ਹੁਸ਼ਿਆਰਪੁਰ (ਜਸਵੀਰ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਵੱਲੋਂ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾਡ਼ਾ ਸੋਸਾਇਟੀ ਦੇ ਮੁੱਖ ਦਫ਼ਤਰ ਡੇਰਾ 108 ਸੰਤ ਬਾਬਾ ਪੂਰਨ ਦਾਸ ਕਾਲੇਵਾਲ ਭਗਤਾਂ ਵਿਖੇ 23 ਮਾਰਚ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਸੰਤ ਬਾਬਾ ਪੂਰਨ ਦਾਸ ਕਾਲੇਵਾਲ ਭਗਤਾਂ, ਸੋਸਾਇਟੀ ਦੇ ਖਜ਼ਾਨਚੀ ਸੰਤ ਬਾਬਾ ਜਸਵਿੰਦਰ ਸਿੰਘ ਡੇਰਾ ਸੱਚਖੰਡ ਡਾਂਡੀਆਂ, ਪ੍ਰੈੱਸ ਸਕੱਤਰ ਸਤਨਾਮ ਦਾਸ ਖੰਨੀ, ਸਟੇਜ ਸਕੱਤਰ ਸੰਤ ਬੀਬੀ ਮੀਨਾ ਦੇਵੀ ਜੇਜੋਂ ਦੋਆਬਾ, ਸੰਤ ਬਾਬਾ ਰਾਮ ਕਿਸ਼ਨ ਡੇਰਾ ਸ਼ੇਰਪੁਰ ਕੱਲਰਾਂ ਨੇ ਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਵੱਲੋਂ ਸੂਬਾ ਪੱਧਰੀ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾਡ਼ਾ ਸੋਸਾਇਟੀ ਦੇ ਮੁੱਖ ਦਫ਼ਤਰ ਡੇਰਾ 108 ਸੰਤ ਬਾਬਾ ਪੂਰਨ ਦਾਸ ਜੀ ਕਾਲੇਵਾਲ ਭਗਤਾਂ ਵਿਖੇ 23 ਮਾਰਚ ਨੂੰ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਦਲਿਤ ਕੌਮ ਦੀ ਸੂਰਮੀ ਅੰਤਰਰਾਸ਼ਟਰੀ ਅਥਲੀਟ ਹਿਮਾ ਦਾਸ (ਆਸਾਮ) ਨੂੰ ਗੋਲਡ ਮੈਡਲ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਿਮਾ ਦਾਸ ਦੇ ਨਾਲ ਉਸ ਦੇ ਕੋਚ ਵੀ ਵਿਸ਼ੇਸ਼ ਤੌਰ ’ਤੇ 23 ਮਾਰਚ ਨੂੰ ਮੁੱਖ ਦਫ਼ਤਰ ਡੇਰਾ ਸੰਤ ਬਾਬਾ ਪੂਰਨ ਦਾਸ ਜੀ ਕਾਲੇਵਾਲ ਭਗਤਾਂ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਸਮਾਗਮ ਅੰਤਰਰਾਸ਼ਟਰੀ ਅਥਲੀਟ ਜਰਨੈਲ ਸਿੰਘ ਯਾਦਗਾਰੀ ਸਟੇਡੀਅਮ ਕਾਲੇਵਾਲ ਭਗਤਾਂ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ 23 ਮਾਰਚ ਨੂੰ ਸਮਾਗਮ ਵਿਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲ ਕਰਨ ਅਤੇ ਅੰਤਰਰਾਸ਼ਟਰੀ ਅਥਲੀਟ ਹਿਮਾ ਦਾਸ ਦੀ ਹੌਸਲਾ ਅਫਜ਼ਾਈ ਕਰਨ। ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵਕ ਸਤਵਿੰਦਰ ਸਿੰਘ ਮਿੰਟੂ, ਸੇਵਾਦਾਰ ਸੁਰਜੀਤ ਸਿੰਘ ਖੇਡ਼ਾ, ਰਜੇਸ਼ ਕੁਮਾਰ ਚੰਦੇਲੀ ਆਦਿ ਹਾਜ਼ਰ ਸਨ।
ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਡ਼ਕੀਆਂ ਨੂੰ ਸਾਈਕਲ ਵੰਡੇ
NEXT STORY