ਹੁਸ਼ਿਆਰਪੁਰ (ਘੁੰਮਣ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਜਾ ਰਹੀ ਮੈਟ੍ਰਿਕ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲਾ ਸਿੱਖਿਆ ਅਧਿਕਾਰੀ ਮੋਹਣ ਸਿੰਘ ਲੇਹਲ ਨੇ ਦੱਸਿਆ ਕਿ 12ਵੀਂ ਦੀ ਪ੍ਰੀਖਿਆ 1 ਮਾਰਚ ਤੋਂ ਸ਼ੁਰੂ ਹੋ ਰਹੀ ਹੈ ਜਦਕਿ ਮੈîਟ੍ਰਿਕ ਦੀ ਪ੍ਰੀਖਿਆ 15 ਮਾਰਚ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ’ਚ ਮੈਟ੍ਰਿਕ ਪ੍ਰੀਖਿਆ ’ਚ 144 ਤੇ 12ਵੀਂ ਦੀ ਪ੍ਰੀਖਿਆ ਲਈ 125 ਸੈਂਟਰ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ’ਚ ਕੁੱਲ 153 ਪ੍ਰੀਖਿਆ ਸੈਂਟਰਾਂ ’ਚ ਪ੍ਰੀਖਿਆ ਹੋਵੇਗੀ। ਇਨ੍ਹਾਂ ’ਚ ਕੁਝ ਸੈਂਟਰ ਅਜਿਹੇ ਵੀ ਹਨ ਜਿੱਥੇ ਕੇਵਲ ਮੈਟ੍ਰਿਕ ਤੇ 12ਵੀਂ ਦੀ ਪ੍ਰੀਖਿਆ ਹੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਮੈਟ੍ਰਿਕ ਪ੍ਰੀਖਿਆ ’ਚ ਕੁੱਲ 22,881 ਵਿਦਿਆਰਥੀ ਪ੍ਰੀਖਿਆ ਦੇਣਗੇ ਜਿਨ੍ਹਾਂ ’ਚ 22,160 ਰੈਗੂਲਰ ਤੇ 721 ਓਪਨ ਸਕੂਲ ਦੇ ਵਿਦਿਆਰਥੀ ਸ਼ਾਮਲ ਹਨ। ਇਸੇ ਤਰ੍ਹਾਂ ਬਾਰ੍ਹਵੀਂ ਦੀ ਪ੍ਰੀਖਿਆ ’ਚ 19,266 ਵਿਦਿਆਰਥੀ ਪ੍ਰੀਖਿਆ ’ਚ ਬੈਠਣਗੇ ਜਿਨ੍ਹਾਂ ’ਚ 18,354 ਰੈਗੂਲਰ ਤੇ 912 ਓਪਨ ਸਕੂਲ ਦੇ ਵਿਦਿਆਰਥੀ ਸ਼ਾਮਲ ਹਨ। ਜ਼ਿਲਾ ਸਿੱਖਿਆ ਅਧਿਕਾਰੀ ਲੇਹਲ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਜੇਕਰ ਕਿੱਤੇ ਨਕਲ ਦਾ ਕੋਈ ਮਾਮਲਾ ਪ੍ਰਕਾਸ਼ ’ਚ ਆਉਂਦਾ ਹੈ ਤਾਂ ਉਸ ਦੇ ਲਈ ਕਮਰਾ ਨੰਬਰ 431 ’ਚ ਬਣਾਏ ਪ੍ਰੀਖਿਆ ਸੈੱਲ ’ਚ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੇ ਇਲਾਵਾ ਕਈ ਚੈਕਿੰਗ ਦਸਤੇ ਬਣਾਏ ਗਏ ਹਨ ਜੋ ਪ੍ਰੀਖਿਆ ਕੇਂਦਰਾਂ ’ਚ ਜਾ ਕੇ ਪ੍ਰੀਖਿਆ ਦੇ ਸੰਚਾਲਨ ਦਾ ਜਾਇਜ਼ਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਪ੍ਰੀਖਿਆ ’ਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਵਾਰ ਅਧਿਆਪਕਾਂ ਨੇ ਕਡ਼ੀ ਮਿਹਨਤ ਕਰਕੇ ਉਨ੍ਹਾਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਈ ਹੈ। ਜਿਸ ਨਾਲ ਆਸ਼ਾ ਹੈ ਕਿ ਇਸ ਵਾਰ ਜ਼ਿਲੇ ’ਚ ਪਹਿਲੇ ਦੇ ਮੁਕਾਬਲੇ ਜ਼ਿਆਦਾ ਮੈਰਿਟ ਸਥਾਨ ਆਵੇਗਾ।
ਅਮਨਦੀਪ ਮੱਟੂ ਦੀ ਯਾਦ ’ਚ ਗਡ਼੍ਹਸ਼ੰਕਰ ’ਚ ਖੂਨ ਦਾਨ ਕੈਂਪ
NEXT STORY