ ਭਰਵਾਏ ਫਾਰਮ
NEXT STORY